ਕਿਡਸ ਹੈਬੀਟੇਟ ਸਕੂਲ 'ਚ ਆਜ਼ਾਦੀ ਦਿਵਸ ਮਨਾਇਆ ਕਿਡਸ ਹੈਬੀਟੇਟ ਸਕੂਲ 'ਚ ਆਜ਼ਾਦੀ ਦਿਵਸ ਮਨਾਇਆ
Publish Date: Sun, 16 Aug 2026 04:44 PM (IST)
Updated Date: Mon, 17 Aug 2026 04:03 AM (IST)
ਫੋਟੋ-1 ਕੈਪਸ਼ਨ : ਕਿਡਸ ਹੈਬੀਟੇਟ ਸਕੂਲ ਵਿਚ ਆਜ਼ਾਦੀ ਦਿਵਸ ਸਮਾਰੋਹ ਦੌਰਾਨ ਬੱਚਿਆਂ ਨਾਲ ਪ੍ਰਿੰਸੀਪਲ ਅਮਨਦੀਪ ਕੌਰ ਤੇ ਹੋਰ ਅਧਿਆਪਕ। ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਕਿਡਸ ਹੈਬੀਟੇਟ ਸਕੂਲ ਵਿਚ ਆਜ਼ਾਦੀ ਦਿਵਸ ਬੜੇ ਉਤਸ਼ਾਹ, ਦੇਸ਼ਭਗਤੀ ਨਾਲ ਪ੍ਰਿੰਸੀਪਲ ਅਮਨਦੀਪ ਕੌਰ ਦੀ ਅਗਵਾਈ ਮਨਾਇਆ ਗਿਆ। ਸਵੇਰ ਤੋਂ ਹੀ ਸਕੂਲ ਕੈਂਪਸ ਤਿਰੰਗੇ ਦੇ ਰੰਗਾਂ ਨਾਲ ਸਜਿਆ ਹੋਇਆ ਸੀ ਅਤੇ ਵਿਦਿਆਰਥੀਆਂ ਦੇ ਚਿਹਰਿਆਂ ’ਤੇ ਦੇਸ਼ ਪ੍ਰੇਮ ਦੀ ਚਮਕ ਸਾਫ਼ ਦਿਖ ਰਹੀ ਸੀ। ਸਮਾਰੋਹ ਦੀ ਸ਼ੁਰੂਆਤ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਨਾਲ ਹੋਈ, ਜਿਸ ’ਚ ਪ੍ਰਿੰਸੀਪਲ ਅਮਨਦੀਪ ਕੌਰ ਨੇ ਰਾਸ਼ਟਰੀ ਝੰਡਾ ਲਹਿਰਾ ਕੇ ਸਲਾਮੀ ਦਿੱਤੀ। ਪੂਰਾ ਸਕੂਲ ‘ਭਾਰਤ ਮਾਤਾ ਕੀ ਜੈ’ ਅਤੇ ‘ਵੰਦੇ ਮਾਤਰਮ’ ਦੇ ਨਾਅਰਿਆਂ ਨਾਲ ਗੂੰਜ ਉਠਿਆ। ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਪਰੇਡ ਪੇਸ਼ ਕੀਤੀ ਗਈ, ਜਿਸ ਨੇ ਸਮਾਗਮ ਦੀ ਸ਼ਾਨ ਵਧਾਈ। ਪ੍ਰੋਗਰਾਮ ਦਾ ਮੁੱਖ ਆਕਰਸ਼ਣ ਵਿਦਿਆਰਥੀਆਂ ਵੱਲੋਂ ਪੇਸ਼ ਕੀਤਾ ਗਿਆ ਨੁੱਕੜ ਨਾਟਕ ਸੀ, ਜਿਸ ਵਿੱਚ ਦੇਸ਼ ਦੀਆਂ ਪ੍ਰਾਪਤੀਆਂ ਤੇ ਬਜ਼ੁਰਗਾਂ ਦੇ ਸਨਮਾਨ ਦਾ ਸੁਨੇਹਾ ਦਿੱਤਾ ਗਿਆ ਸੀ। ਦਰਸ਼ਕਾਂ ਨੇ ਇਸ ਨਾਟਕ ਨੂੰ ਬੜਾ ਪਸੰਦ ਕੀਤਾ ਅਤੇ ਵਿਦਿਆਰਥੀਆਂ ਦੀ ਪੇਸ਼ਕਾਰੀ ਨੂੰ ਤਾੜੀਆਂ ਨਾਲ ਸਰਾਹਿਆ। ਇਸ ਮੌਕੇ ਪ੍ਰਿੰਸੀਪਲ ਅਮਨਦੀਪ ਕੌਰ ਨੇ ਆਪਣੇ ਭਾਸ਼ਣ ’ਚ ਕਿਹਾ ਕਿ ਅਜ਼ਾਦੀ ਸਾਡੇ ਪੂਰਵਜਾਂ ਦੀਆਂ ਬੇਅੰਤ ਕੁਰਬਾਨੀਆਂ ਦਾ ਨਤੀਜਾ ਹੈ, ਜਿਸ ਦੀ ਰੱਖਿਆ ਲਈ ਸਾਨੂੰ ਹਮੇਸ਼ਾਂ ਇਕਜੁੱਟ ਹੋ ਕੇ ਕੰਮ ਕਰਨਾ ਚਾਹੀਦਾ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਸਿੱਖਿਆ, ਅਨੁਸ਼ਾਸਨ ਅਤੇ ਨੈਤਿਕ ਮੁੱਲਾਂ ਰਾਹੀਂ ਦੇਸ਼ ਦੀ ਸੇਵਾ ਕਰਨ ਦੀ ਪ੍ਰੇਰਨਾ ਦਿੱਤੀ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜ੍ਹੀ ਦੇਸ਼ ਦਾ ਭਵਿੱਖ ਹੈ ਅਤੇ ਸਿੱਖਿਆ ਦੇ ਨਾਲ-ਨਾਲ ਉਨ੍ਹਾਂ ਵਿੱਚ ਦੇਸ਼ਭਗਤੀ ਦੇ ਸੰਸਕਾਰ ਪੈਦਾ ਕਰਨਾ ਹਰ ਅਧਿਆਪਕ ਅਤੇ ਮਾਤਾ-ਪਿਤਾ ਦੀ ਜ਼ਿੰਮੇਵਾਰੀ ਹੈ। ਸਮਾਰੋਹ ’ਚ ਸਕੂਲ ਦਾ ਪੂਰਾ ਸਟਾਫ ਮੌਜੂਦ ਸੀ ਤੇ ਅੰਤ ’ਚ ਰਾਸ਼ਟਰੀ ਗੀਤ ਗਾ ਕੇ ਸਮਾਰੋਹ ਦਾ ਸਮਾਪਤ ਕੀਤਾ ਗਿਆ।