
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਰੋਟਰੀ ਆਸਥਾ ਵੱਲੋਂ ਸਕੂਲ ਖਿਲਚੀਆਂ ਵਿਖੇ ਕਾਪੀਆਂ ਤੇ ਸਟੇਸ਼ਨਰੀ ਵੰਡੀ

ਫੋਟੋ-11
ਕੈਪਸ਼ਨ : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਲਚੀਆਂ ਵਿਖੇ ਬੱਚਿਆਂ ਨੂੰ ਸਟੇਸ਼ਨਰੀ ਤੇ ਕਾਪੀਆਂ ਵੰਡਣ ਮੌਕੇ ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਤੇ ਸਕੂਲ ਦੇ ਪ੍ਰਬੰਧਕ।
ਤਰਲੋਚਨ ਧੰਜੂ, ਪੰਜਾਬੀ ਜਾਗਰਣ
ਟਾਂਗਰਾ : ਰੋਟਰੀ ਕਲੱਬ ਅੰਮ੍ਰਿਤਸਰ ਆਸਥਾ ਵੱਲੋਂ ਸਿੱਖਿਆ ਖੇਤਰ ਦੇ ਵਿਕਾਸ ਦੇ ਉਦੇਸ਼ ਨਾਲ ਵੱਖ-ਵੱਖ ਸਕੂਲਾਂ ’ਚ ਕਾਪੀਆਂ ਤੇ ਸਟੇਸ਼ਨਰੀ ਵੰਡਣ ਦੀ ਲੜੀ ਤਹਿਤ ਕਲੱਬ ਦੇ ਪ੍ਰਧਾਨ ਇੰਜੀਨੀਅਰ ਅਸ਼ੋਕ ਸ਼ਰਮਾ ਤੇ ਜਨਰਲ ਸਕੱਤਰ ਸਰਬਜੀਤ ਸਿੰਘ ਦੇ ਹੁਕਮਾਂ ਅਨੁਸਾਰ ਰੋਟੇਰੀਅਨ ਪ੍ਰਿੰਸੀਪਲ ਦਵਿੰਦਰ ਸਿੰਘ ਅਤੇ ਡਿਸਟਿ੍ਕ ਕੋ-ਆਰਡੀਨੇਟਰ ਲਿਟਰੇਸੀ ਰੋਟੇਰੀਅਨ ਅਸ਼ਵਨੀ ਅਵਸਥੀ ਦੀ ਅਗਵਾਈ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਿਲਚੀਆਂ ਵਿਖੇ 800 ਦੇ ਕਰੀਬ ਕਾਪੀਆਂ ਤੇ ਸਟੇਸ਼ਨਰੀ ਵੰਡਣ ਦਾ ਸ਼ਲਾਘਾਯੋਗ ਉਪਰਾਲਾ ਪ੍ਰਿੰਸੀਪਲ ਰਾਜੀਵ ਕੱਕੜ, ਕਾਰਜਕਾਰੀ ਮੁਖੀ ਵੰਦਨਾਪੁਰੀ ਦੀ ਹਾਜ਼ਰੀ ’ਚ ਕੀਤਾ ਗਿਆ। ਇਸ ਮੌਕੇ ਛੇਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਵੋਕੇਸ਼ਨਲ ਸਿੱਖਿਆ ਤੇ ਕਿੱਤਾ ਮੁਖੀ ਕੋਰਸਾਂ ਦੇ ਵਿਦਿਆਰਥੀਆਂ ਅੰਦਰ ਸਿੱਖਿਆ ਪ੍ਰਤੀ ਉਤਸ਼ਾਹ ਭਰਨ ਤੇ ਪ੍ਰੇਰਿਤ ਕਰਨ ਲਈ ਖਾਸ ਉਪਰਾਲਾ ਕੀਤਾ ਗਿਆ। ਪ੍ਰਿੰਸੀਪਲ ਦਵਿੰਦਰ ਸਿੰਘ ਨੇ ਕਿੱਤਾ ਮੁਖੀ ਸਿੱਖਿਆ ਦੀ ਮਹੱਤਤਾ ਤੇ ਚਾਨਣਾ ਪਾਉਂਦੇ ਹੋਏ ਦੱਸਿਆ ਕਿ ਸਰਕਾਰ ਹਰ ਵਿਅਕਤੀ ਨੂੰ ਨੌਕਰੀ ਨਹੀਂ ਦੇ ਸਕਦੀ। ਇਸ ਮੌਕੇ ਅਸ਼ਵਨੀ ਅਵਸਥੀ ਡਿਸਟ੍ਰਿਕਟ ਕੋਆਰਡੀਨੇਟਰ ਲਿਟਰੇਸੀ ਨੇ ਦੱਸਿਆ ਕਿ ਰੋਟਰੀ ਕਲੱਬ ਆਸਥਾ ਸ਼ੁਰੂ ਤੋਂ ਹੀ ਸਿੱਖਿਆ ਅਤੇ ਸਿਹਤ ਦੇ ਖੇਤਰ ਨੂੰ ਉਤਸਾਹਤ ਕਰਨ ਲਈ ਵੱਖ ਵੱਖ ਉਪਰਾਲੇ ਕਰਦੀਆਂ ਆ ਰਹੀਆਂ ਹਨ ਅਤੇ ਹਰ ਸਾਲ ਵਿਿਦਆਰਥੀਆਂ ਨੂੰ ਬੈਗ, ਕਾਪੀਆਂ, ਸਟੇਸ਼ਨਰੀ, ਅੱਖਾਂ ਦੇ ਆਪਰੇਸ਼ਨ ਕਰਨ, ਪੌਧੇ ਲਗਾਉਣ, ਵਾਤਾਵਰਨ ਨੂੰ ਬਚਾਉਣ ਤੇ ਸਾਂਭ ਸੰਭਾਲ ਕਰਨ ਅਤੇ ਗਰੀਬ ਤੇ ਲੋੜਵੰਦ ਲੋਕਾਂ ਦੀ ਮਦਦ ਕਰਨ ਦਾ ਉਦੇਸ਼ ਪੂਰਾ ਕਰ ਰਹੀ ਹੈ। ਸਕੂਲ ਦੇ ਕਾਰਜਕਾਰੀ ਮੁਖੀ ਵੰਦਨਾ ਪੁਰੀ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਅਜਿਹੇ ਉਦੇਸ਼ ਹੀ ਵਿਦਿਆਰਥੀਆਂ ’ਚ ਜਿੱਥੇ ਉਤਸਾਹ ਭਰਦੇ ਹਨ ਉਥੇ ਹੀ ਪੁਰਾਣੇ ਅਧਿਆਪਕਾਂ ਦੀ ਸਕੂਲ ਨਾਲ ਸਾਂਝ ਅਤੇ ਵਿਦਿਆਰਥੀ ਹਿੱਤਾਂ ਲਈ ਸਦਾ ਤੱਤਪਰ ਰਹਿਣ ਦੀ ਪ੍ਰੇਰਨਾ ਵੀ ਦਿੰਦੇ ਹਨ। ਇਸ ਮੌਕੇ ਉਹਨਾਂ ਸਕੂਲ ਦੇ ਸਾਬਕਾ ਵਾਈਸ ਪ੍ਰਿੰਸੀਪਲ ਪ੍ਰਮੋਦ ਕਪੂਰ ਅਤੇ ਸੇਵਾਮੁਕਤ ਪ੍ਰਿੰਸੀਪਲ ਹਰਵਿੰਦਰ ਸਿੰਘ ਤੇ ਤਿੰਮੋਵਾਲ ਜੀ ਦਾ ਵੀ ਧੰਨਵਾਦ ਕੀਤਾ ਤੇ ਭਵਿੱਖ ਵਿੱਚ ਵੀ ਅਜਿਹੇ ਯਤਨ ਕਰਦੇ ਰਹਿਣ ਦੀ ਅਪੀਲ ਵੀ ਕੀਤੀ। ਇਸ ਮੌਕੇ ਸਕੂਲ ਦੇ ਅਧਿਆਪਕ ਲੈਕਚਰਰ ਗੁਰਿੰਦਰ ਕੌਰ, ਰਾਹੁਲ ਭਾਟੀਆ, ਹਰਜਸਮੀਤ ਸਿੰਘ, ਇੰਦਰਬੀਰ ਸਿੰਘ, ਮੰਗਲ ਸਿੰਘ, ਭਾਰਤੀ ਸ਼ਰਮਾ, ਸੁਖਨੰਦਨ ਕੌਰ, ਮੀਨੂ ਠਾਕੁਰ, ਮੀਨੂ ਗਿੱਲ, ਰਿੰਪੀ ਮੈਡਮ, ਸ਼ਾਲਿਨੀ ਜੋਸ਼ੀ, ਰਵਜੋਤ ਕੌਰ, ਜੁਪਿੰਦਰ ਸਿੰਘ, ਬਲਰਾਜ ਸਿੰਘ, ਸੁਖਵਿੰਦਰ ਕੌਰ, ਪਰਮਜੀਤ ਸਿੰਘ, ਨਿਰਮਲ ਸਿੰਘ, ਰੁਪਿੰਦਰ ਕੌਰ, ਰਛਪਾਲ ਕੌਰ, ਚਰਨਜੀਤ ਕੌਰ ਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।