ਸੇਂਟ ਸੋਲਜਰ ਸਕੂਲ ’ਚ ਮਨਾਇਆ ਆਜ਼ਾਦੀ ਦਿਹਾੜਾ ਸੇਂਟ ਸੋਲਜਰ ’ਚ ਮਨਾਇਆ ਆਜ਼ਾਦੀ ਦਿਹਾੜਾ
Publish Date: Sun, 16 Aug 2026 05:43 PM (IST)
Updated Date: Mon, 17 Aug 2026 04:03 AM (IST)
ਫੋਟੋ--24 ਕੈਪਸ਼ਨ : ਸਕੂਲ ’ਚ ਆਜ਼ਾਦੀ ਦਿਹਾੜਾ ਮਨਾਉਂਦੇ ਹੋਏ ਮੰਗਲ ਸਿੰਘ ਕ੍ਰਿਸ਼ਨਪੁਰੀ, ਅਮਰਪ੍ਰੀਤ ਕੌਰ ਤੇ ਕੌਂਸਲਰ ਸਰਬਜੀਤ ਸਿੰਘ ਡਿੰਪੀ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੰਡਿਆਲਾ ਗੁਰੂ : ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਵਿਖੇ ਆਜ਼ਾਦੀ ਦਿਹਾੜਾ ਮਨਾਇਆ ਗਿਆ। ਇਸ ਸਬੰਧੀ ਸਕੂਲ ਵਿਚ ਦੋ ਦਿਨਾਂ ਸਮਾਗਮ ਰੱਖਿਆ ਗਿਆ। ਸਮਾਗਮ ਦੇ ਪਹਿਲੇ ਦਿਨ ਸਕੂਲ ਦੇ ਸ਼ਾਨਦਾਰ ਆਡੋਟੋਰੀਅਮ ਵਿਚ ਵਿਚ ਸਕੂਲ ਦੇ ਕਲਚਰਲ ਵਿਭਾਗ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ ਗਾ ਕੇ ਸਾਰਿਆਂ ਦੇ ਦਿਲਾਂ ’ਚ ਦੇਸ਼ ਭਗਤੀ ਤੇ ਦੇਸ਼ ਪ੍ਰਤੀ ਪਿਆਰ ਦੀ ਭਾਵਨਾ ਪੈਦਾ ਕੀਤੀ। ਉਪਰੰਤ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤਾਂ ’ਤੇ ਇਕ ਬਹੁਤ ਹੀ ਵਧੀਆ ਗਰੁੱਪ ਡਾਂਸ ਆਈਟਮ ਪੇਸ਼ ਕੀਤੀ। ਇਸ ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ ’ਤੇ ਨਰੇਸ਼ ਪਾਠਕ (ਮੈਂਬਰ ਆਫ ਸਬੋਡੀਨੇਟ ਸਰਵਿਸਿਸ ਸਿਲੈਕਸ਼ਨ ਬੋਰਡ) ਅਤੇ ਸਰਬਜੀਤ ਸਿੰਘ ਡਿੰਪੀ (ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ) ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਉਪਰੰਤ ਸਕੂਲ ਦੇ ਪੰਜ ਹਾਊਸਾਂ (ਡੇਜੀ, ਲੋਟਸ, ਪੈਨਜੀ, ਰੋਜ, ਲਿਲੀ) ਵਿਚਕਾਰ ਆਜ਼ਾਦੀ ਦਿਵਸ ਨਾਲ ਸਬੰਧਤ ਭਾਸ਼ਣ ਮੁਕਾਬਲੇ ਕਰਵਾਏ ਗਏ। ਸਮਾਗਮ ਦੇ ਦੂਸਰੇ ਦਿਨ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਅਤੇ ਡਾਇਰੈਕਟਰ ਪ੍ਰਿੰਸੀਪਲ ਡਾ. ਅਮਰਪ੍ਰੀਤ ਕੌਰ ਵੱਲੋਂ ਸਕੂਲ ਕੈਂਪਸ ’ਚ ਦੇਸ਼ ਦਾ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਉਪਰੰਤ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ ਅਤੇ ਨਾਲ ਹੀ ਐਨਸੀਸੀ ਕੈਡਿਟ ਅਤੇ ਬੱਚਿਆਂ ਵੱਲੋਂ ਰਾਸ਼ਟਰੀ ਗਾਨ ਅਤੇ ਦੇਸ਼ ਭਗਤੀ ਦੇ ਗੀਤ ਗਾਏ। ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਸਾਨੂੰ ਮਹਾਨ ਸੂਰਬੀਰਾਂ, ਮਹਾਨ ਸੁਤੰਤਰਤਾ ਸੈਨਾਨੀਆ ਦੇ ਬਲੀਦਾਨ ਕਰਕੇ ਮਿਲੀ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਸੰਦੀਪ ਸ਼ਰਮਾ, ਵਾਈਸ ਪ੍ਰਿੰਸੀਪਲ ਸ਼ਿਲਪਾ ਸ਼ਰਮਾ ਕੋ-ਆਰਡੀਨੇਟਰ ਨੀਲਾਕਸ਼ੀ ਗੁਪਤਾ ਸਮੂਹ ਸਟਾਫ ਅਤੇ ਬੱਚੇ ਹਾਜ਼ਰ ਸਨ।