- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਬਿਲਡਿੰਗ ’ਚ ਬਣ ਰਹੀ ਬੇਸਮੈਂਟ ਕਾਰਨ ਦੁਕਾਨਦਾਰ ਦਾ ਹੋ ਰਿਹਾ ਵੱਡਾ ਨੁਕਸਾਨ

ਫੋਟੋ: 7
ਰਾਜਨ ਮਹਿਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ : ਇੱਥੋਂ ਦੇ ਹਲਕਾ ਪੂਰਬੀ ਦੇ ਅਧੀਨ ਆਉਂਦੇ 100 ਫੁੱਟੀ ਰੋਡ ਸਥਿਤ ਪਿਛਲੇ 40, 50 ਸਾਲ ਤੋਂ ਕਰਿਆਨੇ ਦਾ ਕੰਮ ਕਰ ਰਹੇ ਨਵਨੀਤ ਗੁਪਤਾ ਤੇ ਵਿਕਾਸ ਗੁਪਤਾ ਨੇ ਅੰਮ੍ਰਿਤਸਰ ਦੇ ਨਿਗਮ ਦਫਤਰ, ਐਮਟੀ ਵਿਭਾਗ ਤੇ ਪੰਜਾਬ ਸਰਕਾਰ ਨੂੰ ਇਕ ਸ਼ਿਕਾਇਤ ਕਰ ਕੇ ਮੰਗ ਕੀਤੀ ਹੈ ਕਿ ਉਨ੍ਹਾਂ ਨਾਲ ਬਣ ਰਹੀ ਬਿਲਡਿੰਗ ਜਿਨ੍ਹਾਂ ਵਲੋ ਬੇਸਮੈਂਟ ਬਣਾ ਕੇ ਉਨ੍ਹਾਂ ਦਾ ਕਾਫੀ ਨੁਕਸਾਨ ਕੀਤਾ ਗਿਆ ਹੈ ਅਤੇ ਬਣ ਰਹੀ ਬਿਲਡਿੰਗ ਨੂੰ ਜਲਦ ਤੋ ਜਲਦ ਰੋਕਿਆ ਜਾਵੇ ਤੇ ਬਣਾਉਣ ਵਾਲੇ ਖ਼ਿਲਾਫ਼ ਸਖ਼ਤੀ ਵਰਤੀ ਜਾਵੇ। ਉਨ੍ਹਾਂ ਦੱਸਿਆ ਕਿ ਬਿਲਡਿੰਗ ਦੇ ਮਾਲਕ ਵਲੋਂ ਬੇਸਮੈਂਟ ਪੁੱਟਣ ਕਾਰਨ ਉਨ੍ਹਾਂ ਦੀ ਦੁਕਾਨ ਅਤੇ ਨਾਲ ਲਗਦੀ ਦੁਕਾਨ ਦੇ ਵਿਚ ਵੀ ਭਾਰੀ ਦਰਾੜਾ ਪੈਣ ਕਰਕੇ ਕਿਸੇ ਵੀ ਵਕਤ ਵੱਡਾ ਨੁਕਸਾਨ ਹੋ ਸਕਦਾ ਹੈ, ਪਰ ਇਸ ਸਬੰਧੀ ਜੱਦ ਉਨ੍ਹਾਂ ਨੇ ਬਿਲਡਿੰਗ ਮਾਲਕ ਨਾਲ ਗੱਲ ਕੀਤੀ ਤਾਂ ਉਸ ਵਲੋਂ ਸ਼ਰੇਆਮ ਧਮਕੀਆਂ ਦੇਣੀਆਂ ਸ਼ੁਰੂ ਕੀਤੀਆਂ, ਜਿਸ ਬਾਰੇ ਉਨ੍ਹਾਂ ਨਿਗਮ ਅੰਮ੍ਰਿਤਸਰ ਨੂੰ ਸ਼ਿਕਾਇਤ ਕਰਕੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਪਿਛਲੇ ਕੁਝ ਸਮੇਂ ਤੋਂ ਦਿੱਤੀਆਂ ਸ਼ਿਕਾਇਤਾਂ ਦੇ ਬਾਵਜੂਦ ਵਿਭਾਗ ਵਲੋ ਨਾ ਤਾਂ ਬਿਲਡਿੰਗ ਦੀ ਉਸਾਰੀ ਨੂੰ ਰੋਕਿਆ ਗਿਆ ਹੈ ਤੇ ਨਾ ਹੀ ਬਣਾਉਣ ਵਾਲੇ ਖ਼ਿਲਾਫ਼ ਕੋਈ ਕਾਰਵਾਈ ਕੀਤੀ ਗਈ ਹੈ, ਜਿਸ ਤੋਂ ਸਾਫ ਜ਼ਾਹਿਰ ਹੁੰਦਾ ਹੈ ਕਿ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਦੇ ਨਾਲ ਬਿਲਡਿੰਗ ਦੀ ਉਸਾਰੀ ਹੋ ਰਹੀ ਹੈ, ਜਿਸ ਨੂੰ ਰੋਕਣ ਵਿਚ ਵਿਭਾਗ ਨਾਕਾਮ ਸਾਬਤ ਹੋ ਰਿਹਾ ਹੈ। ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਹਰ ਸਟੇਜ ’ਤੇ ਜਾ ਕੇ ਪੰਜਾਬ ਸੂਬੇ ਨੂੰ ਭ੍ਰਿਸ਼ਟਾਚਾਰ ਮੁਕਤ ਕਰਨ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਜ਼ਮੀਨੀ ਪੱਧਰ ਤੇ ਵਿਭਾਗ ਦੇ ਅਧਿਕਾਰੀਆਂ ਦੀ ਅਣਗਹਿਲੀ ਕੁਝ ਹੋਰ ਹੀ ਬਿਆਨ ਕਰ ਰਹੀ ਹੈ। ਪੀੜਤਾਂ ਨੇ ਕਿਹਾ ਕਿ ਕੁਝ ਅਧਿਕਾਰੀਆਂ ਦੀ ਅਣਗਹਿਲੀ ਕਰਕੇ ਆਉਣ ਵਾਲੇ ਦਿਨਾਂ ਵਿਚ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ, ਜੇਕਰ ਹੁਣੇ ਹੀ ਬਿਲਡਿੰਗ ਦੀ ਉਸਾਰੀ ਨੂੰ ਨਾ ਰੋਕਿਆ ਤਾਂ ਆਉਣ ਵਾਲੇ ਸਮੇਂ ਵਿਚ ਜੇਕਰ ਕੋਈ ਨੁਕਸਾਨ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਨਿਗਮ ਅੰਮ੍ਰਿਤਸਰ ਦੇ ਐਮਟੀਪੀ ਵਿਭਾਗ ਦੀ ਹੋਵੇਗੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਤੋ ਮੰਗ ਕੀਤੀ ਕਿ ਬਿਲਡਿੰਗ ਦੀ ਉਸਾਰੀ ਨੂੰ ਬੜਾਵਾ ਦੇਣ ਵਾਲੇ ਅਧਿਕਾਰੀਆਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ, ਜੇਕਰ ਜਲਦ ਉਸਾਰੀ ਨਾ ਰੋਕੀ ਤਾਂ ਭਵਿੱਖ ’ਚ ਉਹ ਆਪਣੇ ਸਾਥੀਆਂ ਨਾਲ ਸੜਕਾਂ ’ਤੇ ਆਉਣ ਲਈ ਮਜਬੂਰ ਹੋਣਗੇ।
-ਬਾਕਸ-
ਬਿਲਡਿੰਗ ਇੰਸਪੈਕਟਰ ਸੋਨਿਕਾ ਮਲਹੋਤਰਾ ਇਸ ਸਬੰਧੀ ਜੱਦ ਏਰੀਏ ਦੇ ਬਿਲਡਿੰਗ ਇੰਸਪੈਕਟਰ ਸੋਨਿਕਾ ਮਲਹੋਤਰਾ ਨਾਲ ਫੋਨ ਰਾਹੀ ਰਾਬਤਾ ਕਾਇਮ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਬੀਤੇ ਕੱਲ ਹੀ ਏਟੀਪੀ ਤੇ ਹੋਰ ਅਧਿਕਾਰੀਆਂ ਵੱਲੋਂ ਮੌਕਾ ਦੇਖਿਆ ਗਿਆ ਹੈ ਤੇ ਬਿਲਡਿੰਗ ਦਾ ਕੰਮ ਬੰਦ ਕਰਵਾਇਆ ਗਿਆ ਹੈ, ਜੇਕਰ ਉਸਾਰੀ ਕਰਤਾ ਵਲੋਂ ਇਸ ਦੇ ਬਾਵਜੂਦ ਕੰਮ ਸ਼ੁਰੂ ਕੀਤਾ ਗਿਆ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ।