- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਡਵੋਕੇਟ ਅੰਕੁਰ ਗੁਪਤਾ ਬਣੇ ਰੋਟਰੀ ਕਲੱਬ ਅੰਮ੍ਰਿਤਸਰ ਕੈਂਟ ਦੇ ਪ੍ਰਧਾਨ

ਕੈਪਸ਼ਨ : ਐਡਵੋਕੇਟ ਰੋਟੇਰੀਅਨ ਅੰਕੁਰ ਗੁਪਤਾ ਨੂੰ ਰੋਟਰੀ ਕਲੱਬ ਅੰਮ੍ਰਿਤਸਰ ਕੈਂਟ ਦਾ ਪ੍ਰਧਾਨ ਨਿਯੁਕਤ ਕਰਨ ਮੌਕੇ ਰੋਟੇਰੀਅਨ ਅਨਿਲ ਸਿੰਗਲ, ਅਨਿਲ ਜੋਸ਼ੀ ਅਤੇ ਡਾ. ਪੀਐਸ ਗਰੋਵਰ।
ਅਨਿਲ ਜੋਸ਼ੀ ਨੂੰ ਸਨਮਾਨਿਤ ਕਰਦੇ ਹੋਏ ਪ੍ਰਧਾਨ ਅੰਕੁਰ ਗੁਪਤਾ, ਅਨਿਲ ਸਿੰਗਲ ਅਤੇ ਹੋਰ ਸ਼ਖਸੀਅਤਾਂ।
* ਰੋਟਰੀ ਕੇਵਲ ਇਕ ਸੰਸਥਾ ਨਹੀਂ, ਸਗੋਂ ਮਨੁੱਖਤਾ ਦਾ ਇਕ ਪਰਿਵਾਰ : ਗੁਪਤਾ
ਅਮਨਦੀਪ ਸਿੰਘ, ਪੰਜਾਬੀ ਜਾਗਰਣ
ਅੰਮ੍ਰਿਤਸਰ : ਰੋਟਰੀ ਇੰਟਰਨੈਸ਼ਨਲ ਡਿਸਟ੍ਰਿਕਟ 3090 ਦੇ ਡਿਸਟ੍ਰਿਕਟ ਗਵਰਨਰ ਰੋਟੇਰੀਅਨ ਅਨਿਲ ਸਿੰਗਲ ਦੀ ਅਗਵਾਈ ਹੇਠ ਅਤੇ ਪੰਜਾਬ ਸਰਕਾਰ ਦੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੀ ਗੈਸਟ ਆਫ ਆਨਰ ਵਜੋਂ ਹਾਜ਼ਰੀ ਵਿਚ ਰੋਟਰੀ ਕਲੱਬ ਅੰਮ੍ਰਿਤਸਰ ਕੈਂਟ ਦਾ ਸ਼ਾਨਦਾਰ ਇੰਸਟਾਲੇਸ਼ਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਐਡਵੋਕੇਟ ਰੋਟੇਰੀਅਨ ਅੰਕੁਰ ਗੁਪਤਾ ਨੇ ਸਾਲ 2026-27 ਲਈ ਕਲੱਬ ਦੇ ਪ੍ਰਧਾਨ ਵਜੋਂ ਅਹੁਦਾ ਸੰਭਾਲਿਆ। ਸਮਾਰੋਹ ਦੀ ਸ਼ੁਰੂਆਤ ਰੋਟੇਰੀਅਨ ਅਨਿਲ ਸਿੰਗਲ, ਅਨਿਲ ਜੋਸ਼ੀ ਅਤੇ ਹੋਰਨਾਂ ਮਹਿਮਾਨਾਂ ਵਲੋਂ ਸ਼ਮਾ ਰੋਸ਼ਨ ਕਰਕੇ ਕੀਤੀ ਗਈ। ਸਮਾਗਮ ਨੂੰ ਸੰਬੋਧਨ ਕਰਦਿਆਂ ਅਨਿਲ ਜੋਸ਼ੀ ਨੇ ਕਿਹਾ ਕਿ ਐਡਵੋਕੇਟ ਰੋਟੇਰੀਅਨ ਅੰਕੁਰ ਗੁਪਤਾ ਹਮੇਸ਼ਾਂ ਹੀ ਸਮਾਜ ਦੇ ਗਰੀਬ, ਲੋੜਵੰਦ ਵਰਗਾਂ ਦੀ ਨਿਸ਼ਕਾਮ ਸੇਵਾ ਕਰਦੇ ਆਏ ਹਨ। ਉਨ੍ਹਾਂ ਵੱਲੋਂ ਮੁਫ਼ਤ ਮੈਡੀਕਲ ਅਤੇ ਹੈਲਥਕੇਅਰ ਕੈਂਪ, ਖੂਨਦਾਨ ਕੈਂਪ, ਵਾਤਾਵਰਣ ਸੁਰੱਖਿਆ ਮੁਹਿੰਮਾਂ, ਸਫ਼ਾਈ ਅਭਿਆਨ, ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਅਤੇ ਅਨੇਕਾਂ ਸਮਾਜ ਸੇਵਾ ਪ੍ਰੋਜੈਕਟ ਆਯੋਜਿਤ ਕੀਤੇ ਗਏ ਹਨ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਪ੍ਰਧਾਨ ਵਜੋਂ ਆਪਣੇ ਕਾਰਜਕਾਲ ਦੌਰਾਨ ਰੋਟੇਰੀਅਨ ਅੰਕੁਰ ਗੁਪਤਾ ਪਹਿਲਾਂ ਨਾਲੋਂ ਦਸ ਗੁਣਾ ਵੱਧ ਸਮਾਜ ਸੇਵਾ ਦੇ ਕੰਮ ਕਰਨਗੇ। ਮੁੱਖ ਮਹਿਮਾਨ ਡਿਸਟ੍ਰਿਕਟ ਗਵਰਨਰ ਰੋਟੇਰੀਅਨ ਅਨਿਲ ਸਿੰਗਲ ਨੇ ਕਿਹਾ ਕਿ ਭਾਰਤ ਨੂੰ ਪੋਲੀਓ ਮੁਕਤ ਬਣਾਉਣ ਵਿਚ ਰੋਟਰੀ ਇੰਟਰਨੈਸ਼ਨਲ ਦਾ ਇਤਿਹਾਸਕ ਯੋਗਦਾਨ ਰਿਹਾ ਹੈ। ਉਨ੍ਹਾਂ ਕਿਹਾ ਕਿ ਰੋਟਰੀ ਵਿਚ ਦਾਨ ਕੀਤਾ ਗਿਆ ਹਰ ਇੱਕ ਰੁਪਇਆ 100 ਫ਼ੀਸਦੀ ਪਾਰਦਰਸ਼ਤਾ ਨਾਲ ਦੁਨੀਆ ਭਰ ਵਿਚ ਮਨੁੱਖਤਾ ਅਤੇ ਸਮਾਜ ਸੇਵਾ ਲਈ ਵਰਤਿਆ ਜਾਂਦਾ ਹੈ। ਉਨ੍ਹਾਂ ਸਕੂਲਾਂ ਅਤੇ ਕਾਲਜਾਂ ਵਿਚ ਵੱਧ ਤੋਂ ਵੱਧ ਇੰਟਰੈਕਟ ਅਤੇ ਰੋਟਰੈਕਟ ਕਲੱਬ ਬਣਾਉਣ 'ਤੇ ਜ਼ੋਰ ਦਿੱਤਾ ਤਾਂ ਜੋ ਨੌਜਵਾਨਾਂ ਵਿਚ ਸੇਵਾ ਭਾਵਨਾ ਅਤੇ ਲੀਡਰਸ਼ਿਪ ਦਾ ਵਿਕਾਸ ਹੋ ਸਕੇ। ਆਪਣੇ ਸੰਬੋਧਨ ਵਿਚ ਰੋਟੇਰੀਅਨ ਐਡਵੋਕੇਟ ਅੰਕੁਰ ਗੁਪਤਾ ਨੇ ਕਿਹਾ ਕਿ ਰੋਟਰੀ ਕੇਵਲ ਇਕ ਸੰਸਥਾ ਨਹੀਂ, ਸਗੋਂ ਸੇਵਾ, ਦੋਸਤੀ, ਇਮਾਨਦਾਰੀ ਅਤੇ ਮਨੁੱਖਤਾ ਦਾ ਇਕ ਪਰਿਵਾਰ ਹੈ। ਉਨ੍ਹਾਂ ਕਿਹਾ ਕਿ ਉਹ ‘ਸਰਵਿਸ ਅਬਵ ਸੈਲਫ’ ਦੇ ਸਿਧਾਂਤ ਨੂੰ ਅੱਗੇ ਵਧਾਉਂਦੇ ਹੋਏ ਸਿੱਖਿਆ, ਸਿਹਤ, ਵਾਤਾਵਰਣ ਸੁਰੱਖਿਆ, ਪਾਣੀ ਅਤੇ ਸਫ਼ਾਈ, ਨੌਜਵਾਨ ਵਿਕਾਸ, ਨਸ਼ਾ ਮੁਕਤੀ ਅਤੇ ਸਮਾਜਿਕ ਭਲਾਈ ਦੇ ਖੇਤਰਾਂ ਵਿਚ ਵੱਡੇ ਪੱਧਰ 'ਤੇ ਸੇਵਾ ਪ੍ਰੋਜੈਕਟ ਚਲਾਉਣਗੇ। ਉਨ੍ਹਾਂ ਕਿਹਾ ਕਿ ਕਲੱਬ ਨਿਯਮਿਤ ਹਫ਼ਤਾਵਾਰੀ ਮੀਟਿੰਗਾਂ, ਸਿਹਤ ਕੈਂਪਾਂ, ਖੂਨਦਾਨ ਕੈਂਪਾਂ, ਸਮਾਜ ਸੇਵਾ ਪ੍ਰੋਜੈਕਟਾਂ, ਵੋਕੇਸ਼ਨਲ ਸਰਵਿਸ ਸਨਮਾਨ, ਪਰਿਵਾਰਕ ਅਤੇ ਸਮਾਜਿਕ ਸਮਾਗਮਾਂ, ਰੋਟਰੀ ਫਾਊਂਡੇਸ਼ਨ ਦੀਆਂ ਗਤੀਵਿਧੀਆਂ ਅਤੇ ਮੈਂਬਰਸ਼ਿਪ ਵਧਾਉਣ ਲਈ ਨਿਰੰਤਰ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਕਲੱਬ ਦਾ ਹਰ ਮੈਂਬਰ ਮਹੱਤਵਪੂਰਨ ਹੈ ਅਤੇ ਸਾਰਿਆਂ ਦੇ ਸਹਿਯੋਗ ਨਾਲ ਰੋਟਰੀ ਕਲੱਬ ਅੰਮ੍ਰਿਤਸਰ ਕੈਂਟ ਸਮਾਜ ਸੇਵਾ ਵਿਚ ਨਵੇਂ ਮਾਪਦੰਡ ਸਥਾਪਿਤ ਕਰੇਗਾ। ਅੰਤ ਵਿਚ ਰੋਟੇਰੀਅਨ ਅਨਿਲ ਸਿੰਗਲ ਤੇ ਅਨਿਲ ਜੋਸ਼ੀ ਨੂੰ ਪ੍ਰਧਾਨ ਅੰਕੁਰ ਗੁਪਤਾ ਵਲੋਂ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਐਚਐਸ ਜੋਗੀ, ਪੱਲਵੀ ਸੇਠੀ ਪ੍ਰਿੰਸੀਪਲ, ਡੀਏਵੀ ਪਬਲਿਕ ਸਕੂਲ ਲਾਰੈਂਸ ਰੋਡ, ਅਨੀਤਾ ਭੱਲਾ ਡਾਇਰੈਕਟਰ, ਭਾਰਤੀ ਵਿਿਦਆ ਭਵਨ, ਤਰਨਪ੍ਰੀਤ ਕੌਰ ਪ੍ਰਿੰਸੀਪਲ, ਡੀਏਵੀ ਸਕੂਲ, ਯਾਸੀਨ ਰੋਡ, ਡਾ. ਅਮਰਜੀਤ ਸਚਦੇਵਾ, ਰੋਟੇਰੀਅਨ ਉਪਕਾਰ ਸਿੰਘ, ਰੋਟੇਰੀਅਨ ਤੁੱਲੀ, ਰੋਟੇਰੀਅਨ ਮਮਤਾ ਪੁਰੀ ਸਕੱਤਰ, ਰੋਟੇਰੀਅਨ ਰੋਹਿਤ ਅਰੋੜਾ, ਡਾ. ਕਰੁਣ ਸਚਦੇਵਾ, ਰੋਟੇਰੀਅਨ ਉਪਿੰਦਰ, ਰੋਟੇਰੀਅਨ ਕੁਲਵਿੰਦਰ, ਰੋਟੇਰੀਅਨ ਰਿਪੁਦਮਨ ਕੌਰ, ਰੋਟੇਰੀਅਨ ਹਿਰਦੇ, ਰੋਟੇਰੀਅਨ ਰੁਪਿੰਦਰ ਕਟਾਰੀਆ, ਰਾਜਬੀਰ ਸਿੰਘ, ਰੋਟਰੀ ਆਸਥਾ ਦੇ ਪ੍ਰਧਾਨ ਇੰਜੀਨੀਅਰ ਅਸ਼ੋਕ ਸ਼ਰਮਾ, ਜਤਿੰਦਰ ਸਿੰਘ, ਪਰਮਜੀਤ ਸਿੰਘ, ਰੋਟੇਰੀਅਨ ਨਰਿੰਦਰ ਸਿੰਘ, ਡਾ. ਜਸਪ੍ਰੀਤ ਕੋਹਲੀ, ਪ੍ਰਭਜੋਤ ਕੌਰ ਸੋਖੀ, ਡਾ. ਪੀਐਸ ਗਰੋਵਰ ਸਮੇਤ ਵੱਡੀ ਗਿਣਤੀ ਵਿੱਚ ਰੋਟੇਰੀਅਨ, ਰੋਟਰੀਅਨ ਅਤੇ ਪਤਵੰਤੇ ਸੱਜਣ ਹਾਜ਼ਰ ਸਨ।