ਪਸ਼ੂ-ਪੰਛੀਆਂ ਤੇ ਜਾਨਵਰਾਂ ਨਾਲ ਅਤੁੱਟ ਪਿਆਰ, ਨਹੀਂ ਸਹਿਨ ਹੁੰਦਾ ਅੱਤਿਆਚਾਰ
ਪਸ਼ੂ-ਪੰਛੀਆਂ ਤੇ ਜਾਨਵਰਾਂ ਨਾਲ ਅਤੁੱਟ ਪਿਆਰ, ਨਹੀਂ ਸਹਿਨ ਹੁੰਦਾ ਅੱਤਿਆਚਾਰ
Publish Date: Tue, 09 Jun 2026 09:18 PM (IST)
Updated Date: Wed, 10 Jun 2026 04:12 AM (IST)

ਬੇਜ਼ੁਬਾਨਾਂ’ ਦਾ ਦਰਦ ਸਹਾਰ ਰਹੇ ਹਨ ਡਾ. ਰੋਹਨ ਮਹਿਰਾ ਪੰਜਾਬੀ ਜਾਗਰਣ ਵਿਸ਼ੇਸ਼ ਪੰਜਾਬੀ ਜਾਗਰਣ ਵਲੋਂ ‘ਲਾਸਾਨੀ ਯੋਧੇ’ ਐਵਾਰਡ ਨਾਲ ਵੀ ਸਨਮਾਨਿਤ ਹੋ ਚੁੱਕੇ ਹਨ ਡਾ. ਰੋਹਨ 12 ਮੈਂਬਰਾਂ ਤੋਂ ਸ਼ੁਰੂ ਹੋਈ ਸੰਸਥਾ ਨਾਲ ਹੁਣ 500 ਦੇ ਕਰੀਬ ਮੈਂਬਰ ਜੁੜੇ : ਡਾ. ਰੋਹਨ ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਛੋਟੀ ਉਮਰ ਤੋਂ ਹੀ ਡਾ. ਰੋਹਨ ਮਹਿਰਾ ਨੂੰ ‘ਬੇੁਜਬਾਨਾਂ’ ਦੇ ਦਰਦ ਨੇ ਇਸ ਕਦਰ ਝੰਜੋੜਿਆ ਸੀ ਕਿ ਉਹ ਹੁਣ ਆਪਣੀ ਸੰਸਥਾ ਜਰੀਏ ਇਨ੍ਹਾਂ ਦਾ ਦਰਦ ‘ਸਹਾਰ’ ਰਹੇ ਹਨ। ਹੁਣ ਤੱਕ ਉਹ ਕਈ ਜਾਨਵਰਾਂ ਦੀ ਜਾਨ ਬਚਾ ਚੁੱਕੇ ਹਨ ਅਤੇ ਕਈ ਬੀਮਾਰ ਗਊਆਂ ਤੇ ਜਾਨਵਰਾਂ ਦਾ ਇਲਾਜ ਵੀ ਕਰਵਾ ਚੁੱਕੇ ਹਨ। ਡਾ. ਰੋਹਨ ਸਿਰਫ ਗਊਆਂ ਦੇ ਇਲਾਜ ਤੱਕ ਹੀ ਸੀਮਤ ਨਹੀਂ, ਬਲਕਿ ਵੱਡੇ ਪੱਧਰ ’ਤੇ ਹੋਣ ਵਾਲੀ ਗਊ ਤਸਕਰੀ ਨੂੰ ਰੋਕਣ ਅਤੇ ਗਊਆਂ ਨੂੰ ਬਚਾਉਣ ਲਈ ਤਸਕਰਾਂ ਖਿਲਾਫ ਵੀ ਆਪਣੀ ਜਾਨ ਦੀ ਪ੍ਰਵਾਹ ਨਾ ਕਰਦਿਆਂ ਆਪਣੀ ਟੀਮ ਨਾਲ ਡੱਟ ਕੇ ਲੜਦੇ ਆ ਰਹੇ ਹਨ। ਇਥੋਂ ਤੱਕ ਵੱਲਾ ਗਊ ਤਸਕਰਾਂ ਦੇ ਇਕ ਟਰੱਕ ਨੂੰ ਰੋਕਣ ਤੇ ਕਾਬੂ ਕਰਨ ਦੌਰਾਨ ਤਸਕਰਾਂ ਵਲੋਂ ਡਾ. ਰੋਹਨ ਤੇ ਉਨ੍ਹਾਂ ਦੀ ਟੀਮ ਤੇ ਹਮਲਾ ਵੀ ਕੀਤਾ ਗਿਆ ਸੀ, ਪਰ ਆਪਣੀ ਪ੍ਰਵਾਹ ਨਾ ਕਰਦਿਆਂ ਉਨ੍ਹਾਂ ਸਮੇਤ ਟੀਮ ਨੇ ਗਊਆਂ ਦੀ ਜਾਨ ਬਚਾਈ ਤੇ ਟਰੱਕ ਸਮੇਤ ਤਸਕਰਾਂ ਨੂੰ ਪੁਲਿਸ ਹਵਾਲੇ ਕੀਤਾ। 2015 ’ਚ 12 ਮੈਂਬਰਾਂ ਤੋਂ ਸ਼ੁਰੂ ਹੋਈ ‘ਐਂਟੀ ਕਰਾਈਮ ਐਂਡ ਐਨੀਮਲ ਪ੍ਰੋਟੈਕਸ਼ਨ ਐਸੋਸੀਏਸ਼ਨ’ ਨਾਲ 500 ਦੇ ਕਰੀਬ ਮੈਂਬਰ ਜੁੜ ਚੁੱਕੇ ਹਨ ਅਤੇ ਆਪਣੀਆਂ ਸੇਵਾਵਾਂ ਜਰੀਏ ਜਾਨਵਰਾਂ ਤੇ ਗਊਆਂ ਦੀ ਸੁਰੱਖਿਆ ਲਈ ਯੋਗਦਾਨ ਦੇ ਰਹੇ ਹਨ। ‘ਪੰਜਾਬੀ ਜਾਗਰਣ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਐਂਟੀ ਕਰਾਈਮ ਐਂਡ ਐਨੀਮਲ ਪ੍ਰੋਟੈਕਸ਼ਨ ਐਸੋਸੀਏਸ਼ਨ ਦੇ ਚੇਅਰਮੈਨ ਅਤੇ ਰਾਸ਼ਟਰੀ ਗਊ ਸੁਰੱਖਿਆ ਮਹਾਸੰਘ ਦੇ ਰਾਸ਼ਟਰੀ ਪ੍ਰਧਾਨ ਡਾ. ਰੋਹਨ ਮਹਿਰਾ ਨੇ ਦੱਸਿਆ ਕਿ ਬਚਪਨ ਵਿਚ ਉਨ੍ਹਾਂ ਨੇ ਜਾਨਵਰਾਂ ਨਾਲ ਕਰੂਰਤਾ ਭਰੀਆਂ ਹੁੰਦੀਆਂ ਕੁਝ ਘਟਨਾਵਾਂ ਅੱਖੀਂ ਦੇਖੀਆਂ ਤਾਂ ਉਨ੍ਹਾਂ ਦੇ ਮਨ ਨੂੰ ਡੂੰਘੀ ਸੱਟ ਵੱਜੀ ਅਤੇ ਉਨ੍ਹਾਂ ਇਹ ਧਾਰਨਾ ਕਰ ਲਈ ਕਿ ਉਹ ਆਪਣੇ ਰਹਿੰਦੇ ਸਾਹਾਂ ਤੱਕ ਜਾਨਵਰਾਂ ਦੀ ਸੁਰੱਖਿਆ ਲਈ ਅਵਾਜ ਬੁਲੰਦ ਕਰਦਿਆਂ ਠੋਸ ਯਤਨ ਕਰਨਗੇ। ਫਿਰ ਉਨ੍ਹਾਂ ਆਪਣੀ ਉਮਰ ਦੇ ਪੜਾਅ ਦੇ ਨਾਲ-ਨਾਲ ‘ਐਂਟੀ ਕਰਾਈਮ ਐਂਡ ਐਨੀਮਲ ਪ੍ਰੋਟੈਕਸ਼ਨ ਐਸੋਸੀਏਸ਼ਨ’ ਦੀ ਸ਼ੁਰੂਆਤ ਕੀਤੀ। ਸ਼ੁਰੂਆਤ ਵਿਚ ਇਸ ਸੰਸਥਾ ਨਾਲ ਬਹੁਤ ਘੱਟ ਮੈਂਬਰ ਸਨ ਅਤੇ ਹੋੌਲੀ-ਹੌਲੀ ਕਦਮ ਨਾਲ ਕਦਮ ਮਿਲਦੇ ਗਏ ਅਤੇ ਇਸ ਸੰਸਥਾ ਵਿਚ ਡਾਕਟਰ, ਵਕੀਲ, ਬਿਜਨਸਮੈਨ, ਮੱਧ ਵਰਗੀ, ਕਾਰੀਗਰ ਅਤੇ ਹੋਰ ਵੱਖ-ਵੱਖ ਖੇਤਰਾਂ ਨਾਲ ਜੁੜੇ ਲੋਕ ਸ਼ਾਮਿਲ ਹੁੰਦੇ ਗਏ। 2019 ਵਿਚ ਇਸ ਸੰਸਥਾ ਦੇ ਉਪਰਾਲਿਆਂ ਸਦਕਾ ਨਰੈਣਗੜ੍ਹ ਵਿਚ ਗਊਸ਼ਾਲਾ ਦੀ ਸਥਾਪਨਾ ਨਗਰ ਨਿਗਮ ਵਲੋਂ ਕੀਤੀ ਗਈ ਅਤੇ ਹੁਣ ਉਥੇ 250 ਤੋਂ ਵੱਧ ਗਊਆਂ ਨੂੰ ਆਪਣਾ ‘ਘਰ’ ਮਿਿਲਆ ਹੈ। ਇਹ ਗਊਸ਼ਾਲਾ ਹੁਣ ਇਕ ਨਿੱਜੀ ਟਰੱਸਟ ਚਲਾ ਰਿਹਾ ਹੈ। ਇਸ ਤੋਂ ਇਲਾਵਾ 28 ਮਾਰਚ 2023 ਵਿਚ ਫਤਾਹਪੁਰ ਵਿਖੇ ਗਊਸ਼ਾਲਾ ਬਣਾਉਣ ਲਈ ਜਗ੍ਹਾ ਅਲਾਟ ਕੀਤੀ ਗਈ ਸੀ। ਇਸ ਦਾ ਨਿਰਮਾਣ ਹੁਣ ਕਈ ਸੰਘਰਸ਼ਾਂ ਤੇ ਧਰਨਿਆਂ ਤੋਂ ਬਾਅਦ ਮੁਕੰਮਲ ਹੋਣ ਵਾਲਾ ਹੈ। ਰਾਸ਼ਟਰੀ ਗਊ ਸੁਰੱਖਿਆ ਮਹਾਸੰਘ ਦੇ ਰਾਸ਼ਟਰੀ ਪ੍ਰਧਾਨ ਡਾ. ਰੋਹਨ ਮਹਿਰਾ ਵਲੋਂ ਲੰਬੇ ਸਮੇਂ ਤੋਂ ਅੰਮ੍ਰਿਤਸਰ ਦੇ ਹਰ ਹਲਕੇ ਵਿਚ ਇਕ-ਇਕ ਨਵੀਂ ਗਊਸ਼ਾਲਾ ਬਣਾਉਣ ਦੀ ਮੰਗ ਕੀਤੀ ਜਾ ਰਹੀ ਸੀ ਤਾਂ ਕਿ ਗਊਆਂ ਨੂੰ ਆਪਣਾ ‘ਆਸ਼ਿਆਨਾ’ ਮਿਲ ਸਕੇ। ਡਾ. ਰੋਹਨ ਅਨੁਸਾਰ ਗਊ ਸੈੱਸ ਦਾ ਪੈਸਾ ਗਊਆਂ ਦੇ ਹਿੱਤ ਵਿਚ ਖਰਚ ਹੋਣਾ ਚਾਹੀਦਾ ਹੈ। ਇਨ੍ਹਾਂ ਸਮਾਜ ਸੇਵੀ ਕਾਰਜਾਂ ਸਦਕਾ ਡਾ. ਰੋਹਨ ਨੂੰ ਸਾਬਕਾ ਸੀਪੀ ਸੁਖਚੈਨ ਸਿੰਘ ਗਿੱਲ ਵਲੋਂ ‘ਕੋਰੋਨਾ ਵਾਰੀਅਰ’, ਪੰਜਾਬੀ ਜਾਗਰਣ ਵਲੋਂ ‘ਲਾਸਾਨੀ ਯੋਧੇ’ ਅਤੇ ਅਣਗਿਣਤ ਮਾਣ-ਸਨਮਾਨ ਤੇ ਐਵਾਰਡ ਕਈ ਪ੍ਰਮੁੱਖ ਸੰਸਥਾਵਾਂ ਵਲੋਂ ਮਿਲ ਚੁੱਕੇ ਹਨ। ਬਾਕਸ ਸਮਾਜ ਸੇਵੀ ਕਾਰਜਾਂ ’ਚ ਰਹਿੰਦੇ ਸਰਗਰਮ ਡਾ. ਰੋਹਨ ਮਹਿਰਾ ਆਪਣੀਆਂ ਸੰਸਥਾਵਾਂ ਜਰੀਏ ਹੋਰਨਾਂ ਸਮਾਜਿਕ ਕਾਰਜਾਂ ਵਿਚ ਵੀ ਸਰਗਰਮ ਰਹਿੰਦੇ ਹਨ। ਡਾ. ਰੋਹਨ ਮਹਿਰਾ ਨੇ ਦੱਸਿਆ ਕਿ ਉਹ ਖੁੂਨਦਾਨ ਕੈਂਪ ਵੀ ਲਗਵਾਉਂਦੇ ਹਨ। ਇਸ ਤੋਂ ਇਲਾਵਾ ਚਾਈਨਾ ਡੋਰ ਹੋਣ ਵਾਲੀਆਂ ਅਣਗਿਣਤ ਘਟਨਾਵਾਂ ਨੂੰ ਰੋਕਣ ਲਈ ਹਰ ਸਾਲ ਚਾਈਨਾ ਡੋਰ ਖਿਲਾਫ ਪੁਲਿਸ ਪ੍ਰਸ਼ਾਸਨ ਨਾਲ ਮਿਲ ਕੇ ਜਾਗਰੂਕਤਾ ਅਭਿਆਨ ਵੀ ਚਲਾਉਂਦੇ ਹਨ। ਇਸ ਅਭਿਆਨ ਵਿਚ ਸਕੂਲਾਂ ਦੇ ਬੱਚੇ ਪਸ਼ੂ-ਪੰਛੀਆਂ ਦਾ ਰੂਪ ਧਾਰਨ ਕਰਕੇ ਲੋਕਾਂ ਨੂੰ ਚਾਈਨਾ ਡੋਰ ਦਾ ਬਾਈਕਾਟ ਕਰਨ ਲਈ ਜਾਗਰੂਤਾ ਦਾ ਸੁਨੇਹਾ ਦਿੰਦੇ ਹਨ। ਇਸ ਤੋਂ ਇਲਾਵਾ ਡਾ. ਰੋਹਨ ਮਹਿਰਾ ਵਲੋਂ ਗਊ ਅਸ਼ਟਮੀ ’ਤੇ ਹਰ ਸਾਲ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾਂਦੀ ਹੈ ਅਤੇ ਇਸ ਵਿਚ ਕਈ ਸਕੂਲਾਂ 500 ਤੋਂ ਵੱਧ ਬੱਚੇ ਵੀ ਸ਼ਾਮਿਲ ਹੁੰਦੇ ਹਨ। ਉਨ੍ਹਾਂ ਵਲੋੋਂ ਕਈ ਖੂਨਦਾਨ ਕੈਂਪ ਵੀ ਲਗਾਏ ਜਾਂਦੇ ਹਨ। ਬਾਕਸ ਜ਼ਖਮੀ ਜਾਨਵਰਾਂ ਨੂੰ ਕਰਦੇ ਹਨ ਰੈਸਕਿਊ ਰਾਸ਼ਟਰੀ ਗਊ ਸੁਰੱਖਿਆ ਮਹਾਸੰਘ ਦੇ ਰਾਸ਼ਟਰੀ ਪ੍ਰਧਾਨ ਡਾ. ਰੋਹਨ ਮਹਿਰਾ ਨੇ ਦੱਸਿਆ ਉਨ੍ਹਾਂ ਦੀ ਰੈਸਕਿਊ ਟੀਮ ਜਖਮੀ ਜਾਨਵਰਾਂ ਜਿਵੇਂ ਡਾਗ, ਗਊਆਂ ਅਤੇ ਚਾਈਨਾਂ ਡੋਰ ਵਿਚ ਫਸੇ ਅਣਗਿਣਤ ਪਸ਼ੂ--ਪੰਛੀਆਂ ਨੂੰ ਮੌਤ ਦੇ ਮੂੰਹ ਤੋਂ ਬਚਾ ਚੁੱਕੀ ਹੈ। ਰੈਸਕਿਊ ਟੀਮ ਵਿਚ ਇਸ਼ਾਨ ਨਈਅਰ, ਸੰਜੀਵ ਸ਼ਰਮਾ ਪੰਜਾਬ ਪ੍ਰਧਾਨ, ਦੇਵ ਪਾਂਡੇ, ਜੋਨੀ, ਡਾ. ਬੱਬੂ, ਪੰਕਜ ਕੁਮਾਰ, ਦਿਵਯਾਂਸ਼, ਬਾਬਾ ਤਰਸੇਮ, ਰੁਪੇਸ਼ ਧਵਨ ਆਦਿ ਹਮੇਸ਼ਾ ਸਰਗਰਮ ਰਹਿੰਦੇ ਹਨ। ਬਾਕੀ ਹੋਰਨਾਂ ਮੈਂਬਰਾਂ ਦੇ ਸਹਿਯੋਗ ਨਾਲ ਵੀ ਇਸ ਮਿਸ਼ਨ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਬਾਕਸ ਕਦੇ ਨਹੀਂ ਭੁੱਲਦੀ ਇਹ ਘਟਨਾ ਡਾ. ਰੋਹਨ ਮਹਿਰਾ ਅਨੁਸਾਰ 2022 ਵਿਚ ਤਿੰਨ ਤੋਂ ਚਾਰ ਗਊਆਂ ਜੋੜਾ ਫਾਟਕ ਵਿਖੇ ਟਰੇਨ ਨਾਲ ਬੁਰੀ ਤਰ੍ਹਾਂ ਕੱਟੀਆਂ ਗਈਆਂ ਸਨ। ਗਊਆਂ ਦੇੇ ਅੰਗ ਬੁਰੀ ਤਰ੍ਹਾਂ ਵੱਖ-ਵੱਖ ਹੋ ਗਏ ਸਨ। ਉਸ ਘਟਨਾ ਦੌਰਾਨ ਡਾ. ਰੋਹਨ ਤੇ ਉਨ੍ਹਾਂ ਦੀ ਟੀਮ ਨੇ ਕੱਟਾਂ ਹੋਏ ਅੰਗਾਂ ਤੇ ਮਾਸ ਦੇ ਟੁਕੜਿਆਂ ਨੂੰ ਇਕੱਠਾ ਕਰਕੇ ਉਨ੍ਹਾਂ ਪੂਰੇ ਸਤਿਕਾਰ ਸਹਿਤ ਮਿੱਟੀ ਵਿਚ ਦਫਨਾਇਆ ਸੀ। ਉਨ੍ਹਾਂ ਕਿਹਾ ਕਿ ਅਜਿਹੀਆਂ ਕਈ ਹੋਰ ਵੀ ਘਟਨਾਵਾਂ ਹਨ, ਜਿਨ੍ਹਾਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਹੈ। ਬਾਕਸ ਪਸ਼ੂ ਹਾਦਸੇ ’ਚ ਮੁਆਵਜੇ ਦਾ ਸੂਬੇ ’ਚ ਪਹਿਲਾ ਕੇਸ ਡਾ. ਰੋਹਨ ਅਨੁਸਾਰ ਅੰਮ੍ਰਿਤਸਰ ਵਿਚ ਇਕ ਨੌਜਵਾਨ ਦੀ ਗਊ ਨਾਲ ਟਕਰਾਉਣ ਕਾਰਨ ਮੌਤ ਹੋ ਗਈ ਸੀ। ਇਸ ਕੇਸ ਉਨ੍ਹਾਂ ਦੀ ਸੰਸਥਾ ਵਲੋਂ ਪੀੜਤ ਪਰਿਵਾਰ ਦੇ ਹੱਕ ਵਿਚ ਅਵਾਜ ਬੁਲੰਦ ਕਰਦਿਆਂ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਦੇ ਸਹਿਯੋਗ ਨਾਲ ਮ੍ਰਿਤਕ ਨੌਜਵਾਨ ਦੇ ਪਰਿਵਾਰ ਨੂੰ 5 ਲੱਖ ਰੁਪਏ ਦਾ ਮੁਆਵਜਾ ਪੰਜਾਬ ਸਰਕਾਰ ਕੋਲੋਂ ਦਿਵਾਇਆ ਗਿਆ ਸੀ। ਇਹ ਪੰਜਾਬ ਵਿਚ ਅਜਿਹਾ ਪਹਿਲਾ ਕੇਸ ਸੀ, ਜਿਸ ਵਿਚ ਮ੍ਰਿਤਕ ਦੇ ਪਰਿਵਾਰ ਨੂੰ ਸਰਕਾਰ ਕੋਲੋਂ ਮੁਆਵਜਾ ਮਿਿਲਆ ਸੀ। ਬਾਕਸ ਹੜ੍ਹਾਂ ’ਚ ਗਊਆਂ ਨੂੰ ਕੀਤਾ ਸੀ ਰੈਸਿਕਊ ਡਾ. ਰੋਹਨ ਮਹਿਰਾ ਨੇ ਦੱਸਿਆ ਕਿ ਬੀਤੇ ਸਾਲ ਅਜਨਾਲਾ-ਰਮਦਾਸ ਵਿਖੇ ਆਏ ਹੜ੍ਹਾਂ ਦੀ ਮਾਰ ਕਾਰਨ ਕਈ ਗਊਆਂ ਵੀ ਪਾਣੀ ਵਿਚ ਫਸ ਗਈਆਂ ਸਨ। ਇਸ ਦੌਰਾਨ ਉਨ੍ਹਾਂ ਦੀ ਟੀਮ ਨੇ ਟਰੈਕਟਰ -ਟਰਾਲੀਆਂ ਦਾ ਪ੍ਰਬੰਧ ਕਰਕੇ ਉਥੋਂ ਕਈ ਗਊਆਂ ਨੂੰ ਸਹੀ ਸਲਾਮਤ ਕੱਢ ਕੇ ਅਜਨਾਲਾ ਸਥਿਤ ਗਊਸ਼ਾਲਾ ਵਿਚ ਪਹੁੰਚਾਇਆ ਸੀ। ਹੜ੍ਹਾਂ ਵਿਚ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਵਿਟਾਇਨ ਸੀ ਦੀਆਂ ਗੋਲੀਆਂ ਵੀ ਵੰਡੀਆਂ ਗਈਆਂ ਸਨ।