ਸਿਹਤ ਵਿਭਾਗ ਵੱਲੋਂ ‘ਅੱਖਾਂ ਦਾਨ-ਮਹਾਂ ਦਾਨ’ ਪੰਦਰਵਾੜੇ ਦੀ ਸ਼ੁਰੂਆਤ ਸਿਹਤ ਵਿਭਾਗ ਵੱਲੋਂ ‘ਅੱਖਾਂ ਦਾਨ-ਮਹਾਂ ਦਾਨ’ ਪੰਦਰਵਾੜੇ ਦੀ ਸ਼ੁਰੂਆਤ
Publish Date: Tue, 25 Aug 2026 04:54 PM (IST)
Updated Date: Wed, 26 Aug 2026 04:01 AM (IST)
ਗੁਰਜਿੰਦਰ ਮਾਹਲ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਵਲ ਸਰਜਨ ਡਾ. ਰਸ਼ਮੀ ਵਿਜ ਵਲੋਂ ਮਿਤੀ 25 ਅਗਸਤ ਤੋਂ 8 ਸਤੰਬਰ ਤੱਕ ਅੱਖਾਂ ਦਾਨ-ਮਹਾਦਾਨ ਪੰਦਰਵਾੜੇ ਦੀ ਸ਼ੁਰੂਆਤ ਦਫ਼ਤਰ ਸਿਵਲ ਸਰਜਨ ਅੰਮ੍ਰਿਤਸਰ ਵਿਖੇ ਜਾਗਰੂਕਤਾ ਬੈਨਰ ਰਿਲੀਜ਼ ਕਰ ਕੇ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦਿਆਂ ਸਹਾਇਕ ਸਿਵਲ ਸਰਜਨ ਅੰਮ੍ਰਿਤਸਰ ਡਾ. ਰਾਜਿੰਦਰਪਾਲ ਕੌਰ ਨੇ ਕਿਹਾ ਕਿ ਅੱਖਾਂ ਦਾ ਦਾਨ ਮਹਾਦਾਨ ਹੈ, ਕਿਉਂਕਿ ਜੇਕਰ ਇਕ ਇਨਸਾਨ ਆਪਣੀਆਂ ਅੱਖਾਂ ਦਾਨ ਕਰਦਾ ਹੈ ਤਾਂ ਉਸ ਦੀਆਂ ਅੱਖਾਂ ਨਾਲ ਦੂਜਾ ਇਨਸਾਨ ਹਨੇਰੇ ’ਚੋਂ ਨਿਕਲ ਕੇ ਰੌਸ਼ਨੀ ’ਚ ਆਪਣੀ ਜ਼ਿੰਦਗੀ ਬਿਤਾ ਸਕਦਾ ਹੈ। ਦੁਨੀਆ ’ਚ ਤਕਰੀਬਨ 12 ਲੱਖ ਲੋਕ ਅੱਖਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹਨ, ਜਿਨ੍ਹਾਂ ’ਚੋਂ 3 ਲੱਖ ਦੇ ਕਰੀਬ ਅੱਖਾਂ ਤੋਂ ਬਿਨਾਂ ਹੀ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ। ਇਸ ਬਾਰੇ ਉਨ੍ਹਾਂ ਨੇ ਅਪੀਲ ਕੀਤੀ ਕਿ ਸਿਹਤ ਵਿਭਾਗ ’ਚ ਕੰਮ ਕਰ ਰਹੇ ਹਰ ਇਕ ਕਰਮਚਾਰੀ ਦਾ ਫਰਜ਼ ਹੈ ਕਿ ਉਹ ਆਪਣੇ ਕੰਮ ਦੇ ਖੇਤਰ ’ਚ ਆਉਂਦੇ ਹਰ ਇਕ ਇਨਸਾਨ ਨੂੰ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕਰੇ। ਇਸ ਮੌਕੇ ਜ਼ਿਲ੍ਹਾ ਐੱਮਈਆਈਓ ਅਮਰਦੀਪ ਸਿੰਘ ਨੇ ਕਿਹਾ ਕਿ ਕਿਸੇ ਵੀ ਅਣਸੁਖਾਵੀ ਘਟਨਾ ਭਾਵ ਐਕਸੀਡੈਂਟ ਜਾਂ ਕਿਸੇ ਹੋਰ ਕਾਰਨ ਨਾਲ ਮੌਤ ਹੋਣ ਦੀ ਹਾਲਤ ’ਚ ਜਿੰਨੀ ਜਲਦੀ ਤੋਂ ਜਲਦੀ ਹੋ ਸਕੇ ਜਾਂ ਮੌਤ ਤੋਂ ਬਾਅਦ ਘੱਟ ਤੋਂ ਘੱਟ 6 ਘੰਟੇ ਅਤੇ ਵੱਧ ਤੋਂ ਵੱਧ 24 ਘੰਟੇ ਦੇ ਅੰਦਰ-ਅੰਦਰ ਅੱਖਾਂ ਦਾਨ ਕੀਤੀਆਂ ਜਾ ਸਕਦੀਆਂ ਹਨ। ਇਸ ਪੰਦਰਵਾੜੇ ਦੌਰਾਨ ਜ਼ਿਲ੍ਹੇ ਭਰ ’ਚ ਸਾਰੀਆਂ ਸਿਹਤ ਸੰਸਥਾਵਾਂ ’ਚ ਆਮ ਜਨਤਾ ਨੂੰ ਅੱਖਾਂ ਦਾਨ ਕਰਨ ਲਈ ਪ੍ਰੇਰਿਤ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਨੀਲਮ ਭਗਤ, ਡਾ. ਨੇਹਾ ਅਗਰਵਾਲ, ਡਾ. ਵਨੀਤ ਕੌਰ, ਸੁਪਰਡੈਂਟ ਦਲਜੀਤ ਸਿੰਘ, ਕਮਲ ਭੱਲਾ, ਸੁਮੀਤ ਸਿੰਘ, ਕਮਲਜੀਤ ਕੌਰ, ਸੰਦੀਪ ਕੁਮਾਰ ਸਮੇਤ ਸਮੂਹ ਸਟਾਫ ਹਾਜ਼ਰ ਸੀ।