ਜੇਸੀਪੀ ਵਿਖੇ ਵੀ ਲਹਿਰਾਇਆ ਕੌਮੀ ਝੰਡਾ ਜੇਸੀਪੀ ਵਿਖੇ ਵੀ ਲਹਿਰਾਇਆ ਕੌਮੀ ਝੰਡਾ
Publish Date: Sun, 16 Aug 2026 04:20 PM (IST)
Updated Date: Mon, 17 Aug 2026 04:00 AM (IST)
* ਬੀਐੱਸਐੱਫ ਦੇ ਅਧਿਕਾਰੀਆਂ ਤੇ ਜਵਾਨਾ ਕੀਤੀ ਪਰੇਡ ਤੇ ਦਿੱਤੀ ਸਲਾਮੀ ਫੋਟੋ-35 ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅਟਾਰੀ : ਬਾਰਡਰ ਸਕਿਓਰਟੀ ਫੋਰਸ ਦੇ ਅੰਮ੍ਰਿਤਸਰ ਸੈਕਟਰ ਹੈਡ ਕੁਆਟਰ ਦੀ 181 ਬੀਐੱਸਐੱਫ ਬਟਾਲੀਅਨ ਦੇ ਅਧਿਕਾਰਤ ਖੇਤਰ ’ਚ ਆਉਂਦੀ ਦੋਵਾਂ ਦੇਸ਼ਾਂ ਦੀ ਸਾਂਝੀ ਜਾਂਚ ਚੌਕੀ ਜੇਸੀਪੀ ਅਟਾਰੀ ਵਿਖੇ ਆਜ਼ਾਦੀ ਦਿਵਸ ਸਬੰਧੀ ਰਾਸ਼ਟਰੀ ਝੰਡਾ ਲਹਿਰਾਇਆ ਗਿਆ। ਸਵੇਰ ਸਮੇਂ ਹੋਏ ਵਿਸ਼ੇਸ਼ ਸਮਾਗਮ ਦੌਰਾਨ ਸਮੁੱਚੇ ਅਧਿਕਾਰੀਆਂ ਤੇ ਜਵਾਨਾਂ ਵੱਲੋਂ ਚੌਕੀ ਵਿਖੇ ਬਣੀ ਵਿਸ਼ੇਸ਼ ਕੁਆਰਟਰ ਗਾਰਡ ’ਚ ਚੌਕੀ ਕਮਾਂਡਰ ਦੀ ਅਗਵਾਈ ’ਚ ਮਾਰਚ ਪਾਸਟ ਕਰਦੇ ਹੋਏ ਰਾਸ਼ਟਰੀ ਝੰਡੇ ਨੂੰ ਸਲਾਮੀ ਦਿੱਤੀ ਤੇ ਗਾਰਡ ਆਫ ਆਨਰ ਪੇਸ਼ ਕੀਤਾ। ਇਸ ਮੌਕੇ ਵਿਸ਼ੇਸ਼ ਟੁੱਕੜੀ ਵੱਲੋਂ ਦੇਸ਼ ਭਗਤੀ ਦੇ ਮਧੁਰ ਸੰਗੀਤ ਦੀ ਬਾਤ ਪਾਉਂਦੀ ਬਿਗੁੱਲ ਪੇਸ਼ਕਾਰੀ ਵੀ ਦਿੱਤੀ। ਸਵੇਰ ਸਮੇਂ ਸਾਧੇ ਤੇ ਪ੍ਰਭਾਵਸ਼ਾਲੀ ਢੰਗ ਦੇ ਨਾਲ ਬੀਐੱਸਐੱਫ ਦੇ ਇਸ ਝੰਡਾ ਲਹਿਰਾਉਣ ਸਮਾਰੋਹ ਨੇ ਚੌਕੀ ਦੇ ਸ਼ਾਂਤ, ਖੁਸ਼ਗਵਾਰ ਤੇ ਹਰੇ ਭਰੇ ਮਾਹੌਲ ’ਚ ਇਕ ਵੱਖਰੀ ਕਿਸਮ ਦਾ ਮਿੱਠਾ ਰਸ ਘੋਲਿਆ। ਇਸ ਸਿਲਸਿਲੇ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਦਾ ਇਕ ਵੱਖਰਾ ਸੁਨੇਹਾ ਵੀ ਦਿੱਤਾ। ਸਮੁੱਚੇ ਅਧਿਕਾਰੀਆਂ ਤੇ ਜਵਾਨਾ ਨੇ ਦੇਸ਼ ਦੇ ਪ੍ਰਤੀ ਹਮੇਸ਼ਾ ਵਫਾਦਾਰ ਤੇ ਦੇਸ਼ ਭਾਵਨਾ ਭਰਪੂਰ ਰਹਿਣ ਦਾ ਅਹਿਦ ਵੀ ਲਿਆ। ਬੀਐੱਸਐੱਫ ਦੀ ਇਸ ਕਾਰਵਾਈ ਨੇ ਦੇਸ਼ ਵਾਸੀਆਂ ਨੂੰ ਇਕਮੁੱਠ ਤੇ ਇਕਜੁੱਟ ਰਹਿਣ ਦਾ ਸੁਨੇਹਾ ਵੀ ਦਿੱਤਾ। ਆਜ਼ਾਦੀ ਦਿਹਾੜੇ ਨੂੰ ਲੈ ਕੇ ਬੀਐੱਸਐੱਫ ਵੱਲੋਂ ਕਈ ਹੋਰ ਬਹੁ ਪੋ੍ਰਗ੍ਰਾਮਾਂ ਦਾ ਆਯੋਜਨ ਵੀ ਕੀਤਾ ਗਿਆ। ਪਰ ਸੁਰੱਖਿਆ ਦ੍ਰਿਸ਼ਟੀ ਦੇ ਮੱਦੇਨਜ਼ਰ ਇਸ ਦਾ ਅਧਿਕਾਰਤ ਤੌਰ ’ਤੇ ਕੋਈ ਖੁਲਾਸਾ ਨਹੀਂ ਕੀਤਾ ਗਿਆ।