ਜਨਾਬ ਫੂਡਜ਼ ਢਾਬੇ ’ਤੇ ਲਹਿਰਾਇਆ ਤਿਰੰਗਾ ਜਨਾਬ ਫੂਡਜ਼ ਢਾਬੇ ’ਤੇ ਲਹਿਰਾਇਆ ਤਿਰੰਗਾ
Publish Date: Sun, 16 Aug 2026 05:41 PM (IST)
Updated Date: Mon, 17 Aug 2026 04:03 AM (IST)
ਫੋਟੋ-28 ਕੈਪਸ਼ਨ : ਆਜ਼ਾਦੀ ਦਿਵਸ ਮੌਕੇ ਤਿਰੰਗਾ ਫਹਿਰਾਉਣ ਮੌਕੇ ਨਾਲ ਮੈਂਬਰ ਐੱਸਐੱਸ ਬੋਰਡ ਨਰੇਸ਼ ਪਾਠਕ, ਆਪ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਡਿੰਪੀ, ਡਾਇਰੈਕਟਰ ਗੁਰਪ੍ਰੀਤ ਸਿੰਘ ਗਿੱਲ ਤੇ ਹੋਰ। ਤਰਲੋਚਨ ਸਿੰਘ ਜੋਧਾਨਗਰੀ, ਪੰਜਾਬੀ ਜਾਗਰਣ ਟਾਂਗਰਾ : ਆਜ਼ਾਦੀ ਦਿਵਸ ਨੂੰ ਮਨਾਉਣ ਮੌਕੇ ਜਨਾਬ ਫੂਡਜ਼ ਸੰਸਥਾ ਵੱਲੋਂ ਇੱਕ ਬੇਹੱਦ ਵਿਲੱਖਣ ਪਹਿਲਕਦਮੀ ਕਰਦਿਆਂ ਛੋਟੀ ਜਿਹੀ 6 ਮਹੀਨੇ ਦੀ ਬੱਚੀ ਬਰਕਤ ਕੌਰ, ਉਸ ਦੀ ਮਾਤਾ ਤੇ ਦਾਦੀ (ਜੋ ਕਿ ਇਸ ਢਾਬੇ ਤੇ ਕੁੱਕ ਹਨ) ਕੋਲੋਂ ਸਾਂਝੇ ਤੌਰ ਤੇ ਤਿਰੰਗਾ ਲਹਿਰਾਉਣ ਦੀ ਰਸਮ ਮੌਕੇ ਉੱਥੇ ਮੌਜੂਦ ਸਭ ਦਾ ਮਨ ਮੋਹ ਲਿਆ। ਜਦੋਂ ਉਸ ਮਾਸੂਮ ਬੱਚੀ ਨੇ ਆਪਣੇ ਨੰਨ੍ਹੇ-ਮੁੰਨ੍ਹੇ ਹੱਥਾਂ ਨਾਲ ਤਿਰੰਗਾ ਝੰਡਾ ਫੜ ਕੇ ਲਹਿਰਾਇਆ, ਤਾਂ ਇਹ ਦ੍ਰਿਸ਼ ਦੇਖ ਕੇ ਉੱਥੇ ਮੌਜੂਦ ਸਾਰੇ ਲੋਕਾਂ ਦੇ ਚਿਹਰਿਆਂ ਤੇ ਖ਼ੁਸ਼ੀ ਦੀ ਲਹਿਰ ਦੌੜ ਗਈ। ਬੱਚੀ ਦੇ ਹੱਥ ਵਿੱਚ ਤਿਰੰਗਾ ਦੇਖ ਕੇ ਉੱਥੇ ਮੌਜੂਦ ਲੋਕਾਂ ਨੇ ਖ਼ੁਸ਼ੀ ਵਿੱਚ ਨੋਟਾਂ ਅਤੇ ਫੁੱਲਾਂ ਦਾ ਮੀਂਹ ਵਰ੍ਹਾ ਦਿੱਤਾ। ਇਸ ਮੌਕੇ ਜਨਾਬ ਫੂਡਜ਼ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਗਿੱਲ (ਸੈਕਟਰੀ) ਨੇ ਸੰਬੋਧਨ ਕੀਤਾ। ਇਸ ਮੌਕੇ ਮੈਂਬਰ ਐੱਸਐੱਸ ਬੋਰਡ ਨਰੇਸ਼ ਪਾਠਕ, ਆਪ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਸਿੰਘ ਡਿੰਪੀ ਅਤੇ ਉਨ੍ਹਾਂ ਦੀ ਟੀਮ ਵਿਸ਼ੇਸ਼ ਤੌਰ ਤੇ ਹਾਜ਼ਰ ਹੋਈ। ਇਸ ਪ੍ਰੋਗਰਾਮ ਵਿਚ ਬੱਚੀ ਦੀ ਦਾਦੀ ਰਾਜ ਕੌਰ ਤੋਂ ਇਲਾਵਾ ਆਰਮੀ ਆਫ਼ੀਸਰ ਹਰਕ੍ਰੀਤ ਸਿੰਘ, ਜਗਰੂਪ ਸਿੰਘ, ਕੁਲਵੰਤ ਕੌਰ, ਸਿੰਘ ਮੋਟਰਸ ਦੇ ਮਾਲਕ ਬਲਦੇਵ ਸਿੰਘ ਅਤੇ ਹੋਰ ਬਹੁਤ ਸਾਰੇ ਪਤਵੰਤੇ ਸੱਜਣ ਹਾਜ਼ਰ ਸਨ।