ਮਜੀਠਾ ਵਿਖੇ ਐੱਸਡੀਐੱਮ ਨੇ ਲਹਿਰਾਇਆ ਤਿਰੰਗਾ ਮਜੀਠਾ ਵਿਖੇ ਐਸਡੀਐਮ ਨੇ ਲਹਿਰਾਇਆ ਤਿਰੰਗਾ
Publish Date: Sun, 16 Aug 2026 04:35 PM (IST)
Updated Date: Mon, 17 Aug 2026 04:00 AM (IST)
ਫੋਟੋ :34 ਕੈਪਸ਼ਨ: ਦਾਣਾ ਮੰਡੀ ਮਜੀਠਾ ਵਿਖੇ ਆਜਾਦੀ ਦਿਹਾੜੇ ਮੌਕੇ ਕਰਵਾਏ ਸਮਾਗਮ ਦੌਰਾਨ ਤਿਰੰਗਾ ਝੰਡਾ ਲਹਿਰਾਉਣ ਮੌਕੇ ਅਤੇ ਸੇਕਰਡ ਹਾਰਟ ਕਾਨਵੇਂਟ ਸਕੂਲ ਦੀ ਬੈਂਡ ਟੁਕੜੀ ਵੱਲੋ ਸਲਾਮੀ ਲੈਂਦੇ ਹੋਏ ਐਸਡੀਐਮ ਰਜਨੀਸ਼ ਅਰੋੜਾ ਅਤੇ ਹੋਰ। * ਪੰਜਾਬ ਪੁਲਿਸ ਦੀ ਟੁਕੜੀ ਅਤੇ ਵੱਖ-ਵੱਖ ਸਕੂਲਾਂ ਦੇ ਬੈਂਡ ਪਾਰਟੀਆਂ ਨੇ ਤਿਰੰਗੇ ਨੂੰ ਦਿੱਤੀ ਸਲਾਮੀ ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ ਮਜੀਠਾ : ਦੇਸ਼ ਦਾ ਆਜਾਦੀ ਦਿਹਾੜਾ ਮਜੀਠਾ ਵਿਖੇ ਇਲਾਕਾ ਵਾਸੀਆਂ ਤੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਪੂਰੇ ਉਤਸ਼ਾਹ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਸਬੰਧੀ ਮਜੀਠਾ ਦੀ ਅਨਾਜ ਮੰਡੀ ’ਚ ਸੱਭਿਆਚਾਰਕ ਸਮਾਗਮ ਕਰਾਇਆ ਗਿਆ। ਜਿਸ ’ਚ ਐੱਸਡੀਐੱਮ ਮਜੀਠਾ ਰਜਨੀਸ਼ ਅਰੋੜਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ, ਜਿਨ੍ਹਾਂ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਨਿਭਾਈ। ਇਸ ਮੌਕੇ ਪੰਜਾਬ ਪੁਲਿਸ ਦੀ ਪਾਰਟੀ ਨੇ ਤਿਰੰਗੇ ਝੰਡੇ ਨੂੰ ਸਲਾਮੀ ਦਿੱਤੀ। ਮੁੱਖ ਮਹਿਮਾਨ ਵੱਲੋਂ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਬੈਂਡ ਟੁਕੜੀਆਂ ਦੇ ਮਾਰਚ ਪਾਸਟ ਦੀ ਸਲਾਮੀ ਲਈ। ਐੱਸਡੀਐੱਮ ਨੇ ਦੇਸ਼ ਦੀ ਅਜਾਦੀ ਦੀ ਖਾਤਰ ਕੁਰਬਾਨ ਹੋਣ ਵਾਲੇ ਆਜਾਦੀ ਪਰਵਾਨਿਆਂ ਨੂੰ ਸਿਜਦਾ ਕਰਦਿਆਂ ਕਿਹਾ ਕਿ ਇੰਨ੍ਹਾਂ ਸ਼ਹੀਦਾਂ ਦੀ ਸ਼ਹਾਦਤ ਕਰਕੇ ਹੀ ਅੱਜ ਅਸੀ ਆਜ਼ਾਦ ਦੇਸ਼ ਦੀ ਆਜ਼ਾਦ ਫਿਜ਼ਾ ਵਿਚ ਸਾਹ ਲੈ ਰਹੇ ਹਾਂ ਸਾਨੂੰ ਇੰਨ੍ਹਾਂ ਦੀ ਸ਼ਹੀਦੀ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ। ਸੁਤੰਤਰਤਾ ਸੰਗਰਾਮੀਆਂ ਸਮੇਤ ਹੋਰ ਵੱਖ ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਐੱਸਡੀਐੱਮ ਰਜਨੀਸ਼ ਅਰੋੜਾ ਦੇ ਨਾਲ ਤਹਿਸੀਲਦਾਰ ਅਜੈ ਕੁਮਾਰ, ਨਾਇਬ ਤਹਿਸੀਲਦਾਰ ਦਰਸ਼ਨ ਸਿੰਘ, ਡੀਐਸਪੀ ਮਜੀਠਾ ਕਮਲਮੀਤ ਸਿੰਘ, ਐਸਐਚਓ ਮਜੀਠਾ ਕਰਮਪਾਲ ਸਿੰਘ, ਬਲਾਕ ਖੇਤੀਬਾੜੀ ਅਫਸਰ ਡਾ. ਹਰਭਿੰਦਰ ਸਿੰਘ, ਖੇਤੀਬਾੜੀ ਵਿਕਾਸ ਅਫਸਰ ਡਾ. ਹਰਜਿੰਦਰ ਸਿੰਘ, ਸੀਡੀਪੀਓ ਗਗਨਦੀਪ ਸਿੰਘ, ਸੀਨੀਅਰ ਮੈਡੀਕਲ ਅਫਸਰ ਡਾ. ਸਤਨਾਮ ਸਿੰਘ ਗਿੱਲ, ਸਕੱਤਰ ਮਾਰਕੀਟ ਕਮੇਟੀ ਅਮਨਦੀਪ ਸਿੰਘ, ਇੰਜੀ: ਹਰਪਿੰਦਰ ਸਿੰਘ ਗੋਸਲ, ਪ੍ਰਿੰਸੀਪਲ ਸਿਸਟਰ ਵਿਲਫੀ, ਪ੍ਰਿੰਸੀਪਲ ਜ਼ੋਗਾ ਸਿੰਘ ਅਠਵਾਲ, ਪ੍ਰਿੰਸੀਪਲ ਵਿਨੋਦ ਸ਼ਰਮਾ, ਪ੍ਰਿੰਸੀਪਲ ਅਮਰਪ੍ਰੀਤ ਸਿੰਘ, ਪ੍ਰਿੰਸੀਪਲ ਮਿਨਾਕਸ਼ੀ ਤਰੇਹਨ, ਦਫਤਰ ਕਾਨੂੰਗੋ ਨਰਿੰਦਰ ਕੁਮਾਰ, ਰੀਡਰ ਦੀਪਕ ਭੱਟੀ, ਸੁਖਵਿੰਦਰ ਸਿੰਘ ਮਜੀਠਾ, ਕੁਲਦੀਪ ਸਿੰਘ ਕਾਹਲੋ, ਸੁਤੰਤਰਤਾ ਸੰਗਰਾਮੀ ਪਰਿਵਾਰਾਂ ਵਿਚ ਹਰਮੋਹਿੰਦਰ ਸਿੰਘ ਗਿੱਲ ਸਮੇਤ ਵੱਡੀ ਗਿਣਤੀ ’ਚ ਸਕੂਲਾਂ ਦੇ ਵਿਦਿਆਰਥੀ ਅਧਿਆਪਕ ਤੇ ਹੋਰ ਮੋਹਤਬਰ ਵਿਅਕਤੀ ਸ਼ਾਮਲ ਸਨ।