ਕਿਡਸ ਪ੍ਰਾਈਡ ਸਕੂਲ ’ਚ ਮਨਾਇਆ ਆਜ਼ਾਦੀ ਦਿਵਸ
ਕਿਡਸ ਪ੍ਰਾਈਡ ਸਕੂਲ ’ਚ ਮਨਾਇਆ ਆਜ਼ਾਦੀ ਦਿਵਸ
Publish Date: Sun, 16 Aug 2026 05:17 PM (IST)
Updated Date: Mon, 17 Aug 2026 04:03 AM (IST)
ਫੋਟੋ-3 ਕੈਪਸ਼ਨ : ਕਿਡਸ ਪ੍ਰਾਈਡ ਸਕੂਲ ਪਾਲ ਐਵੀਨਿਊ ਵਿਖੇ ਸਮਾਰੋਹ ਦੌਰਾਨ ਬੱਚਿਆਂ ਨਾਲ ਅਧਿਆਪਕ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਕਿਡਸ ਪ੍ਰਾਈਡ ਸਕੂਲ ਸਵਿਸ ਸਿਟੀ ਵਿਖੇ ਪ੍ਰਿੰਸੀਪਲ ਪ੍ਰੈਟੀ ਜੈਨ ਤੇ ਐੱਮਡੀ ਸ਼ਾਂਤੀ ਜੈਨ ਦੀ ਅਗਵਾਈ ਹੇਠ 80ਵਾਂ ਆਜ਼ਾਦੀ ਦਿਵਸ ਸਮਾਰੋਹ ਧੂਮਧਾਮ ਨਾਲ ਮਨਾਇਆ ਗਿਆ। ਸਕੂਲ ਨੂੰ ਕੇਸਰੀ, ਚਿੱਟੇ ਤੇ ਹਰੇ ਰੰਗ ਦੇ ਗੁਬਾਰਿਆਂ ਨਾਲ ਸਜਾਇਆ ਗਿਆ ਅਤੇ ਬੱਚੇ ਵੀ ਦੇਸ਼ ਭਗਤੀ ਦੇ ਰੰਗ ’ਚ ਰੰਗਦਿਆਂ ਤਿਰੰਗੇ ਦੇ ਰੰਗਾਂ ਨਾਲੇ ਕੱਪੜੇ ਪਹਿਨ ਕੇ ਆਏ। ਬੱਚਿਆਂ ਵਿਚ ਇਸ ਸਮਾਰੋਹ ਸਬੰਧੀ ਬੇਹੱਦ ਉਤਸ਼ਾਹ ਦੇਖਣ ਨੂੰ ਮਿਲਿਆ। ਅਧਿਆਪਕਾਂ ਨੇ ਆਪਣੀ-ਆਪਣੀ ਜਮਾਤ ਦੇ ਬੱਚਿਆਂ ਦੀ ਵੱਖ-ਵੱਖ ਦੇਸ਼ ਭਗਤੀ ਦੇ ਗੀਤਾਂ ’ਤੇ ਪੇਸ਼ਕਾਰੀ ਕਰਵਾਈ ਤੇ ਬੱਚਿਆਂ ਦੇ ਰੰਗਾਰੰਗ ਪ੍ਰੋਗਰਾਮ ਨੇ ਸਭ ਦਾ ਮਨ ਮੋਹ ਲਿਆ। ਇਸ ਮੌਕੇ ਪ੍ਰਿੰਸੀਪਲ ਪ੍ਰੈਟੀ ਜੈਨ ਤੇ ਐੱਮਡੀ ਸ਼ਾਂਤੀ ਜੈਨ ਨੇ ਬੱਚਿਆਂ ਨੂੰ ਦੇਸ਼ ਦੇ ਸ਼ਹੀਦਾਂ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿਸ ਤਰ੍ਹਾਂ ਸੂਰਬੀਰ ਯੋਧਿਆਂ ਨੇ ਆਪਣੀਆਂ ਜਾਨਾਂ ਕੁਰਬਾਨ ਕਰ ਕੇ ਸਾਨੂੰ ਇਹ ਆਜ਼ਾਦੀ ਦਿਵਾਈ ਹੈ। 15 ਅਗਸਤ 1947 ਨੂੰ ਸਾਡਾ ਦੇਸ਼ ਆਜ਼ਾਦ ਹੋਇਆ ਤੇ ਇਸ ਨੂੰ ਅੱਜ ਅਸੀਂ ਆਜ਼ਾਦੀ ਦਿਵਸ ਦੇ ਰੂਪ ਵਿਚ ਮਨਾਉਂਦੇ ਹਾਂ। ਬੱਚਿਆਂ ਨੇ ਦੇਸ਼ ਭਗਤੀ ਨਾਲ ਸਬੰਧਤ ਕਵਿਤਾਵਾਂ ਤੇ ਗੀਤ ਵੀ ਪੇਸ਼ ਕੀਤੇ।