ਸੀਬੀਐੱਸਈ ਕਲੱਸਟਰ ਮੁਕਾਬਲਿਆਂ ’ਚ ਸੇਂਟ ਸੋਲਜਰ ਦੀਆਂ ਕਬੱਡੀ ਟੀਮਾਂ ਜੇਤੂ ਸੀਬੀਐਸਈ ਕਲੱਸਟਰ ਮੁਕਾਬਲਿਆਂ ’ਚ ਸੇਂਟ ਸੋਲਜਰ ਦੀਆਂ ਕਬੱਡੀ ਟੀਮਾਂ ਜੇਤੂ
Publish Date: Tue, 28 Jul 2026 04:37 PM (IST)
Updated Date: Wed, 29 Jul 2026 04:01 AM (IST)
ਕੈਪਸ਼ਨ : ਸੇਂਟ ਸੋਲਜਰ ਇਲੀਟ ਸਕੂਲ ਜੰਡਿਆਲਾ ਗੁਰੂ ਦੀਆਂ ਕਬੱਡੀ ਟੀਮਾਂ ਦਾ ਸਕੂਲ ਪਹੁੰਚਣ ’ਤੇ ਅਸ਼ੀਰਵਾਦ ਦੇਣ ਪੁੱਜੇ ਸੰਤ ਬਾਬਾ ਪਰਮਾਨੰਦ, ਡਾ. ਮੰਗਲ ਸਿੰਘ ਕਿਸਨਪੁਰੀ, ਡਾ. ਅਮਰਪ੍ਰੀਤ ਕੌਰ ਤੇ ਹੋਰ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜੰਡਿਆਲਾ ਗੁਰੂ : ਜੰਮੂ ਦੇ ਸਟੀਫਨ ਇੰਟਰਨੈਸ਼ਨਲ ਸਕੂਲ ’ਚ ਸੀਬੀਐਸਈ ਦੀਆਂ ਸਟੇਟ ਲੈਵਲ ਦੀਆਂ ਕਲਸਟਰ ਖੇਡਾਂ ਕਰਵਾਈਆਂ ਗਈਆਂ, ਜਿਸ ’ਚ ਜੰਮੂ ਤੇ ਪੰਜਾਬ ਦੇ ਸੀਬੀਐੱਸਈ ਸਕੂਲਾਂ ਨੇ ਹਿੱਸਾ ਲਿਆ। ਇਸ ਟੂਰਨਾਮੈਂਟ ਦੇ ਲੜਕੀਆਂ ਦੇ ਨੈਸ਼ਨਲ ਸਟਾਈਲ ਕਬੱਡੀ ਮੁਕਾਬਲਿਆਂ ’ਚ ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੀਆਂ ਕਬੱਡੀ ਦੀਆਂ ਖਿਡਾਰਨਾਂ ਨੇ ਹੂੰਝਾ ਫੇਰ ਜਿੱਤਾਂ ਪ੍ਰਾਪਤ ਕੀਤੀਆਂ। ਇਨ੍ਹਾਂ ਮੁਕਾਬਲਿਆਂ ਦੇ ਅੰਡਰ-19 ਤੇ 17 ਵਰਗ ’ਚ ਸਾਰੇ ਸਕੂਲਾਂ ਨੂੰ ਹਰਾਉਂਦਿਆਂ ਸੇਂਟ ਸੋਲਜਰ ਦੀਆਂ ਖਿਡਾਰਨਾਂ ਨੇ ਗੋਲਡ ਮੈਡਲ ਹਾਸਲ ਕਰਕੇ ਸ਼ਾਨਦਾਰ ਟਰਾਫੀਆਂ ਜਿੱਤੀਆਂ। ਅੰਡਰ 19 ਵਿਚ ਸਕੂਲ ਦੀ ਖਿਡਾਰਨ ਪਾਰਸਜੀਤ ਕੌਰ ਨੇ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਸਾਰੇ ਟੂਰਨਾਮੈਂਟ ਦੀ ਬੈਸਟ ਸਟੋਪਰ ਦਾ ਖਿਤਾਬ ਹਾਸਿਲ ਕੀਤਾ। ਇਸੇ ਤਰ੍ਹਾਂ ਅੰਡਰ 17 ਦੇ ਮੁਕਾਬਲਿਆਂ ਵਿਚ ਸਕੂਲ ਦੀ ਖਿਡਾਰਨ ਕੋਮਲਪ੍ਰੀਤ ਕੌਰ ਨੇ ਵੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਬੈਸਟ ਸਟੋਪਰ ਦਾ ਖਿਤਾਬ ਹਾਸਲ ਕੀਤਾ। ਇਸੇ ਤਰ੍ਹਾਂ ਅੰਡਰ 14 ਦੀ ਟੀਮ ਨੇ ਪੂਰੇ ਟੂਰਨਾਮੈਂਟ ਵਿਚੋਂ ਦੂਸਰਾ ਸਥਾਨ ਹਾਸਲ ਕੀਤਾ ਅਤੇ ਸਕੂਲ ਦੀ ਹੋਣਹਾਰ ਖਿਡਾਰਨ ਹਰਕੀਰਤ ਕੌਰ ਨੇ ਬੈਸਟ ਰੇਡਰ ਦਾ ਖਿਤਾਬ ਹਾਸਲ ਕੀਤਾ। ਸਕੂਲ ਪਹੁੰਚਣ ਤੇ ਸਕੂਲ ਮੈਨੇਜਮੈਂਟ ਸਟਾਫ ਅਤੇ ਸਾਰੇ ਬੱਚਿਆਂ ਵੱਲੋਂ ਜੇਤੂ ਖਿਡਾਰਨਾਂ ਦਾ ਢੋਲ ਢਮੱਕੇ ਨਾਲ ਨੱਚ ਗਾ ਕੇ ਸਵਾਗਤ ਕੀਤਾ ਗਿਆ। ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਅਤੇ ਡਾਇਰੈਕਟਰ ਪ੍ਰਿੰਸੀਪਲ ਡਾ. ਅਮਰਪ੍ਰੀਤ ਕੌਰ ਨੇ ਸਾਰੇ ਹੀ ਜੇਤੂ ਖਿਡਾਰਨਾਂ ਨੂੰ ਵਧਾਈ ਦਿੱਤੀ ਸ਼ਾਬਾਸ਼ੀ ਦਿੱਤੀ ਅਤੇ ਖਾਸ ਤੌਰ ਤੇ ਖਿਡਾਰਨਾਂ ਦੇ ਕੋਚ ਮਨਪ੍ਰੀਤ ਕੌਰ ਡੀਪੀ ਨੂੰ ਵੀ ਵਧਾਈ ਅਤੇ ਸ਼ਾਬਾਸ਼ੀ ਦੇ ਕੇ ਉਹਨਾਂ ਦੀ ਮਿਹਨਤ ਨੂੰ ਖੂਬ ਸਰਾਇਆ। ਨੈਸ਼ਨਲ ਵਿਚ ਵੀ ਬੱਚਿਆਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਉਮੀਦ ਪ੍ਰਗਟਾਈ। ਇਸ ਮੌਕੇ ਬੱਚਿਆਂ ਦੇ ਮਾਤਾ ਪਿਤਾ ਨੂੰ ਵੀ ਸਕੂਲ ਬੁਲਾਇਆ ਗਿਆ, ਜਿਨ੍ਹਾਂ ਦੇ ਸਹਿਯੋਗ ਨਾਲ ਵੀ ਬੱਚਿਆਂ ਨੇ ਇਹ ਜਿੱਤਾਂ ਪ੍ਰਾਪਤ ਕੀਤੀਆਂ। ਉਪਰੰਤ ਮੈਨੇਜਮੈਂਟ ਅਤੇ ਜੇਤੂ ਖਿਡਾਰੀ ਸੰਤ ਬਾਬਾ ਪਰਮਾਨੰਦ (ਮੁੱਖ ਸੇਵਾਦਾਰ ਗੁਰਦੁਆਰਾ ਗੁਰੂ ਬਾਬਾ ਹੁੰਦਾਲ ਜੀ) ਕੋਲ ਆਸ਼ੀਰਵਾਦ ਲੈਣ ਗਏ। ਉਨ੍ਹਾਂ ਸਾਰੇ ਬੱਚਿਆਂ ਲਈ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਤੇ ਅੱਗੇ ਤੋਂ ਵੀ ਇਸੇ ਤਰ੍ਹਾਂ ਸ਼ਾਨਦਾਰ ਪ੍ਰਦਰਸ਼ਨ ਕਰਨ ਦਾ ਅਸ਼ੀਰਵਾਦ ਦਿੱਤਾ। ਇਸ ਮੌਕੇ ਸਕੂਲ ਪ੍ਰਿੰਸੀਪਲ ਸੰਦੀਪ ਸ਼ਰਮਾ, ਵਾਈਸ ਪ੍ਰਿੰਸੀਪਲ ਸ਼ਿਲਪਾ ਸ਼ਰਮਾ, ਕੋ-ਆਰਡੀਨੇਟਰ ਨੀਲਾਕਸ਼ੀ ਗੁਪਤਾ ਸਮੂਹ ਸਟਾਫ ਤੇ ਬੱਚੇ ਹਾਜ਼ਰ ਸਨ।