ਇੰਸਪੈਕਟਰ ਭੰਗੂ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਇੰਸਪੈਕਟਰ ਭੰਗੂ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ
Publish Date: Sun, 16 Aug 2026 04:36 PM (IST)
Updated Date: Mon, 17 Aug 2026 04:00 AM (IST)
ਫੋਟੋ-36 ਕੈਪਸ਼ਨ : ਇੰਸਪੈਕਟਰ ਨਿਰਮਲ ਸਿੰਘ ਭੰਗੂ ਨੂੰ ਰਾਸ਼ਟਰਪਤੀ ਮੈਡਲ ਲਗਾ ਕੇ ਸਨਮਾਨਿਤ ਕਰਦੇ ਕਮਾਂਡੈਂਟ ਤੇ ਕੌਮਾਂਤਰੀ ਹਾਕੀ ਖਿਡਾਰੀ ਬਲਜੀਤ ਸਿੰਘ ਢਿੱਲੋਂ। ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਮਹਿਕਮਾ ਪੁਲਿਸ ਵਿਭਾਗ ਦੇ ਵੱਖ-ਵੱਖ ਅਹੁੱਦਿਆਂ ਅਤੇ ਵਿੰਗਾਂ ਦੇ ਵਿਚ ਕਈ ਦਹਾਕੇ ਮਿਸਾਲੀ ਸੇਵਾਵਾਂ ਨਿਭਾਉਣ ਵਾਲੇ ਇੰਸਪੈਕਟਰ ਨਿਰਮਲ ਸਿੰਘ ਭੰਗੂ ਨੂੰ ਰਾਸ਼ਟਰਪਤੀ ਮੈਡਲ ਦੇ ਨਾਲ ਵਿਸ਼ੇਸ਼ ਤੌਰ ’ਤੇ ਨਵਾਜਿਆ ਗਿਆ। ਮਾਲ ਮੰਡੀ ਵਿਖੇ ਸਥਿਤ ਪੀਏਪੀ ਦੀ 9 ਬਟਾਲੀਅਨ ਵਿਖੇ ਤੈਨਾਤ ਨਿਰਮਲ ਸਿੰਘ ਭੰਗੂ ਨੂੰ ਇਹ ਮਾਨ ਸਨਮਾਨ ਭਾਰਤ ਸਰਕਾਰ ਦੇ ਵੱਲੋਂ ਪੰਜਾਬ ਸਰਕਾਰ ਤੇ ਮਹਿਕਮਾ ਪੁਲਿਸ ਵਿਭਾਗ ਦੀਆਂ ਸ਼ਿਫਾਰਸ਼ਾਂ ’ਤੇ ਦਿੱਤਾ ਗਿਆ। ਉਨ੍ਹਾਂ ਨੂੰ ਮੈਡਲ ਲਗਾਉਣ ਦੀ ਰਸਮ ਪੀਏਪੀ 9 ਬਟਾਲੀਅਨ ਦੇ ਕਮਾਡੈਂਟ ਤੇ ਅੰਤਰਰਾਸ਼ਟਰੀ ਹਾਕੀ ਖਿਡਾਰੀ ਬਲਜੀਤ ਸਿੰਘ ਢਿੱਲੋਂ ਦੇ ਵੱਲੋਂ ਅਦਾ ਕੀਤੀ ਗਈ। ਜਿਕਰਯੋਗ ਹੈ ਕਿ ਇੰਸਪੈਕਟਰ ਨਿਰਮਲ ਸਿੰਘ ਭੰਗੂ ਨੇ ਮਹਿਕਮਾ ਪੰਜਾਬ ਪੁਲਿਸ ਦੇ ਵਿੱਚ ਉਸ ਸਮੇਂ ਸੇਵਾਵਾਂ ਨਿਭਾਉਣੀਆਂ ਸ਼ੁਰੂ ਕੀਤੀਆਂ ਜਦੋਂ ਸਮੁੱਚਾ ਸੂਬਾ ਅਰਾਜਕਤਾ ਤੇ ਅਸਥਿਰਤਾ ਦੇ ਨਾਲ ਜੂਝ ਰਿਹਾ ਸੀ। ਉਨ੍ਹਾਂ ਦੀਆਂ ਸ਼ਾਨਦਾਰ ਤੇ ਬੇਹਤਰ ਸੇਵਾਵਾਂ ਦੇ ਚੱਲਦਿਆਂ ਜਿੱਥੇ ਮਹਿਕਮੇ ਵੱਲੋਂ ਤਰੱਕੀ-ਬ-ਤਰੱਕੀ ਪਦਉਨਤ ਕੀਤਾ ਗਿਆ। ਉਥੇ ਉਨ੍ਹਾਂ ਦੇ ਅਹੁੱਦੇ ਅਤੇ ਰੁਤਬੇ ਦੇ ਅਨੁਸਾਰ ਬਣਦਾ ਸਨਮਾਨ ਵੀ ਦਿੱਤਾ ਗਿਆ। ਪੀਏਪੀ 9 ਬਟਾਲੀਅਨ ਦੇ ਵਿੱਚ ਸੰਜੀਦਗੀ ਅਤੇ ਸੁਹਿਰਦਤਾ ਦਾ ਸੁਮੇਲ ਤੇ ਉਦਾਹਰਣ ਬਣ ਚੁੱਕੇ ਇੰਸਪੈਕਟਰ ਨਿਰਮਲ ਸਿੰਘ ਭੰਗੂ ਦੀ ਕਾਰਜਸ਼ੈਲੀ ਦੀ ਚੁਫੇਰਿਉਂ ਪ੍ਰਸ਼ੰਸ਼ਾ ਵੀ ਹੋਈ ਹੈ।