ਹਿੰਦੂ ਸਤਿਕਾਰ ਕਮੇਟੀ ਦੀ ਹੋਈ ਅਹਿਮ ਬੈਠਕ ਹਿੰਦੂ ਸਤਿਕਾਰ ਕਮੇਟੀ ਦੀ ਹੋਈ ਅਹਿਮ ਬੈਠਕ
Publish Date: Sun, 16 Aug 2026 05:20 PM (IST)
Updated Date: Mon, 17 Aug 2026 04:03 AM (IST)
* ਹਿੰਦੂ ਆਗੂਆਂ ਦੀ ਸੁਰੱਖਿਆ ਅਤੇ ਦੇਵੀ-ਦੇਵਤਿਆਂ ਦੇ ਅਪਮਾਨ ਤੇ ਜਤਾਇਆ ਰੋਸ ਫੋਟੋ: 29 ਕੈਪਸ਼ਨ : ਬੈਠਕ ਦੌਰਾਨ ਹਿੰਦੂ ਸਤਿਕਾਰ ਕਮੇਟੀ ਦੇ ਸਮੂਹ ਮੈਂਬਰ। ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਹਿੰਦੂ ਸਤਿਕਾਰ ਕਮੇਟੀ ਦੀ ਇਕ ਅਹਿਮ ਬੈਠਕ ਵਿਕਰਮ ਗੰਦੋਤਰਾ ਦੀ ਅਗਵਾਈ ਚ ਹੋਟਲ ’ਚ ਕੀਤੀ ਗਈ, ਜਿਸ ’ਚ ਕਮੇਟੀ ਦੇ ਪ੍ਰਮੁੱਖ ਮੈਂਬਰ ਇਕੱਠੇ ਹੋਏ। ਬੈਠਕ ’ਚ ਸਲਿਲ ਬਿੱਲਾ, ਪੰਡਿਤ ਸੰਦੀਪ ਤ੍ਰਿਵੇਦੀ, ਮਾਣਿਕ ਸੂਰੀ, ਪਾਰਸ ਸੂਰੀ, ਸੁਖਦੇਵ ਸੰਧੂ, ਸੰਜੇ ਕੁਮਰੀਆ, ਰਾਹੁਲ ਖੋਸਲਾ, ਰਾਜਿੰਦਰ ਸ਼ਰਮਾ, ਪਲਵ ਜੱਟ, ਮਨੋਜ ਕੁਮਾਰ ਡਿਪਟੀ, ਰੋਹਿਤ ਤ੍ਰਿਪਾਠੀ, ਚੈਤਨ, ਗਣੇਸ਼ ਹੈਪੀ, ਹਰੀਸ਼ ਪੰਡਿਤ, ਸੰਜੇ ਕਪਿਲਾ, ਰਾਹੁਲ ਸ਼ਰਮਾ, ਕ੍ਰਿਸ਼ਨ ਕੁਮਾਰ, ਸੰਨੀ, ਸੁਮਿਤ, ਜਿਮੀ, ਲੋਕੇਸ਼ ਮਹਾਜਨ, ਦਾਨਿਸ਼, ਸਚਿਨ ਸਮੇਤ ਹੋਰ ਮੈਂਬਰ ਹਾਜ਼ਰ ਹੋਏ। ਬੈਠਕ ਚ ਪੰਜਾਬ ਵਿੱਚ ਹਿੰਦੂ ਨੇਤਾਵਾਂ ਨੂੰ ਦਿੱਤੀ ਗਈ ਸੁਰੱਖਿਆ ਵਿਵਸਥਾ ਨੂੰ ਲੈ ਕੇ ਗੰਭੀਰ ਸਵਾਲ ਚੁੱਕੇ ਗਏ। ਸਮੂਹ ਮੈਂਬਰਾਂ ਨੇ ਸਾਂਝੇ ਤੌਰ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਕਿਸੇ ਹਿੰਦੂ ਨੇਤਾ ਨੂੰ ਸੁਰੱਖਿਆ ਦੇ ਨਾਂ ਤੇ ਗਨਮੈਨ ਦਿੱਤੇ ਜਾਂਦੇ ਹਨ, ਤਾਂ ਸਰਕਾਰ ਅਤੇ ਸਬੰਧਤ ਸੁਰੱਖਿਆ ਏਜੰਸੀਆਂ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕਿਸੇ ਸੰਕਟਕਾਲੀਨ ਸਥਿਤੀ ਵਿੱਚ ਇਹਨਾਂ ਸੁਰੱਖਿਆ ਕਰਮਚਾਰੀਆਂ ਕੋਲ ਆਪਣੇ ਅਧਿਕਾਰੀ ਅਤੇ ਕਾਨੂੰਨੀ ਪ੍ਰੋਟੋਕੋਲ ਤਹਿਤ ਹਮਲਾਵਰ, ਜਾਂ ਹਿੰਸਕ ਭੀੜ ਤੋਂ ਆਪਣੇ ਪ੍ਰੋਟੈਕਟਡ ਵਿਅਕਤੀ ਦੀ ਜਾਨ ਬਚਾਉਣ ਲਈ ਵਾਸਤਵਿਕ ਰੂਪ ਵਿੱਚ ਕੀ ਅਧਿਕਾਰ ਤੇ ਜ਼ਿੰਮੇਵਾਰੀਆਂ ਹਨ। ਕਮੇਟੀ ਨੇ ਸਵਾਲ ਚੁੱਕਿਆ ਕਿ ਜੇਕਰ ਕਿਸੇ ਹਿੰਦੂ ਨੇਤਾ ਨੂੰ ਅਚਾਨਕ ਕਿਸੇ ਹਿੰਸਕ ਭੀੜ ਜਾਂ ਰਾਸ਼ਟਰ-ਵਿਰੋਧੀ ਤੱਤਾਂ ਵੱਲੋਂ ਘੇਰ ਲਿਆ ਜਾਵੇ, ਤਾਂ ਕੀ ਸੁਰੱਖਿਆ ਕਰਮਚਾਰੀ ਸਿਰਫ਼ ਮੂਕ ਦਰਸ਼ਕ ਬਣ ਕੇ ਰਹਿਣਗੇ ਜਾਂ ਉਨ੍ਹਾਂ ਕੋਲ ਕਾਨੂੰਨ ਦੇ ਦਾਇਰੇ ’ਚ ਰਹਿੰਦਿਆਂ ਤੁਰੰਤ ਸੁਰੱਖਿਆ ਕਾਰਵਾਈ ਕਰਨ ਦੀ ਲੋੜੀਂਦੀ ਸਮਰੱਥਾ ਅਤੇ ਸਪੱਸ਼ਟ ਹੁਕਮ ਹਨ। ਮੈਂਬਰਾਂ ਨੇ ਅੰਬਾਲਾ ’ਚ ਹੋਈ ਘਟਨਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜਿਹੀਆਂ ਘਟਨਾਵਾਂ ਸੁਰੱਖਿਆ ਵਿਵਸਥਾ ਤੇ ਗੰਭੀਰ ਸਵਾਲ ਖੜ੍ਹੇ ਕਰਦੀਆਂ ਹਨ। ਕਮੇਟੀ ਨੇ ਕਿਹਾ ਕਿ ਜੇਕਰ ਸਰਕਾਰ ਸੁਰੱਖਿਆ ਪ੍ਰਦਾਨ ਕਰਦੀ ਹੈ, ਤਾਂ ਉਸ ਨੂੰ ਇਹ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਮੁਸੀਬਤ ਦੀ ਘੜੀ ’ਚ ਉਹ ਸੁਰੱਖਿਆ ਵਾਸਤਵ ਵਿਚ ਪ੍ਰਭਾਵਸ਼ਾਲੀ ਸਾਬਤ ਹੋਵੇ।