ਆਜ਼ਾਦੀ ਦਿਵਸ ਮੌਕੇ ਖੂਨਦਾਨ ਕੈਂਪ ਲਗਾਇਆ ਆਜ਼ਾਦੀ ਦਿਵਸ ਮੌਕੇ ਖੂਨਦਾਨ ਕੈਂਪ ਲਗਾਇਆ
Publish Date: Sun, 16 Aug 2026 04:30 PM (IST)
Updated Date: Mon, 17 Aug 2026 04:00 AM (IST)
ਫੋਟੋ-41 ਕੈਪਸ਼ਨ - ਖੂਨਦਾਨ ਕੈਂਪ ਦੌਰਾਨ ਹਾਜ਼ਰ ਸੁਰਜਨ ਸਿੰਘ ਸੋਨੂੰ ਭਲਾਈਪੁਰ, ਵਰਿੰਦਰ ਸਿੰਘ ਜੋਤੀ ਢਿੱਲੋ ਦਲਜੀਤ ਸਿੰਘ ਭੁੱਲਰ ਅਤੇ ਹੋਰ ਸਾਥੀ। ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਆਜ਼ਾਦੀ ਦਿਵਸ ਮੌਕੇ ਚੌਕਾ ਚੁੱਲਾ ਢਾਬਾ ਬਿਆਸ ਦੇ ਮਾਲਕ ਵਰਿੰਦਰ ਸਿੰਘ ਜੋਤੀ ਢਿੱਲੋਂ ਅਤੇ ਸਮੁੱਚੀ ਟੀਮ ਵੱਲੋਂ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਵਰਿੰਦਰ ਸਿੰਘ, ਸੁਰਜਨ ਸਿੰਘ ਸੋਨੂੰ ਭਲਾਈਪੁਰ ਤੇ ਦਲਜੀਤ ਸਿੰਘ ਭੁੱਲਰ ਵੱਲੋਂ ਲੋਕਾਂ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ’ਚ ਲੋਕਾਂ ਨੇ ਕੈਂਪ ਵਿਚ ਪਹੁੰਚ ਕੇ ਖੂਨਦਾਨ ਕੀਤਾ। ਇਹ ਖੂਨਦਾਨ ਕੈਂਪ ਵਿਚ ਗੁਰੂ ਰਾਮਦਾਸ ਚੈਰੀਟੇਬਲ ਹਸਪਤਾਲ ਦੀ ਡਾਕਟਰ ਟੀਮ ਅਤੇ ਸਮੂਹ ਸਟਾਫ ਦੇ ਸਹਿਯੋਗ ਦਿੱਤਾ। ਡਾਕਟਰਾਂ ਅਤੇ ਸਟਾਫ ਨੇ ਸਵੇਰੇ 9 ਤੋਂ ਸ਼ਾਮ 5 ਵਜੇ ਤੱਕ ਆਪਣੀ ਡਿਊਟੀ ਨਿਭਾਉਂਦਿਆਂ ਖੂਨਦਾਨ ਕਰਨ ਵਾਲੇ ਵਿਅਕਤੀਆਂ ਦੀ ਸਿਹਤ ਜਾਂਚ ਕੀਤੀ ਤੇ ਖੂਨ ਇਕੱਠਾ ਕਰਨ ਦੀ ਪ੍ਰਕਿਰਿਆ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ। ਵਰਿੰਦਰ ਸਿੰਘ ਜੋਤੀ ਨੇ ਕਿਹਾ ਕਿ ਆਜ਼ਾਦੀ ਦਿਵਸ ਨੂੰ ਸਿਰਫ਼ ਸਮਾਗਮਾਂ ਤੱਕ ਸੀਮਿਤ ਨਾ ਰੱਖ ਕੇ ਮਨੁੱਖਤਾ ਦੀ ਸੇਵਾ ਕਰਨਾ ਹੀ ਇਸ ਦਿਨ ਨੂੰ ਮਨਾਉਣ ਦਾ ਸੱਚਾ ਉਪਰਾਲਾ ਹੈ। ਉਨ੍ਹਾਂ ਖੂਨਦਾਨੀਆਂ, ਡਾਕਟਰ ਟੀਮ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ। ਇਸ ਮੌਕੇ ਰਾਜਦੀਪ ਸਿੰਘ ਥਾਣਾ ਬਿਆਸ ਮੱਖ ਮੁਨਸ਼ੀ, ਦਲਜੀਤ ਸਿੰਘ ਮੁਨਸ਼ੀ ਥਾਣਾ ਬਿਆਸ, ਰਫੀ ਮੁਹੰਮਦ ਸਪੈਸ਼ਲ ਬਰਾਂਚ, ਹਰਵਿੰਦਰ ਸਿੰਘ, ਡਾ. ਰਜਿੰਦਰ ਰਿਖੀ, ਚਮਕੌਰ ਸਿੰਘ, ਜਗਜੀਤ ਸਿੰਘ, ਸਰਪੰਚ ਬਲਦੇਵ ਸਿੰਘ ਭਲੋਜਲਾ, ਸਰਪੰਚ ਬਲਦੇਵ ਸਿੰਘ ਵਜ਼ੀਰ ਭੁੱਲਰ, ਸਿਮਰਨਜੀਤ ਸਿੰਘ ਵਾਈਸ ਪ੍ਰਧਾਨ ਯੂਥ ਕਾਂਗਰਸ, ਗੁਰਜੀਤ ਸਿੰਘ ਸੋਨੂੰ, ਬਲਵਿੰਦਰ ਸਿੰਘ ਬੱਲ ਕੈਂਪਿੰਗ ਇੰਚਾਰਜ, ਵਿਕਰਮਜੀਤ ਸਿੰਘ, ਡਾ. ਕ੍ਰਿਸ਼ਮਾ ਅੰਮ੍ਰਿਤਸਰ, ਮਨਪ੍ਰੀਤ ਕੌਰ, ਇੰਦਰਜੀਤ ਕੌਰ , ਅਰਸ਼ਦੀਪ ਕੌਰ, ਮਨਜੀਤ ਸਿੰਘ, ਰੇਸ਼ਮ ਸਿੰਘ ਵਜੀਰ ਭੁੱਲਰ ਆਦਿ ਹਾਜ਼ਰ ਸਨ।