ਸੇਵਾ ਮੁਕਤੀ 'ਤੇ ਲਾਈਨਮੈਨ ਇੰਦਰਜੀਤ ਸਿੰਘ ਸਨਮਾਨਿਤ
ਸੇਵਾ ਮੁਕਤੀ 'ਤੇ ਲਾਈਨਮੈਨ ਇੰਦਰਜੀਤ ਸਿੰਘ ਸਨਮਾਨਿਤ
Publish Date: Tue, 31 Mar 2026 06:19 PM (IST)
Updated Date: Wed, 01 Apr 2026 04:10 AM (IST)

ਫੋਟੋ-8 ਕੈਪਸਨ : ਸੇਵਾਮੁਕਤ ਇੰਦਰਜੀਤ ਸਿੰਘ ਅਤੇ ਉਨ੍ਹਾਂ ਦੀ ਧਰਮ ਪਤਨੀ ਨੂੰ ਸਨਮਾਨਿਤ ਕਰਦੇ ਹੋਏ ਸਾਥੀ ਨਰਿੰਦਰ ਬੱਲ ਜਨਰਲ ਸਕੱਤਰ ਪੰਜਾਬ ਤੇ ਹੋਰ। ਬਲਰਾਜ ਸਿੰਘ, ਪੰਜਾਬੀ ਜਾਗਰਣ ਵੇਰਕਾ : ਇੰਦਰਜੀਤ ਸਿੰਘ ਲਾਈਨਮੈਨ ਵੱਖ-ਵੱਖ ਅਹੁਦਿਆਂ ਤੋਂ ਦੋ ਤਰੱਕੀਆਂ ਲੈ ਕੇ ਲਗਭਗ 30 ਸਾਲ ਸੇਵਾ ਨਿਭਾ ਕੇ 31 ਮਾਰਚ 2026 ਨੂੰ ਸੇਵਾਮੁਕਤ ਹੋਏ। 31 ਮਾਰਚ ਨੂੰ ਛੁਟੀ ਹੋਣ ਕਾਰਨ ਆਪਣੇ ਦਫਤਰ ਤੋਂ ਵਿਦਾਇਗੀ ਪਾਰਟੀ ਲੈ ਕੇ ਆਪਣੇ ਰਿਸ਼ਤੇਦਾਰਾਂ ਤੇ ਸੱਜਣਾਂ ਮਿੱਤਰਾਂ ਨੂੰ 30 ਮਾਰਚ 2026 ਨੂੰ ਨਿੱਜੀ ਤੌਰ ’ਤੇ ਇਕ ਪੈਲਸ ਵਿਚ ਪਾਰਟੀ ਲਈ ਸੱਦਿਆ ਗਿਆ। ਸਾਥੀ ਇੰਦਰਜੀਤ ਸਿੰਘ ਫੈਡਰੇਸ਼ਨ ਏਟਕ ਜੱਥੇਬੰਦੀ ਸਬ ਡਵੀਜ਼ਨ ਦੇ ਕੈਸ਼ੀਅਰ ਰਹੇ ਅਤੇ ਆਪਣੇ ਪੁਰਾਣੇ ਸਾਥੀ ਜੋ ਹੁਣ ਪਾਵਰਕਾਮ ਟਰਾਂਸਕੋ ਪੈਨਸ਼ਨ ਯੂਨੀਅਨ ਏਟਕ ਵਿਚ ਵੱਖ-ਵੱਖ ਅਹੁਦਿਆਂ ’ਤੇ ਕੰਮ ਕਰਦੇ ਹਨ। ਨਰਿੰਦਰ ਬੱਲ, ਗੁਰਮੀਤ ਸਿੰਘ, ਕੁਲਵੰਤ ਸਿੰਘ ਫਤਿਹਗੜ੍ਹ ਸ਼ੁੱਕਰਚੱਕ, ਹਰਭਿੰਦਰ ਸਿੰਘ, ਮਨਜੀਤ ਸਿੰਘ ਸ਼ਾਮ ਨਗਰ, ਸੁਖਵਿੰਦਰ ਸਿੰਘ, ਬਿਕਰਮਜੀਤ ਸਿੰਘ ਜਲਾਲਪੁਰ, ਅਮਰੀਕ ਸਿੰਘ ਲੁਹਾਰਕਾ ਆਦਿ ਨੇ ਸੇਵਾ ਮੁਕਤ ਹੋਏ ਇੰਦਰਜੀਤ ਸਿੰਘ ਲਾਈਨਮੈਨ ਅਤੇ ਉਨ੍ਹਾਂ ਦੀ ਧਰਮ ਪਤਨੀ ਨੂੰ ਸਨਮਾਨਿਤ ਕੀਤਾ। ਸੰਬੋਧਨ ਦੌਰਾਨ ਸਾਥੀ ਨਰਿੰਦਰ ਬੱਲ ਵਰਕਿੰਗ ਜਨਰਲ ਸਕੱਤਰ ਪੰਜਾਬ ਪਾਵਰਕਾਮ ਅਤੇ ਟਰਾਂਸਕੋ ਪੈਨਸ਼ਨ ਯੂਨੀਅਨ ਪੰਜਾਬ ਏਟਕ ਨੇ ਦੱਸਿਆ ਕਿ ਇੰਦਰਜੀਤ ਸਿੰਘ ਬਹੁਤ ਮਿਹਨਤੀ ਅਤੇ ਇਮਾਨਦਾਰ ਸਨ ਅਤੇ ਖਪਤਕਾਰਾਂ ਦੀਆਂ ਮੁਸ਼ਕਿਲਾਂ ਹੱਲ ਕਰਨ ਨੂੰ ਪਹਿਲ ਦੇ ਅਧਾਰ ’ਤੇ ਹੱਲ ਕਰਨ ਨੂੰ ਤਰਜੀਹ ਦਿੰਦੇ ਸਨ। ਮਜੀਠਾ ਵਿਚ ਉਨ੍ਹਾਂ ਨੇ 15 ਤੋਂ 20 ਸਾਲ ਤੱਕ ਇਕੋ ਦਫਤਰ ਵਿਚ ਕੰਮ ਕਰਨ ਦੀ ਮਿਸਾਲ ਪੈਦਾ ਕੀਤੀ। ਸਾਥੀ ਨੂੰ ਪਾਰਟੀ ਵਿਚ ਚੰਗੇ ਪਿਆਰ ਰੱਖਣ ਵਾਲੇ ਖਪਤਕਾਰਾਂ ਨੇ ਵੀ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਕੰੰਮਾਂ ਦੀ ਸ਼ਲਾਘਾ ਕੀਤੀ। ਸਾਥੀ ਨਰਿੰਦਰ ਬੱਲ ਅਤੇ ਗੁਰਮੀਤ ਸਿੰਘ ਨੇ ਕਿਹਾ ਕਿ ਸੇਵਾਮੁਕਤ ਸਾਥੀ ਨੇ ਸਰਕਾਰ ਵਿਰੁੱਧ ਅਤੇ ਪੀਐੱਸਪੀਸੀਐੱਲ ਦੀ ਮੈਨੇਜਮੈਂਟ ਦੇ ਖਿਲਾਫ ਹਰ ਹੜਤਾਲ ਅਤੇ ਪ੍ਰਦਰਸ਼ਨਾਂ ਵਿੱਚ ਵੱਧ ਚੜ੍ਹ ਕੇ ਨਿਡਰਤਾ ਨਾਲ ਸ਼ਿਰਕਤ ਕੀਤੀ।