ਆਮ ਆਦਮੀ ਪਾਰਟੀ ਵਿਕਾਸ ਦੇ ਕੰਮ ਕਰਵਾਏ : ਈਟੀਓ ਆਮ ਆਦਮੀ ਪਾਰਟੀ ਵਿਕਾਸ ਦੇ ਕੰਮ ਕਰਵਾਏ : ਈਟੀਓ
Publish Date: Mon, 27 Jul 2026 04:21 PM (IST)
Updated Date: Mon, 27 Jul 2026 04:21 PM (IST)
ਤਰਲੋਚਨ ਸਿੰਘ ਜੋਧਾਨਗਰੀ, ਪੰਜਾਬੀ ਜਾਗਰਣ ਟਾਂਗਰਾ : ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਨੇ ਜੋ ਕੰਮ 70 ਸਾਲਾਂ ਵਿਚ ਨਹੀਂ ਕਰਵਾ ਸਕੀਆਂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕਰਵਾਏ ਹਨ। ਆਮ ਆਦਮੀ ਪਾਰਟੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਵੱਲੋਂ ਕਰਵਾਏ ਗਏ ਵਿਕਾਸ ਦੇ ਕੰਮਾਂ ਸਦਕਾ ਅਗਲੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਲੋਕਾਂ ਦੀ ਵੋਟ ਦੇ ਹੱਕਦਾਰ ਬਣ ਗਏ ਹਾਂ। ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਪਿੰਡ ਮੁੱਛਲ ਵਿਖੇ ਲੋਕ ਮਿਲਣੀ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲੋਕਾਂ ਨੂੰ ਬਿਨਾਂ ਕਿਸੇ ਕਾਗਜ਼ੀ ਕਾਰਵਾਈ ਦਫਤਰਾਂ ਦੀ ਖੱਜਲ-ਖੁਆਰੀ ਤੋਂ ਬਿਨਾਂ ਕਿਸੇ ਜਾਤੀ ਸਿਆਸੀ ਵਿਤਕਰੇ ਤੋਂ ਬਿਨਾਂ ਹਰ ਵਰਗ ਨੂੰ ਘਰੇਲੂ ਵਰਤੋਂ ਲਈ 600 ਯੂਨਿਟ ਫਰੀ ਬਿਜਲੀ ਦਿੱਤੀ ਗਈ। ਹੁਣ ਕਿਸੇ ਵੀ ਕਿਸਾਨ ਨੂੰ ਰਾਤਾਂ ਨੂੰ ਜਾਗਣਾ ਨਹੀਂ ਪੈਂਦਾ। ਸਵੇਰੇ 9 ਵਜੇ ਤੋਂ 5 ਵਜੇ ਤੱਕ ਬਿਜਲੀ ਦਿੱਤੀ ਜਾ ਰਹੀ ਹੈ। ਮਾਵਾਂ-ਧੀਆਂ ਸਤਿਕਾਰ ਯੋਜਨਾ ਅਧੀਨ ਹਰ ਇਕ ਦੇ ਖਾਤੇ ਵਿਚ 1000 ਅਤੇ 1500 ਰੁਪਏ ਦਿੱਤੇ ਗਏ ਹਨ। ਜੋ ਫਾਰਮ ਭਰਨ ਵਿਚ ਦੇਰੀ ਹੋਣ ਕਾਰਣ ਰਹਿ ਗਏ ਬਹੁਤ ਜਲਦੀ ਪਾ ਦਿੱਤੇ ਜਾਣਗੇ। ਇਲਾਕੇ ਦੀਆਂ ਸਾਰੀਆਂ ਸੜਕਾਂ ਪੱਕੀਆਂ ਕਰ ਦਿੱਤੀਆਂ ਗਈਆਂ ਹਨ ਅਤੇ ਰਹਿੰਦੀਆਂ ਵੀ ਬਹੁਤ ਜਲਦੀ ਹੋ ਜਣਗੀਆਂ। ਪਿੰਡ ਮੁਛੱਲ ਦੇ ਬਾਬਾ ਜੀਵਨ ਸਿੰਘ ਧਰਮਸ਼ਾਲਾ ਅਤੇ ਬਾਬਾ ਗੋਦਰਸ਼ਾਹ ਲਈ ਦੋ ਦੋ ਲੱਖ ਰੁਪਏ ਦਿਤੇ ਜਾਣ ਦਾ ਐਲਾਨ ਕੀਤਾ ਗਿਆ। ਆਮ ਆਦਮੀ ਪਾਰਟੀ ਦੇ ਕੰਮਾਂ ਨੂੰ ਮੁੱਖ ਰੱਖ ਕੇ ਬਲਾਕ ਜੰਡਿਆਲਾ ਦੇ ਪ੍ਰਧਾਨ ਸਵਿੰਦਰ ਸਿੰਘ ਮੁੱਛਲ ਦੀ ਪ੍ਰੇਰਨਾ ਸਦਕਾ 73 ਪਰਿਵਾਰਾਂ ਨੇ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ। ਹਰਭਜਨ ਸਿੰਘ ਈਟੀਓ ਵੱਲੋ ਸ਼ਾਮਲ ਹੋਣ ਵਾਲਿਆਂ ਨੂੰ ਸਨਮਾਨਿਤ ਕਰਦਿਆਂ ਪਾਰਟੀ ਵੱਲੋਂ ਪੂਰਾ ਬਣਦਾ ਮਾਣ ਸਤਿਕਾਰ ਦੇਣ ਦਾ ਵਾਅਦਾ ਕੀਤਾ ਗਿਆ। ਇਸ ਸਮੇਂ ਪ੍ਰਮੁਖ ਆਗੂ ਬੀਬੀ ਸੁਹਿੰਦਰ ਕੌਰ, ਪ੍ਰਧਾਨ ਹਰਪਾਲ ਸਿੰਘ ਚੌਹਾਨ ਪ੍ਰਧਾਨ ਕਿਸਾਨ ਬੀਸੀ ਵਿੰਗ ਸਵਿੰਦਰ ਸਿੰਘ ਮੁੱਛਲ, ਸਰਪੰਚ ਗੁਰਮੁਖ ਸਿੰਘ ਸਰਜਾ, ਇਕਬਾਲ ਸਿੰਘ ਚਾਹਲ ਕੋਆਰਡੀਨੇਟਰ, ਪ੍ਰਦੀਪ ਸਿੰਘ ਖਾਲਸਾ, ਗੁਰਪੰਥ ਸਿੰਘ, ਬਾਊ ਗਿੱਲ, ਗੁਰਦੀਪ ਸਿੰਘ ਕੋਟਲ਼ਾ, ਦਵਿੰਦਰ ਸਿੰਘ ਜਬੋਵਾਲ, ਰਮਨਜੀਤ ਸਿੰਘ ਸਿੱਧੂ ਜੋਧਾਨਗਰੀ, ਕਸ਼ਮੀਰ ਸਿੰਘ ਗਿੱਲ, ਮੱਸਾ ਸਿੰਘ ਰਾਏਪੁਰ, ਮਾਨ ਸਿੰਘ, ਬਿਕਰਮਜੀਤ ਸਿੰਘ ਰਾਪੁਰ, ਮਨਜੀਤ ਸਿੰਘ ਬਾਬਾ ਆਦਿ ਹਾਜ਼ਰ ਸਨ।