ਗੋਰਖਪੁਰ ਜਨਸਾਧਾਰਨ ਐਕਸਪ੍ਰੈੱਸ ਪੌਣੇ ਪੰਜ ਘੰਟੇ ਦੇਰੀ ਨਾਲ ਰਵਾਨਾ, ਮੁਸਾਫਰ ਪਰੇਸ਼ਾਨ ਗੋਰਖਪੁਰ ਜਨਸਾਧਾਰਨ ਐਕਸਪ੍ਰੈਸ ਪੌਣੇ ਪੰਜ ਘੰਟੇ ਦੇਰੀ ਨਾਲ ਰਵਾਨਾ, ਮੁਸਾਫਰ ਪ੍ਰੇਸ਼ਾਨ
Publish Date: Sun, 16 Aug 2026 07:01 PM (IST)
Updated Date: Mon, 17 Aug 2026 04:06 AM (IST)
ਫੋਟੋ: 111,112 ਹਿੰਦੀ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਦੇਸ਼ ਭਰ ਦੇ ਵੱਖ-ਵੱਖ ਸੂਬਿਆਂ ’ਚ ਮੀਂਹ ਪੈਣ ਨਾਲ ਰੇਲ ਆਵਾਜਾਈ ’ਤੇ ਸਿੱਧਾ ਅਸਰ ਪੈ ਰਿਹਾ ਹੈ। ਰੇਲਵੇ ਪਟੜੀਆਂ ’ਤੇ ਪਾਣੀ ਭਰਨ ਨਾਲ ਰੇਲਗੱਡੀਆਂ ਹੌਲੀ ਹੋ ਗਈਆਂ ਹਨ, ਜਿਸ ਕਾਰਨ ਉਹ ਆਪਣੇ ਸਮੇਂ ਤੋਂ ਪੱਛੜ ਕੇ ਚੱਲ ਰਹੀਆਂ ਹਨ। ਅੰਮ੍ਰਿਤਸਰ ਵਿਚ ਐਤਵਾਰ ਨੂੰ ਅੱਧਾ ਦਰਜਨ ਰੇਲਗੱਡੀਆਂ ਪੰਜ ਮਿੰਟ ਤੋਂ ਪੰਜ ਘੰਟੇ ਦੀ ਦੇਰੀ ਨਾਲ ਰਵਾਨਾ ਹੋਈਆਂ, ਜਿਸ ਕਾਰਨ ਯਾਤਰੀਆਂ ਨੂੰ ਗਰਮੀ ’ਚ ਘੰਟਿਆਂ ਤੱਕ ਇੰਤਜ਼ਾਰ ਕਰਨਾ ਪਿਆ। ਟ੍ਰੇਨ ਨੰਬਰ 22424 ਗੋਰਖਪੁਰ ਜਨਸਾਧਾਰਨ ਸੁਪਰਫਾਸਟ ਐਕਸਪ੍ਰੈਸ ਅੰਮ੍ਰਿਤਸਰ ਅਤੇ ਗੋਰਖਪੁਰ ਵਿਚਕਾਰ ਦੁਪਹਿਰ 12:45 ਦੀ ਬਜਾਏ ਸ਼ਾਮ 5:30 (ਪੌਣੇ ਪੰਜ ਘੰਟੇ) ਤੇ ਰਵਾਨਾ ਹੋਈ; 14674 ਸ਼ਹੀਦ ਐਕਸਪ੍ਰੈਸ ਅੰਮ੍ਰਿਤਸਰ ਅਤੇ ਜੈਨਗਰ ਵਿਚਕਾਰ ਦੁਪਹਿਰ 1:05 ਦੀ ਬਜਾਏ ਦੁਪਹਿਰ 3:45 (2.40 ਘੰਟੇ) ਤੇ ਰਵਾਨਾ ਹੋਈ। 14624 ਸਰ ਗੋਵਰਧਨ ਐਕਸਪ੍ਰੈਸ ਛੇਹਰਟਾ ਅਤੇ ਵਾਰਾਣਸੀ ਵਿਚਕਾਰ ਅੰਮ੍ਰਿਤਸਰ ਤੋਂ ਦੁਪਹਿਰ 2:25 ਵਜੇ ਦੀ ਬਜਾਏ 3:15 ਵਜੇ (50 ਮਿੰਟ) ਰਵਾਨਾ ਹੋਈ। ਇਸੇ ਤਰ੍ਹਾਂ ਅੰਮ੍ਰਿਤਸਰ-ਸ੍ਰੀ ਹਜ਼ੂਰ ਸਾਹਿਬ ਨਾਂਦੇੜ ਵਿਚਕਾਰ ਚੱਲਣ ਵਾਲੀ 12716 ਸੱਚਖੰਡ ਐਕਸਪ੍ਰੈਸ ਸਵੇਰੇ 5.30 ਵਜੇ ਦੀ ਬਜਾਏ 5.35 ਵਜੇ (5 ਮਿੰਟ) ਤੇ ਰਵਾਨਾ ਹੋਵੇਗੀ, ਅੰਮ੍ਰਿਤਸਰ-ਕਟਿਹਾਰ ਵਿਚਕਾਰ ਚੱਲਣ ਵਾਲੀ 15708 ਅਮਰਪਾਲੀ ਐਕਸਪ੍ਰੈਸ ਸਵੇਰੇ 7.40 ਵਜੇ ਦੀ ਬਜਾਏ 8 ਵਜੇ (20 ਮਿੰਟ) ਤੇ ਰਵਾਨਾ ਹੋਈ, ਅੰਮ੍ਰਿਤਸਰ-ਮੁੰਬਈ ਬਾਂਦਰਾ ਟਰਮੀਨਸ ਵਿਚਕਾਰ ਚੱਲਣ ਵਾਲੀ 12926 ਪੱਛਮ ਐਕਸਪ੍ਰੈਸ ਸਵੇਰੇ 7.20 ਵਜੇ ਦੀ ਬਜਾਏ 7.25 ਵਜੇ (5 ਮਿੰਟ) ਤੇ ਰਵਾਨਾ ਹੋਈ। ਅੰਮ੍ਰਿਤਸਰ-ਦਿੱਲੀ ਵਿਚਕਾਰ ਚੱਲਣ ਵਾਲੀ 14680 ਦਿੱਲੀ ਇੰਟਰਸਿਟੀ ਐਕਸਪ੍ਰੈਸ ਸਵੇਰੇ 6.15 ਵਜੇ ਦੀ ਬਜਾਏ 6.20 ਵਜੇ (5 ਮਿੰਟ) ਤੇ ਰਵਾਨਾ ਹੋਈ। ਅੰਮ੍ਰਿਤਸਰ-ਨਵੀਂ ਦਿੱਲੀ ਵਿਚਕਾਰ ਚੱਲਣ ਵਾਲੀ 12498 ਸ਼ਾਨ-ਏ-ਪੰਜਾਬ ਐਕਸਪ੍ਰੈਸ ਸ਼ਾਮ 3.10 ਵਜੇ ਦੀ ਬਜਾਏ 3.30 ਵਜੇ (20 ਮਿੰਟ) ਤੇ ਰਵਾਨਾ ਹੋਈ ਤੇ ਪਠਾਨਕੋਟ-ਦਿੱਲੀ ਵਿਚਕਾਰ ਚੱਲਣ ਵਾਲੀ 22430 ਪਠਾਨਕੋਟ-ਦਿੱਲੀ ਸੁਪਰਫਾਸਟ ਐਕਸਪ੍ਰੈਸ ਸਵੇਰੇ 10.10 ਵਜੇ ਅੰਮ੍ਰਿਤਸਰ ਤੋਂ ਰਵਾਨਾ ਹੋਈ। ਨਜੀਬਾਬਾਦ ਵਾਸੀ ਸਾਕੇਤ ਭਾਰਦਵਾਜ, ਲਖਨਊ ਚਾਰਬਾਗ ਦੇ ਰਹਿਣ ਵਾਲੇ ਮੁਕੁਲ ਦੇਸ਼ਪਾਂਡੇ ਤੇ ਲਕਸਰ ਵਾਸ ਰਾਮਚੰਦ ਨੇ ਰੇਲਗੱਡੀ ਦੇਰੀ ਲਈ ਰੇਲਵੇ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਗਰਮੀ ’ਚ ਇੰਤਜ਼ਾਰ ਕਰਨਾ ਬਹੁਤ ਮੁਸ਼ਕਲ ਹੈ। ਉਹ ਵਾਰ-ਵਾਰ ਪੁੱਛਗਿੱਛ ਕਾਊਂਟਰ ਤੇ ਜਾ ਰਹੇ ਹਨ ਇਸ ਉਮੀਦ ’ਚ ਕਿ ਰੇਲਗੱਡੀ ਦੇ ਚੱਲਣ ਬਾਰੇ ਕੋਈ ਸਹੀ ਖ਼ਬਰ ਮਿਲੇਗੀ। ਉਨ੍ਹਾਂ 3-4 ਵਾਰ ਚੱਕਰ ਲਗਾਏ, ਪਰ ਰੇਲਗੱਡੀ ਦੇ ਰਵਾਨਗੀ ਦੇ ਸਮੇਂ ਨੂੰ ਲਗਾਤਾਰ ਬਦਲਿਆ ਜਾ ਰਿਹਾ ਸੀ।