
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਲੇਕਹੈੱਡ ਪਬਲਿਕ ਸਕੂਲ ’ਚ ਮਨਾਇਆ ਆਜ਼ਾਦੀ ਦਿਹਾੜਾ

ਲੇਕਹੈੱਡ ਪਬਲਿਕ ਸਕੂਲ ’ਚ ਮਨਾਇਆ ਆਜ਼ਾਦੀ ਦਿਹਾੜਾ
ਫੋਟੋ-5
ਪੱਤਰ ਪ੍ਰੇਰਕ, ਪੰਜਾਬੀ ਜਾਗਰਣ
ਅੰਮ੍ਰਿਤਸਰ :
ਰਾਮਤੀਰਥ ਰੋਡ ਵਿਖੇ ਲੇਕਹੈੱਡ ਪਬਲਿਕ ਸਕੂਲ ’ਚ 80ਵਾਂ ਆਜ਼ਾਦੀ ਦਿਹਾੜਾ ਚੇਅਰਮੈਨ ਊਰਵਸ਼ੀ ਬਿਆਲਾ ਅਤੇ ਪ੍ਰਿੰਸੀਪਲ ਸ਼ਿਵਾਲਿਕਾ ਢਿੱਲੋਂ ਦੀ ਅਗਵਾਈ ਹੇਠ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਬੱਚਿਆਂ ਵੱਲੋਂ ਸ਼ਾਨਦਾਰ ਪ੍ਰੋਗਰਾਮ ਪੇਸ਼ ਕੀਤਾ ਗਿਆ ਤੇ ਰੰਗ-ਬਿਰੰਗੇ ਤਿਰੰਗੇ ਰੰਗ ਦੇ ਕੱਪੜੇ ਪਾ ਕੇ ਪ੍ਰਤੀਯੋਗਤਾ ਵਿਚ ਹਿੱਸਾ ਲਿਆ। ਬੱਚੇ ਭਗਤ ਸਿੰਘ, ਸੁਭਾਸ਼ ਚੰਦਰ ਬੋਸ, ਮਹਾਤਮਾ ਗਾਂਧੀ ਅਤੇ ਜਵਾਹਰ ਲਾਲ ਨਹਿਰੂ ਆਦਿ ਦੇਸ਼ ਭਗਤ ਬਣ ਕੇ ਆਏ। ਬੱਚਿਆਂ ਨੇ ਆਪਣੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦੇ ਹੋਏ ਕਵਿਤਾਵਾਂ ਗਾ ਕੇ ਅਤੇ ਭਾਸ਼ਣ ਰਾਹੀਂ ਆਪਣੇ-ਆਪਣੇ ਵਿਚਾਰ ਪੇਸ਼ ਕੀਤੇ ਅਤੇ ਕੱੁਝ ਵਿਿਦਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਸੁਣਾ ਕੇ ਮਾਹੋਲ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਬੰਨ ਦਿੱਤਾ। ਇਸ ਮੌਕੇ ਤੇ ਵੱਖ-ਵੱਖ ਕਲਾਸ ਦੇ ਵਿਿਦਆਰਥੀਆਂ ਵੱਲੋਂ ਦੇਸ਼ ਭਗਤੀ ਦੇ ਗੀਤਾਂ ''''ਤੇ ਡਾਂਸ ਪੇਸ਼ ਕੀਤਾ ਗਿਆ, ਜਿਸ ਨੇ ਸਭ ਵਿਿਦਆਰਥੀਆਂ ਦਾ ਦਿਲ ਮੋਹ ਲਿਆ। ਅਧਿਆਪਕਾਂ ਵੱਲੋਂ ਵਿਿਦਆਰਥੀਆਂ ਨੂੰ 15 ਅਗਸਤ ਬਾਰੇ ਜਾਣੂ ਕਰਵਾਇਆ ਗਿਆ ਕਿ ਕਿਸ ਤਰ੍ਹਾਂ ਭਾਰਤ ਜੋ ਅੰਗਰੇਜ਼ਾਂ ਦਾ ਗੁਲਾਮ ਸੀ 100 ਸਾਲ ਮਗਰੋਂ 15 ਅਗਸਤ ਵਾਲੇ ਦਿਨ ਆਜ਼ਾਦੀ ਮਿਲੀ। ਇਸ ਉਪਰੰਤ ਚੇਅਰਮੈਨ ਊਰਵਸ਼ੀ ਬਿਆਲਾ ਅਤੇ ਪ੍ਰਿੰਸੀਪਲ ਸ਼ਿਵਾਲਿਕਾ ਢਿੱਲੋਂ ਨੇ ਬੱਚਿਆਂ ਨੂੰ ਦੇਸ਼ ਪ੍ਰਤੀ ਪਿਆਰ ਅਤੇ ਦੇਸ਼ ਲਈ ਹਰ ਮੁਸੀਬਤ ਵਿਚ ਸਾਹਮਣਾ ਕਰਨ ਦੀ ਪ੍ਰੇਰਣਾ ਦਿੱਤੀ ਤੇ ਨਾਲ ਹੀ ਕਿਹਾ ਭਾਰਤ ਨੂੰ ਆਜ਼ਾਦੀ ਆਸਾਨੀ ਨਾਲ ਨਹੀਂ ਮਿਲੀ ਸਗੋਂ ਇਸ ਨੂੰ ਆਜ਼ਾਦ ਕਰਵਾਉਣ ਲਈ ਕਈ ਸ਼ੂਰਵੀਰਾਂ ਨੂੰ ਸ਼ਹੀਦ ਹੋਣਾ ਪਿਆ, ਸੋ ਸਾਨੂੰ ਆਪਣੇ ਦੇਸ਼ ਨਾਲ ਪਿਆਰ ਕਰਨਾ ਚਾਹੀਦਾ ਹੈ, ਸਾਨੂੰ ਆਪਣੇ ਦੇਸ਼ ਦੀ ਹਰ ਸਮੱਸਿਆ ਅਤੇ ਰੁਕਾਵਟ ਵਿੱਚ ਮਿਲਜੱੁਲ ਕੇ ਸਾਥ ਦੇਣਾ ਚਾਹੀਦਾ ਹੈ ਤੇ ਸਾਨੂੰ ਉਹਨਾਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਹਮੇਸ਼ਾਂ ਯਾਦ ਰੱਖਦੇ ਹੋਏ ਸਾਨੂੰ ਸਭ ਨੂੰ ਏਕਤਾ, ਭਾਈਚਾਰਕ ਸਾਂਝ ਰੱਖਦੇ ਹੋਏ ਮਿਲਜੱੁਲ ਕੇ ਰਹਿਣ ਲਈ ਪ੍ਰੇਰਿਤ ਕੀਤਾ। ਸਮਾਰੋਹ ਦੇ ਅੰਤ ਵਿਚ ਬੱਚਿਆਂ ਨੂੰ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਕੈਪਸ਼ਨ :
ਲੇਕਹੈੱਡ ਪਬਲਿਕ ਸਕੂਲ ਦੇ ਵਿਿਦਆਰਥੀਆਂ ਨਾਲ ਪ੍ਰਬੰਧਕ।