ਪੁਸਤਕ ‘ਕਹਾਣੀਆਂ ਜ਼ਿੰਦਗੀ 'ਚ ਮਾਣੀਆਂ’ ਲੋਕ ਅਰਪਿਤ ਪੁਸਤਕ ‘ਕਹਾਣੀਆਂ ਜ਼ਿੰਦਗੀ 'ਚ ਮਾਣੀਆਂ’ ਲੋਕ ਅਰਪਿਤ
Publish Date: Tue, 28 Jul 2026 04:40 PM (IST)
Updated Date: Wed, 29 Jul 2026 04:01 AM (IST)
ਫੋਟੋ-- ਕੈਪਸ਼ਨ : ਪੁਸਤਕ ‘ਕਹਾਣੀਆਂ ਜ਼ਿੰਦਗੀ ਚ ਮਾਣੀਆਂ’ ਲੋਕ ਅਰਪਿਤ ਕਰਦੇ ਹੋਏ ਇੰਦਰਜੀਤ ਸਿੰਘ ਬਾਸਰਕੇ ਚੇਅਰਮੈਨ ਅਤੇ ਹੋਰ। ਸੂਫ਼ੀ ਗਾਇਕ ਕਿਰਨਪਾਲ ਸਿੰਘ ਸੈਣ ਤੇ ਰਣਬੀਰ ਸਿੰਘ ਰੱਬੀ ਨੇ ਕਲਾਮ ਗਾਇਨ ਕਰ ਕੇ ਸਿਰਜਿਆ ਸਾਹਿਤਕ ਮਹੌਲ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸੂਫ਼ੀ ਗਾਇਕ ਸੈਨ ਬ੍ਰਦਰਜ਼ ਦੇ ਪਿਤਾ ਸ਼ੰਕਰ ਸੁਖਦੇਵ ਸਿੰਘ ਵੱਧਣ ਵੱਲੋਂ ਸੰਪਾਦਤ ਕੀਤੀ ਪੁਸਤਕ ‘ਕਹਾਣੀਆਂ ਜ਼ਿੰਦਗੀ ਚ ਮਾਣੀਆਂ’ ਇੰਦਰਜੀਤ ਸਿੰਘ ਬਾਸਰਕੇ ਚੇਅਰਮੈਨ ਸਮਾਲ ਸਕੇਲ ਇੰਡਸਟਰੀ ਭਾਰਤ ਸਰਕਾਰ ਵੱਲੋਂ ਆਪਣੇ ਦਫ਼ਤਰ ਸ਼ੇਰ ਸ਼ਾਹ ਸੂਰੀ ਰੋਡ ਗੁਰੂ ਹਰਿਗੋਬਿੰਦ ਐਵੀਨਿਊ ਵਿਖੇ ਲੋਕ ਅਰਪਿਤ ਕੀਤੀ ਗਈ। ਸਮਾਗਮ ਦੇ ਸ਼ੁਰੂਆਤੀ ਦੌਰ ’ਚ ਸੂਫ਼ੀ ਗਾਇਕ ਕਿਰਨਪਾਲ ਸਿੰਘ ਕੇਪੀ ਸੈਨ ਬ੍ਰਦਰਜ਼ ਵੱਲੋਂ ਬਾਬਾ ਨਜਮੀ ਸਾਹਿਬ ਦਾ ਲਿਖਿਆ ਕਲਾਮ ‘ਸੀਸ਼ੇ ਉੱਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ’ ਅਤੇ ਸਵ: ਮਨਮੀਤ ਸੈਣ ਦੇ ਸਪੁੱਤਰ ਰਣਬੀਰ ਸਿੰਘ ਰੱਬੀ ਵੱਲੋਂ ਬੁਲੰਦ ਤੇ ਸੁਰੀਲੀ ਆਵਾਜ਼ ਵਿਚ ਨਜ਼ਮ ਸੁਣਾ ਕੇ ਸਾਹਿਤਕ ਮਾਹੌਲ ਸਿਰਜਿਆ। ਉਪਰੰਤ ਚੇਅਰਮੈਨ ਇੰਦਰਜੀਤ ਸਿੰਘ ਬਾਸਰਕੇ ਵੱਲੋਂ ਬੋਲਦਿਆਂ ਕਿਹਾ ਸ਼ੰਕਰ ਸੁਖਦੇਵ ਸਿੰਘ ਵੱਧਣ ਵੱਲੋਂ ਮਿੰਨੀ ਕਹਾਣੀਆਂ ਦੀ ਇਹ ਚੌਥੀ ਪੁਸਤਕ ਸਾਹਿਤ ਜਗਤ ਦੀ ਝੋਲੀ ਵਿਚ ਪਾਈ ਹੈ ਅਤੇ ਇਹ ਪੁਸਤਕ ਵੀ ਉਨ੍ਹਾਂ ਆਪਣੇ ਸਵ: ਸਪੁੱਤਰ ਸੂਫ਼ੀ ਗਾਇਕ ਮਨਮੀਤ ਸੈਣ ਨੂੰ ਸਮਰਪਿਤ ਕੀਤੀ ਹੈ। ਬਾਸਰਕੇ ਨੇ ਕਿਹਾ ਕਿ ਆਪਣੀ ਜ਼ਿੰਦਗੀ ਵਿਚ ਵੱਧਣ ਵੱਲੋਂ ਕਿਰਤੀ ਤੇ ਸਾਦਗੀ ਭਰਿਆ ਜੀਵਨ ਬਤੀਤ ਕਰਦਿਆਂ ਆਪਣੇ ਬੱਚਿਆਂ ਨੂੰ ਕਾਮਯਾਬੀ ਦੇ ਸਿਖ਼ਰ ਤੇ ਪਹੁੰਚਾਇਆ। ਡਾ. ਆਤਮਾ ਸਿੰਘ ਗਿੱਲ, ਪ੍ਰਿੰਸੀ: ਰਣਜੀਤ ਸਿੰਘ ਬਾਸਰਕੇ, ਮਰਕਸਪਾਲ ਗੁਮਟਾਲਾ, ਡਾ. ਆਤਮਜੀਤ ਕੌਰ ਡੀਪੀ ਪਬਲੀਸ਼ਰਜ਼, ਗੁਰਪ੍ਰੀਤ ਸਿੰਘ ਅਤੇ ਸੁਖਬੀਰ ਸਿੰਘ ਖੁਰਮਣੀਆਂ ਨੇ ਕਿਹਾ ਕਿ ਵੱਧਣ ਵਿਚ ਵੱਡੀ ਖ਼ਾਸੀਅਤ ਇਹ ਰਹੀ ਕਿ ਇਨ੍ਹਾਂ ਦੀ ਜ਼ਿੰਦਗੀ ਵਿਚ ਅਨੇਕਾਂ-ਉਤਰਾਅ ਚੜ੍ਹਾਅ ਅਤੇ ਤੰਗੀਆਂ ਤੁਰਸ਼ੀਆਂ ਆਈਆਂ ਪਰ ਫ਼ਿਰ ਵੀ ਇਨ੍ਹਾਂ ਨੇ ਹੌਸਲਾ ਨਹੀਂ ਛੱਡਿਆ ਅਤੇ ਕਲਮ ਰਾਹੀਂ ਆਪਣੇ ਦਿਲ਼ੀ ਦਰਦ ਨੂੰ ਲਿਖਤੀ ਰੂਪ ਦੇ ਕੇ ਮਨ ਨੂੰ ਸ਼ਾਂਤ ਰੱਖਿਆ। ਸ਼ੰਕਰ ਸੁਖਦੇਵ ਸਿੰਘ ਵੱਧਣ ਦੀ ਪੁਸਤਕ ਦਾ ਜ਼ਿਕਰ ਕਰਦਿਆਂ ਉਨ੍ਹਾਂ ਹੋਰ ਕਿਹਾ ਕਿ ਇਨ੍ਹਾਂ ਵੱਲੋਂ ਆਪਣੇ ਜੀਵਨ ਵਿੱਚ ਵਾਪਰੀਆਂ ਘਟਨਾਵਾਂ, ਸੰਘਰਸ਼ਮਈ ਜੀਵਨ ਅਤੇ ਜ਼ਿੰਦਗੀ ਚ ਮਾਣੇ ਸੁਖਦ-ਦੁਖਦ ਪਲਾਂ ਨੂੰ ਬੜੇ ਭਾਵਪੂਰਤ ਸ਼ਬਦਾਂ ਵਿਚ ਇਸ ਪੁਸਤਕ ਵਿੱਚ ਕਲਮਬੱਧ ਕੀਤਾ ਹੈ। ਵੱਧਣ ਵੱਲੋਂ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਜ਼ਿੰਦਗੀ ਬੜੀ ਸਾਰਥਕ ਚੱਲ ਰਹੀ ਸੀ, ਪਰ ਵੱਡੇ ਸਪੁੱਤਰ ਮਨਮੀਤ ਸਿੰਘ (ਸੈਣ ਬ੍ਰਦਰਜ਼) 31 ਸਾਲ ਦੀ ਉਮਰ ਵਿਚ ਮਾਪਿਆਂ, ਧਰਮਪਤਨੀ ਤੇ ਦੋ ਬੱਚਿਆਂ ਨੂੰ ਸਦਾ ਲਈ ਅਲਵਿਦਾ ਕਹਿ ਗਿਆ। ਵੱਧਣ ਨੇ ਭਰੇ ਮਨ ਨਾਲ ਕਿਹਾ ਕਿ ਪੁੱਤਰ ਦੇ ਵਿਛੋੜੇ ਦੀ ਹੂਕ ਅਜੇ ਵੀ ਧੁਰ ਅੰਦਰ ਗੂੰਜਦੀ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਮੈਂ ਆਪਣੇ ਦੁੱਖ ਤੇ ਮਨਮੀਤ ਸੈਣ ਦੀਆਂ ਯਾਦਾਂ ਨੂੰ ਕਲ਼ਮ ਰਾਹੀਂ ਲਿਖ ਕੇ ਮਨ ਹੌਲ਼ਾ ਕਰ ਲੈਂਦਾ ਹਾਂ। ਇਸ ਮੌਕੇ ਡਾ. ਆਤਮਾ ਸਿੰਘ ਗਿੱਲ, ਪ੍ਰਿੰਸੀਪਲ ਰਣਜੀਤ ਸਿੰਘ ਬਾਸਰਕੇ, ਮਰਕਸਪਾਲ ਗਮਟਾਲਾ, ਡਾ. ਆਤਮਜੀਤ ਕੌਰ, ਸੁਖਬੀਰ ਸਿੰਘ ਖੁਰਮਣੀਆਂ, ਕਰਮਜੀਤ ਸਿੰਘ ਬਾਸਰਕੇ, ਅਮਨਦੀਪ ਸਿੰਘ, ਰਣਬੀਰ ਸਿੰਘ ਰੱਬੀ, ਐਮੀਤੋਜ ਸਿੰਘ, ਗੁਰਪ੍ਰੀਤ ਸਿੰਘ, ਕਿਰਨਪਾਲ ਸਿੰਘ ਕੇਪੀ ਸੈਨ ਬ੍ਰਦਰਸ, ਰਣਬੀਰ, ਮਲੂਕ ਸਿੰਘ ਅਤੇ ਅਵਤਾਰ ਸਿੰਘ ਛੀਨਾ ਹਾਜ਼ਰ ਸਨ।