ਨਗਰ ਕੌਂਸਲ ਜੰਡਿਆਲਾ ਗੁਰੂ ਦੇ ਦਫ਼ਤਰ ’ਚ ਆਜ਼ਾਦੀ ਦਿਵਸ ਮਨਾਇਆ
ਆਜ਼ਾਦੀ ਦਿਵਸ ਧੂੰਮਧਾਮ ਨਾਲ ਮਨਾਇਆ
Publish Date: Sun, 16 Aug 2026 04:41 PM (IST)
Updated Date: Mon, 17 Aug 2026 04:01 AM (IST)
ਫੋਟੋ : 18 ਕੈਪਸ਼ਨ : ਰਾਸ਼ਟਰੀ ਝੰਡੇ ਨੂੰ ਸਲਾਮੀ ਦਿੰਦੇ ਹੋਏ ਨਗਰ ਕੌਂਸਲ ਪ੍ਰਧਾਨ ਸਤਿੰਦਰ ਸਿੰਘ ਅਤੇ ਹੋਰ। ਕੁਲਦੀਪ ਸਿੰਘ ਭੁੱਲਰ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਨਗਰ ਕੌਂਸਲ ਜੰਡਿਆਲਾ ਗੁਰੂ ਦੇ ਦਫ਼ਤਰ ਵਿਖੇ ਆਜ਼ਾਦੀ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਦੇ ਛੋਟੇ ਭਰਾ ਤੇ ਨਗਰ ਕੌਂਸਲ ਦੇ ਪ੍ਰਧਾਨ ਸਤਿੰਦਰ ਸਿੰਘ ਨੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਇਸ ਮੌਕੇ ਰਾਸ਼ਟਰੀ ਸਨਮਾਨਾਂ ਨਾਲ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਗਈ ਅਤੇ ਵਿਦਿਆਰਥੀਆਂ ਨੇ ਰਾਸ਼ਟਰੀ ਗੀਤ ਗਾਇਆ। ਉਪਰੰਤ ਬੱਚਿਆਂ ਵੱਲੋਂ ਸਬਦ ਗਾਇਨ ਕੀਤਾ ਗਿਆ। ਪ੍ਰਧਾਨ ਸਤਿੰਦਰ ਸਿੰਘ ਨੇ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਬਹੁਤ ਵੱਡੇ ਪੱਧਰ ਤੇ ਕੁਰਬਾਨੀਆਂ ਦੇਣੀਆਂ ਪਈਆਂ ਤਾਂ ਦੇਸ਼ ਆਜਾਦ ਹੋਇਆ। ਉਨ੍ਹਾਂ ਇਸ ਦਿਵਸ ਤੇ ਭਾਰਤ ਵਾਸੀਆਂ ਅਤੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ। ਇਸ ਮੌਕੇ ਵਾਈਸ ਪ੍ਰਧਾਨ ਅਮਨਦੀਪ ਸਿੰਘ ਵਿਰਕ, ਦਾਣਾ ਮੰਡੀ ਦੇ ਪ੍ਰਧਾਨ ਸੁਨੀਲ ਪਾਸੀ, ਚੇਅਰਮੈਨ ਅਮਰੀਕ ਸਿੰਘ ਸੋਢੀ, ਨਰੇਸ਼ ਪਾਠਕ, ਵਿਪਨਦੀਪ ਸਿੰਘ, ਰਾਜ ਕੁਮਾਰ ਕੌਂਸਲਰ, ਰਾਕੇਸ਼ ਭੌਂਦੂ, ਸੁਨੈਨਾ ਰੰਧਾਵਾ ਕੌਂਸਲਰ, ਲੱਡਾ ਧਾਰੜ ਆਦਿ ਹਾਜ਼ਰ ਸਨ।