ਵਿਧਾਇਕ ਟੋਂਗ ਨੇ ਰਈਆ ਦੀ ਵਾਰਡ ਨੰਬਰ 8, 9 ਤੇ 10 'ਚ ਕੀਤੀ ਲੋਕ ਮਿਲਣੀ ਵਿਧਾਇਕ ਟੋਂਗ ਨੇ ਰਈਆ ਦੀ ਵਾਰਡ ਨੰਬਰ 8,9 ਤੇ 10 'ਚ ਕੀਤੀ ਲੋਕ ਮਿਲਣੀ
Publish Date: Tue, 28 Jul 2026 05:23 PM (IST)
Updated Date: Wed, 29 Jul 2026 04:05 AM (IST)
ਫੋਟੋ-27 ਕੈਪਸ਼ਨ : ਲੋਕ ਮਿਲਣੀ ਦੌਰਾਨ ਗੱਲਬਾਤ ਕਰਦੇ ਹੋਏ ਵਿਧਾਇਕ ਦਲਬੀਰ ਸਿੰਘ ਟੋਂਗ, ਪ੍ਰਧਾਨ ਸੰਜੀਵ ਭਡਾਰੀ ਨਾਲ ਹਨ ਕੌਂਸਲਰ ਸੁਖਦੇਵ ਸਿੰਘ ਪੱਡਾ, ਕੌਂਸਲਰ ਜੋਤੀ ਸ਼ਰਮਾ, ਐਡਵੋਕੇਟ ਕਾਰਤਿਕ ਰਿਖੀ ਤੇ ਹੋਰ। ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਨਗਰ ਪੰਚਾਇਤ ਰਈਆ ਦੀ ਵਾਰਡ ਨੰਬਰ 8, 9 ਤੇ 10 ’ਚ ਹੋਈ ਲੋਕ ਮਿਲਣੀ ਦਾ ਸਮਾਗਮ ਕੌਂਸਲਰ ਰਾਜਿੰਦਰ ਰਿਖੀ, ਕੌਂਸਲਰ ਜੋਤੀ ਸ਼ਰਮਾ ਤੇ ਕੌਂਸਲਰ ਸੁਖਦੇਵ ਸਿੰਘ ਪੰਡਾ ਦੀ ਅਗਵਾਈ ਹੇਠ ਡਾਕਟਰ ਸ਼ਰਮੇ ਆਲੀ ਗਲੀ ਵਿਖੇ ਕਰਵਾਇਆ ਗਿਆ। ਸਮਾਰੋਹ ’ਚ ਹਲਕਾ ਬਾਬਾ ਬਕਾਲਾ ਸਾਹਿਬ ਦੇ ਵਿਧਾਇਕ ਦਲਬੀਰ ਸਿੰਘ ਟੋਂਗ ਤੇ ਨਗਰ ਪੰਚਾਇਤ ਰਈਆ ਦੇ ਪ੍ਰਧਾਨ ਸੰਜੀਵ ਭੰਡਾਰੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਗੱਲਬਾਤ ਕਰਦੇ ਹੋਏ ਵਿਧਾਇਕ ਟੋਂਗ ਨੇ ਕਿਹਾ ਕਿ ਇਲਾਕਾ ਵਾਸੀਆਂ ਤੇ ਹਰ ਘਰ ਤੋਂ ਮਿਲੇ ਪਿਆਰ ਤੇ ਵਿਸ਼ਵਾਸ ਨੇ ਇਹ ਸਪੱਸ਼ਟ ਕਰ ਦਿੱਤਾ ਕਿ ਲੋਕ ਇਮਾਨਦਾਰ ਨੀਅਤ ਅਤੇ ਵਿਕਾਸ ਦੀ ਰਾਜਨੀਤੀ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ। ਲੋਕ ਦੁਬਾਰਾ ਤੋਂ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਦੇਖਣਾ ਚਾਹੁੰਦੇ ਹਨ। ਭਗਵੰਤ ਮਾਨ ਦੀ ਸਰਕਾਰ ਨੇ ਜੋ ਵਿਕਾਸ ਕਰਵਾਇਆ ਹੈ, ਉਹ ਅੱਜ ਤੱਕ ਹੋਰ ਕਿਸੇ ਵੀ ਸਰਕਾਰ ਨੇ ਨਹੀਂ ਕਰਵਾਇਆ। 2022 ’ਚ ਚੋਣਾਂ ਦੌਰਾਨ ਜਿਹੜੇ ਵਾਅਦੇ ਕੀਤੇ ਗਏ ਸਨ, ਉਹ ਸਾਰੇ ਵਾਅਦੇ ਪੂਰੇ ਕਰ ਦਿੱਤੇ ਗਏ ਹਨ, ਜਿਸ ਨਾਲ ਲੋਕ ਬਹੁਤ ਖੁਸ਼ ਹਨ ਤੇ ਉਹ ਦੁਬਾਰਾ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ’ਚ ਬਣਾਉਣ ਲਈ ਉਤਾਵਲੇ ਹਨ। ਇਸ ਮੌਕੇ ਵਿਧਾਇਕ ਟੋਂਗ ਨੇ ਲੋਕ ਮਿਲਣੀ ਦੌਰਾਨ ਲੋਕਾਂ ਦੀਆਂ ਜਰੂਰਤਾਂ, ਵਿਕਾਸ ਕਾਰਜਾਂ ਅਤੇ ਜਨ-ਸਹੂਲਤਾਂ ਸਬੰਧੀ ਸੁਝਾਅ ਸੁਣੇ ਅਤੇ ਲੋਕਾਂ ਨੂੰ ਭਰੋਸਾ ਦਿੱਤਾ ਗਿਆ ਕਿ ਹਰ ਜਾਇਜ਼ ਮੰਗ ਨੂੰ ਪਹਿਲ ਦੇ ਅਧਾਰ ’ਤੇ ਅੱਗੇ ਵਧਾਇਆ ਜਾਵੇਗਾ। ਨਗਰ ਪੰਚਾਇਤ ਰਈਆ ਦੇ ਪ੍ਰਧਾਨ ਸੰਜੀਵ ਭੰਡਾਰੀ ਨੇ ਕਿਹਾ ਕਿ ਰਈਆ ਦੇ ਵਿਕਾਸ ਲਈ ਇਕ ਕਰੋੜ ਤੋਂ ਵੱਧ ਦੇ ਕਾਰਜਾਂ ਨੂੰ ਮਨਜ਼ੂਰ ਕਰ ਦਿੱਤਾ ਹੈ ਤੇ ਜਲਦੀ ਹੀ ਇਹ ਕੰਮ ਪੂਰੇ ਕਰ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਕਸਬਾ ਰਈਆ ਅੰਦਰ ਵਿਕਾਸ ਦੀ ਝੜੀ ਲੱਗ ਚੁੱਕੀ ਹੈ ਤੇ ਬਹੁਤ ਜਲਦੀ ਇਹ ਸਾਰੇ ਕੰਮ ਮੁਕੰਮਲ ਹੋ ਜਾਣਗੇ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਰਈਆ ਨਗਰ ਪੰਚਾਇਤ ਵਿੱਚ ਆਮ ਆਦਮੀ ਪਾਰਟੀ ਦੀ ਕਮੇਟੀ ਬਣੀ ਹੈ ਤੇ ਸਾਰੇ ਹੀ ਕੌਂਸਲਰ ਨੌਜਵਾਨ ਹਨ ਤੇ ਆਪਣੀ ਵਾਰਡਾਂ ਵਿਚ ਕੰਮ ਕਰਵਾਉਣ ਲਈ ਹਰ ਵੇਲੇ ਤਿਆਰ ਰਹਿੰਦੇ ਹਨ। ਸਖੀ ਵਜੋਂ ਅਹਿਮ ਭੂਮਿਕਾ ਨਿਭਾਉਣ ਵਾਲੀ ਮੁਸਕਾਨ ਅਤੇ ਨੀਤੂ ਨੂੰ ਵਿਧਾਇਕ ਦਲਬੀਰ ਸਿੰਘ ਟੌਂਗ ਨੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਇਸ ਮੌਕੇ ਜਸਵਿੰਦਰ ਸਿੰਘ ਘੁੱਕ, ਚਮਨ ਲਾਲ ਰਿਖੀ, ਗੁਰਭੇਜ ਸਿੰਘ, ਪ੍ਰਦੀਪ ਕੁਮਾਰ ਸ਼ਰਮਾ, ਚੰਦਰ ਮੋਹਨ, ਸੰਦੀਪ ਸਲਵਾਨ, ਕੌਂਸਲਰ ਵਿਸ਼ਾਲ ਮੰਨਣ, ਪੀਏ ਵਿਧਾਇਕ ਟੋਂਗ ਕਰਮਜੀਤ ਸਿੰਘ ਮਾਨ, ਵਾਈਸ ਪ੍ਰਧਾਨ ਸੂਬੇਦਾਰ ਸੁਖਦੇਵ ਸਿੰਘ, ਸੁਮਿਤ ਕਾਲੀਆ, ਯੁਵਰਾਜ ਠਾਕੁਰ, ਜਸਲੋਕ ਸਿੰਘ, ਕੇਸ਼ਵ ਸੱਭਰਵਾਲ, ਸ਼ੀਲਾ ਰਿਖੀ, ਰੀਮਾ ਰਿਖੀ, ਲੀਲਾ, ਨੀਨਾ, ਅਲਕਾ ਸ਼ਰਮਾ, ਜੋਤੀ ਸ਼ਾਹੀ, ਮਮਤਾ ਸ਼ਰਮਾ, ਉਮਾ ਸ਼ਰਮਾ, ਮਮਤਾ ਰਾਣੀ, ਸੀਮਾ ਰਾਣੀ, ਬਾਬਾ ਗੁਰਦੇਵ ਸਿੰਘ ਪਾਰਸ ਪਾਰਸ ਸੁਮਿਤ ਸਿੰਘ, ਅਜੈਬ ਸਿੰਘ ਦੀਪਕ ਨਿਰਮਲ ਸਿੰਘ ਖਾਲਸਾ ਸਤਨਾਮ ਸਿੰਘ ਭਾਰਤ ਮੈਡੀਕਲ ਸਟੋਰ ਮਨਿੰਦਰ ਸਿੰਘ ਪੱਡਾ ਬਿੱਟਾ ਨਰਿੰਦਰ ਸਿੰਘ ਪਡਾ ਆਦਿ ਹਾਜ਼ਰ ਸਨ।