ਸਾਬਕਾ ਆਈਜੀ ਉਮਰਾਨੰਗਲ ਦਾ ਸਨਮਾਨ
ਸਾਬਕਾ ਆਈਜੀ ਉਮਰਾਨੰਗਲ ਦਾ ਸਨਮਾਨ
Publish Date: Sun, 05 Apr 2026 04:24 PM (IST)
Updated Date: Mon, 06 Apr 2026 03:59 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਪੁਲਿਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਅੰਮ੍ਰਿਤਸਰ ਦੀ ਮਹੀਨਾਵਾਰ ਮੀਟਿੰਗ ਕੀਤੀ ਗਈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਪੈਨਸ਼ਨਰ ਅਧਿਕਾਰੀਆਂ ਨੇ ਭਾਗ ਲਿਆ, ਜਿਸ ਵਿਚ ਵਿਸ਼ੇਸ਼ ਤੌਰ ’ਤੇ ਪਹੁੰਚੇ ਪੁਲਿਸ ਦੇ ਸਾਬਕਾ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਸਨਮਾਨਿਤ ਕੀਤਾ ਗਿਆ। ਮੀਟਿੰਗ ਦੌਰਾਨ ਸੰਗਠਨ ਦੇ ਮੈਂਬਰਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਪੈਨਸ਼ਨਰਾਂ ਦੇ ਨਾਲ ਸਬੰਧਤ ਮੁੱਦਿਆਂ ’ਤੇ ਵੀ ਵਿਚਾਰ ਚਰਚਾ ਕੀਤੀ ਗਈ। ਇਸ ਮੌਕੇ ਪੁਲਿਸ ਦੇ ਸਾਬਕਾ ਆਈਪੀਐਸ ਪਰਮਰਾਜ ਸਿੰਘ ਉਮਰਾਨੰਗਲ ਅਤੇ ਸਾਰੇ ਰਿਟਾਇਰਡ ਪੁਲਿਸ ਅਫ਼ਸਰਾਂ ਵਿਚ ਸਰਪ੍ਰਸਤ ਐਸਪੀ ਸਲਿੰਦਰ ਸਿੰਘ ਸ਼ੈਲੀ, ਪ੍ਰਧਾਨ ਇੰਸਪੈਕਟਰ ਸ਼ਮਸ਼ੇਰ ਸਿੰਘ, ਏਆਈਜੀ ਰਣਧੀਰ ਸਿੰਘ ਉੱਪਲ਼, ਐੱਸਪੀ ਹਰਿੰਦਰ ਸਿੰਘ ਸੰਧੂ, ਐੱਸਪੀ ਜਸਵੰਤ ਕੌਰ, ਐੱਸਪੀ ਗੁਰਨਾਮ ਸਿੰਘ, ਡੀਐੱਸਪੀ ਪਰਲਾਦ ਸਿੰਘ, ਡੀਐੱਸਪੀ ਗੁਰਵਿੰਦਰ ਸਿੰਘ ਢਿੱਲੋਂ, ਸੀਨੀਅਰ ਉਪ ਪ੍ਰਧਾਨ ਇੰਸਪੈਕਟਰ ਗੁਰਨਾਮ ਸਿੰਘ, ਜਨਰਲ ਸਕੱਤਰ ਇੰਸਪੈਕਟਰ ਅਮਰੀਕ ਸਿੰਘ, ਉਪ ਪ੍ਰਧਾਨ ਇੰਸਪੈਕਟਰ ਲਖਬੀਰ ਸਿੰਘ ਗਿੱਲ , ਉਪ ਪ੍ਰਧਾਨ ਇੰਸਪੈਕਟਰ ਗੁਰਿੰਦਪਾਲ ਸਿੰਘ ਗਿੱਲ, ਉਪ ਪ੍ਰਧਾਨ ਇੰਸਪੈਕਟਰ ਅਸਵਨੀ ਕੁਮਾਰ, ਇੰਸਪੈਕਟਰ ਸੰਜੀਵ ਕੁਮਾਰ ਆਦਿ ਹਾਜ਼ਰ ਸਨ। ਅਖੀਰ ਵਿਚ ਐਸੋਸੀਏਸ਼ਨ ਵੱਲੋ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ।