- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਭਾਜਪਾ ਉੱਤਰੀ ਮੰਡਲ, ਸਿਵਲ ਲਾਈਨਜ਼ ਦੀ ਕੋਰ ਤੇ ਕਾਰਜਕਾਰੀ ਕਮੇਟੀ ਐਲਾਨੀ

ਅਮਨਦੀਪ ਸਿੰਘ, ਪੰਜਾਬੀ ਜਾਗਰਣ, ਅੰਮ੍ਰਿਤਸਰ :
ਭਾਜਪਾ ਸਿਵਲ ਲਾਈਨ ਦੀ ਮੰਡਲ ਪ੍ਰਧਾਨ ਡਾ. ਨੂਰੀਨ ਮਹਾਜਨ ਨੇ ਰਣਜੀਤ ਐਵੀਨਿਊ ਸਥਿਤ ਮੁਸਕਾਨ ਰੈਸਟੋਰੈਂਟ ਵਿਖੇ ਉੱਤਰੀ ਮੰਡਲ ਸਿਵਲ ਲਾਈਨਜ਼ ਅੰਮ੍ਰਿਤਸਰ ਦੀ ਕੋਰ ਕਮੇਟੀ ਅਤੇ ਕਾਰਜਕਾਰੀ ਕਮੇਟੀ ਦਾ ਐਲਾਨ ਕੀਤਾ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਸਾਬਕਾ ਰਾਜ ਸਭਾ ਮੈਂਬਰ ਤੇ ਸਾਬਕਾ ਪੰਜਾਬ ਪ੍ਰਧਾਨ ਸ਼ਵੇਤ ਮਲਿਕ, ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸੰਧੂ, ਉੱਤਰੀ ਹਲਕਾ ਇੰਚਾਰਜ ਸੁਖਮਿੰਦਰ ਪਿੰਟੂ, ਉੱਤਰੀ ਹਲਕਾ ਇੰਚਾਰਜ ਅਤੇ ਜ਼ਿਲ੍ਹਾ ਜਨਰਲ ਸਕੱਤਰ ਸਲਿਲ ਕਪੂਰ ਅਤੇ ਜ਼ਿਲ੍ਹਾ ਜਨਰਲ ਸਕੱਤਰ ਮਨੀਸ਼ ਸ਼ਰਮਾ ਸ਼ਾਮਲ ਹੋਏ। ਮੰਡਲ ਦੀ ਕੋਰ ਕਮੇਟੀ ਵਿਚ ਡਾ. ਨੂਰੀਨ ਮਹਾਜਨ ਪ੍ਰਧਾਨ, ਜਨਰਲ ਸਕੱਤਰ ਆਦਿਤਿਆ ਕਪੂਰ ਅਤੇ ਚਰਨਜੀਤ ਸਿੰਘ, ਉਪ ਪ੍ਰਧਾਨ ਕਾਰਤੀਕੇਸ਼ ਸ਼੍ਰੀਧਰ, ਵਿਕਰਮ ਵਿਜ, ਸ਼ੁਭਾ ਰਾਜਨ ਮਹਿਰਾ, ਸੰਯਮ ਚੋਪੜਾ, ਰਾਜੀਵ ਬਹਿਲ ਅਤੇ ਮਾਧਵ ਮਹਾਜਨ ਨਿਯੁਕਤ ਕੀਤੇ ਗਏ। ਇਸੇ ਤਰ੍ਹਾਂ ਸਕੱਤਰ ਦੀਪਤੀ ਖੰਨਾ, ਨਿਿਖਲ ਸ਼ਰਮਾ, ਅਮਿਤ ਕੱਕੜ, ਧੀਰਜ ਅਰੋੜਾ ਅਤੇ ਨਵਨੀਤ ਹੰਸ ਨਿਯੁਕਤ ਕੀਤੇ ਗਏ। ਇਸ ਤੋਂ ਇਲਾਵਾ ਟੀਮ ਵਿਚ ਦੀਪ ਸਿੰਘ ਠਾਕੁਰ ਕੈਸ਼ੀਅਰ, ਅਭੈ ਚੌਹਾਨ ਸੋਸ਼ਲ ਮੀਡੀਆ ਇੰਚਾਰਜ, ਪਲਵੀ ਖੰਨਾ, ਸ਼ੈਲਕਾ ਮਹਾਜਨ ਆਈਟੀ, ਵਿਸ਼ਾਲ ਅਗਰਵਾਲ ਦਫ਼ਤਰ ਸਕੱਤਰ ਅਤੇ ਨਿਿਮਤ ਸੇਠ ਪ੍ਰੈਸ ਸਕੱਤਰ ਨਿਯੁਕਤ ਕੀਤੇ ਗਏ। ਮੰਡਲ ਦੀ ਕਾਰਜਕਾਰਨੀ ਕਮੇਟੀ ਵਿਚ ਕੁਝ ਸੀਨੀਅਰ ਨਾਵਾਂ ਵਿਚ ਡਾ. ਰਾਜੇਸ਼ ਰਾਮ ਮੂਰਤੀ, ਸਤੀਸ਼ ਭਾਟੀਆ, ਆਸ਼ੂ ਮਹਿਰਾ, ਕਮਲ ਮਹਾਜਨ, ਸੁਮਿਤ ਮਹਾਜਨ, ਰਾਜ ਮਹਾਜਨ, ਵਕੀਲ ਰਾਮ ਮੂਰਤੀ ਸ਼ਰਮਾ, ਵੀਨਾ ਮਹਾਜਨ, ਤਨੂਜਾ ਗੋਇਲ, ਵਕੀਲ ਸੰਦੀਪ ਗੁਪਤਾ, ਰਾਜੀਵ ਮਹਿਰਾ, ਨਵਨੀਤ ਜੇਤਲੀ, ਰਾਜ ਮਹਾਜਨ, ਕਰਸ਼ਿਮਾ ਖੰਨਾ, ਆਰਯਨ ਅਰੋੜਾ, ਵਿਜੇ ਸੇਠ, ਵਿਮਲ ਸੇਠ, ਦਿਨੇਸ਼ ਤਲਵਾਰ, ਵਰੁਣ ਤਲਵਾਰ, ਅਜੇ ਸ਼ਰਮਾ, ਕੇਸ਼ਵ ਚੋਪੜਾ, ਗੌਤਮ ਅਰੋੜਾ, ਪ੍ਰੀਤੀ ਅਰੋੜਾ, ਜੈਜੀ ਪ੍ਰਧਾਨ, ਬਲਦੇਵ ਰਾਜ ਬੱਗਾ, ਸਵਰਨ ਸਿੰਘ, ਰਾਜਦੀਪ ਘੁੰਮਾ, ਕਪਿਲ ਖੇੜਾ, ਪ੍ਰਤੀਕ ਕਪੂਰ ਦੇ ਨਾਂ ਜਿਕਰਯੋਗ ਹਨ। ਨਵੀਂ ਟੀਮ ਨੇ ਭਾਜਪਾ ਉੱਤਰੀ ਮੰਡਲ ਦੀ ਦਿਸ਼ਾ ਅਤੇ ਵਿਕਾਸ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਦਾ ਸੰਕਲਪ ਕੀਤਾ। ਇਸ ਦੌਰਾਨ ਸਾਬਕਾ ਪੰਜਾਬ ਪ੍ਰਧਾਨ ਸ਼ਵੇਤ ਮਲਿਕ, ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸੰਧੂ, ਉੱਤਰੀ ਹਲਕਾ ਇੰਚਾਰਜ ਸੁਖਮਿੰਦਰ ਪਿੰਟੂ, ਉੱਤਰੀ ਹਲਕਾ ਇੰਚਾਰਜ ਅਤੇ ਜ਼ਿਲ੍ਹਾ ਜਨਰਲ ਸਕੱਤਰ ਸਲਿਲ ਕਪੂਰ ਅਤੇ ਜ਼ਿਲ੍ਹਾ ਜਨਰਲ ਸਕੱਤਰ ਮਨੀਸ਼ ਸ਼ਰਮਾ ਨੇ ਸਾਰੇ ਅਹੁਦੇਦਾਰਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਸਨਮਾਨਿਤ ਕੀਤਾ। ਮੰਡਲ ਪ੍ਰਧਾਨ ਡਾ. ਨੂਰੀਨ ਮਹਾਜਨ ਨੇ ਸਾਰਿਆਂ ਦਾ ਧੰਨਵਾਦ ਕੀਤਾ।