ਹਿੰਦੂ ਸੰਗਠਨਾਂ ਦੇ ਆਗੂਆਂ ਦੀ ਹੰਗਾਮੀ ਮੀਟਿੰਗ
ਅੰਮ੍ਰਿਤਸਰ ਦੇ ਹਿੰਦੂ ਸੰਗਠਨਾਂ ਦੇ ਨੇਤਾਵਾਂ ਦੀ ਹੰਗਾਮੀ ਮੀਟਿੰਗ
Publish Date: Tue, 31 Mar 2026 06:47 PM (IST)
Updated Date: Wed, 01 Apr 2026 04:11 AM (IST)
ਕੈਪਸ਼ਨ : ਗੱਲਬਾਤ ਦੌਰਾਨ ਜੈ ਗੋਪਾਲ ਲਾਲੀ, ਅੰਕਿਤ ਖੋਸਲਾ, ਰਮਨ ਭੱਲਾ, ਰਾਹੁਲ ਖੋਸਲਾ, ਹਰੀਸ਼ ਕੁਮਾਰ, ਆਸ਼ੀਸ਼ ਕੁਮਾਰ, ਗੋਪਾਲ ਵਿਗ ਤੇ ਹੋਰ।
ਰਾਜਨ ਮਹਿਰਾ, ਪੰਜਾਬੀ ਜਾਗਰਣ
ਅੰਮ੍ਰਿਤਸਰ : ਅੰਮ੍ਰਿਤਸਰ ਦੇ ਵੱਖ-ਵੱਖ ਹਿੰਦੂ ਸੰਗਠਨਾਂ ਦੇ ਨੇਤਾਵਾਂ ਦੀ ਹੰਗਾਮੀ ਮੀਟਿੰਗ ਜੈ ਗੋਪਾਲ ਲਾਲੀ ਦੀ ਅਗਵਾਈ ਵਿਚ ਹੋਈ, ਜਿਸ ’ਚ ਹਿੰਦੂ ਆਗੂ ਅੰਕਿਤ ਖੋਸਲਾ, ਰਮਨ ਭੱਲਾ, ਰਾਹੁਲ ਖੋਸਲਾ, ਹਰੀਸ਼ ਕੁਮਾਰ, ਆਸ਼ੀਸ਼ ਕੁਮਾਰ, ਗੋਪਾਲ ਵਿਗ ਸ਼ਾਮਲ ਹੋਏ। ਜੈ ਗੋਪਾਲ ਲਾਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਵਿਦੇਸ਼ ਵਿਚ ਬੈਠੇ ਗੁਰਪਤਵੰਤ ਸਿੰਘ ਪੰਨੂ ਵਲੋਂ ਕੈਨੇਡਾ ’ਚ ਹਿੰਦੂ ਮੰਦਰਾਂ ਨੂੰ ਨੁਕਸਾਨ ਪਹੁੰਚਾਉਣ ਦੀ ਦਿੱਤੀ ਗਈ ਧਮਕੀ ਦਾ ਸਮੂਹ ਹਿੰਦੂ ਨੇਤਾ ਸਖ਼ਤ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਗੁਰਪਤਵੰਤ ਸਿੰਘ ਪੰਨੂ ਵੱਲੋਂ ਆਪਣੀ ਬਣਾਈ ਹੋਈ ਖ਼ਾਲਿਸਤਾਨੀ ਸੰਸਥਾ ਨੂੰ ਪੰਜਾਬੀ ਸਿੱਖਾਂ ਨੇ ਵੀ ਮਾਨਤਾ ਨਹੀਂ ਦਿੱਤੀ ਤੇ ਕੈਨੇਡਾ ਸਰਕਾਰ ਦੁਆਰਾ ਵੀ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਝੰਡੇ ਲਹਿਰਾਉਣ ਤੇ ਪਾਬੰਦੀ ਲਗਾ ਦਿੱਤੀ, ਜਿਸ ਦੀ ਬੌਖਲਾਵਟ ’ਚ ਪੰਨੂ ਵੱਲੋਂ ਕਦੇ ਭਾਰਤ ਦੇਸ਼ ਅੰਦਰ ਨੁਕਸਾਨ ਪਹੁੰਚਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ ਅਤੇ ਹੁਣ ਕੈਨੇਡਾ ਵਿਚ ਹਿੰਦੂ ਮੰਦਰਾਂ ਨੂੰ ਨੁਕਸਾਨ ਪਹੁੰਚਾਉਣ ਦੀ ਧਮਕੀ ਦੇਣਾ ਇਹ ਸਾਬਤ ਕਰਦਾ ਹੈ ਕਿ ਪੰਨੂ ਸਿਰਫ ਫੋਕੀਆਂ ਧਮਕੀਆਂ ਦੇ ਕੇ ਹਿੰਦੂ ਸਿੱਖ ਭਾਈਚਾਰਕ ਸਾਂਝ ’ਚ ਦਰਾੜ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਨੂ ਇਕ ਗੱਲ ਜ਼ਰੂਰ ਦੱਸੇ ਕਿ ਉਸ ਦੀ ਲੜਾਈ ਭਾਰਤ ਦੇਸ਼ ਨਾਲ ਹੈ ਜਾਂ ਕੈਨੇਡਾ ਸਰਕਾਰ ਨਾਲ, ਕਿਉਕਿ ਕਦੇ ਭਾਰਤ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦੇ ਰਿਹਾ ਹੈ ਤੇ ਹੁਣ ਕੈਨੇਡਾ ਵਿਚ ਹਿੰਦੂ ਮੰਦਰਾਂ ਨੂੰ ਨਿਸ਼ਾਨਾ ਬਣਾਉਣ ਦੀ ਜੋ ਸਹਿਣ ਨਹੀਂ ਕੀਤਾ ਜਾਵੇਗਾ। ਲਾਲੀ ਨੇ ਕਿਹਾ ਕਿ ਕੈਨੇਡਾ ਸਰਕਾਰ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਜਾਵੇਗੀ ਕਿ ਹਿੰਦੂ ਮੰਦਰਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਜਿਸ ਤਰਾਂ ਪਨੂੰ ਦੀ ਖਾਲਿਸਤਾਨੀ ਮੁਮੇਂਟ ਤੇ ਪਾਬੰਦੀ ਲਗਾਈ ਹੈ, ਉਸ ਤਹਿਤ ਇਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ, ਤਾਂ ਜੋ ਅਗਾਂਹ ਤੋਂ ਕਦੇ ਵੀ ਪੰਨੂ ਵਰਗੇ ਦੇਸ਼ਧ੍ਰੋਹੀ ਭਾਈਚਾਰਕ ਸਾਂਝ ਵਿਚ ਦਰਾੜ ਪਾਉਣ ਦੀ ਕੋਸ਼ਿਸ਼ ਨਾ ਕਰ ਸਕਣ।