ਖ਼ਾਲਸਾ ਕਾਲਜ ਵਿਖੇ ਲੇਖਕ ਰੂਬੁਰੂ ਪ੍ਰੋਗਰਾਮ ਕਰਵਾਇਆ
ਖਾਲਸਾ ਕਾਲਜ ਵਿਖੇ ਲੇਖਕ ਰੂਬੁਰੂ ਪ੍ਰੋਗਰਾਮ ਕਰਵਾਇਆ
Publish Date: Tue, 31 Mar 2026 06:18 PM (IST)
Updated Date: Wed, 01 Apr 2026 04:08 AM (IST)

ਫੋਟੋ-25 ਕੈਪਸ਼ਨ :¸ ਖ਼ਾਲਸਾ ਕਾਲਜ ਵਿਖੇ ਕਰਵਾਏ ਗਏ ਪ੍ਰੋਗਰਾਮ ਮੌਕੇ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਪ੍ਰਸਿੱਧ ਲੇਖਕ ਅਤੇ ਵਿਭਾਗ ਦੇ ਸਾਬਕਾ ਪ੍ਰੋਫੈਸਰ ਡਾ. ਪ੍ਰੇਮ ਪ੍ਰਕਾਸ਼ ਪੁੰਜ ਦੀ ਕਿਤਾਬ ਰੈਂਡਮ ਥਾਟਸ ਨੂੰ ਲੋਕ ਅਰਪਿਤ ਕਰਦੇ ਹੋਏ ਨਾਲ ਹੋਰ ਸਟਾਫ਼। ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਖ਼ਾਲਸਾ ਕਾਲਜ ਦੇ ਅੰਗਰੇਜ਼ੀ ਵਿਭਾਗ ਵੱਲੋਂ ਮੁਲਕ ਰਾਜ ਆਨੰਦ ਲਿਟਰੇਰੀ ਸੁਸਾਇਟੀ ਦੇ ਸਹਿਯੋਗ ਨਾਲ ‘ਲੇਖਕ ਰੂਬੁਰੂ’ ਪ੍ਰੋਗਰਾਮ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੇ ਨਿਰਦੇਸ਼ਾਂ ’ਤੇ ਕਰਵਾਏ ਗਏ ਉਕਤ ਪ੍ਰੋਗਰਾਮ ਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਸ਼ਬਦ ਗਾਇਨ ਨਾਲ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਹਾਜ਼ਰ ਪ੍ਰਿੰ: ਡਾ. ਰੰਧਾਵਾ ਨੇ ਪ੍ਰਸਿੱਧ ਲੇਖਕ ਅਤੇ ਵਿਭਾਗ ਦੇ ਸਾਬਕਾ ਪ੍ਰੋਫੈਸਰ ਡਾ. ਪ੍ਰੇਮ ਪ੍ਰਕਾਸ਼ ਪੁੰਜ ਦੀ ਕਿਤਾਬ ਰੈਂਡਮ ਥਾਟਸ ਨੂੰ ਲੋਕ ਅਰਪਿਤ ਕੀਤਾ। ਉਪਰੰਤ ਪ੍ਰਿੰ: ਡਾ. ਰੰਧਾਵਾ ਨੇ ਕਿਹਾ ਕਿ ਸਾਹਿਤ ਲੋਕਾਂ ਨੂੰ ਜੋੜਦਾ ਹੈ, ਰੂਹ ਨੂੰ ਪੋਸ਼ਣ ਦਿੰਦਾ ਹੈ ਅਤੇ ਇਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਕੀਮਤੀ ਸਬਕ ਪਹੁੰਚਾਉਂਦਾ ਹੈ। ਇਸ ਮੌਕੇ ਡਾ. ਪੁੰਜ ਨੇ ਆਪਣੇ ਰਚਨਾਤਮਕ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਕਾਲਜ ’ਚ ਅਧਿਆਪਨ ਨੇ ਉਨ੍ਹਾਂ ਨੂੰ ਲਿਖਣ ਲਈ ਪ੍ਰੇਰਿਤ ਕੀਤਾ। ਇਸ ਕਿਤਾਬ ਦੀ ਸਮੀਖਿਆ ਡਾ. ਗੁਰਜਿੰਦਰ ਕੌਰ ਬੱਗਾ, ਪ੍ਰੋ: ਮਨਿੰਦਰ ਸਿੰਘ, ਡਾ. ਸ਼ਮੀਰ ਸਿੰਘ ਅਤੇ ਡਾ. ਬਲਬੀਰ ਸਿੰਘ ਵੱਲੋਂ ਕੀਤੀ ਗਈ, ਜਿਨ੍ਹਾਂ ਨੇ ਇਸ ਦੀ ਵਿਸ਼ੇਸ਼ਤਾ ਅਤੇ ਵਿਚਾਰਧਾਰਕ ਨੂੰ ਉਜਾਗਰ ਕੀਤਾ। ਇਸ ਤੋਂ ਪਹਿਲਾਂ ਵਿਭਾਗ ਮੁਖੀ ਪ੍ਰੋ. ਸੁਪਨਿੰਦਰਜੀਤ ਕੌਰ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ, ਜਦਕਿ ਡਾ. ਸਵੰਤ ਸਿੰਘ ਮੰਟੋ ਨੇ ਧੰਨਵਾਦ ਕੀਤਾ। ਇਸ ਮੌਕੇ ਪ੍ਰੋ: ਨਵਨੀਨ ਬਾਵਾ, ਪ੍ਰੋ: ਮਨਿੰਦਰ ਸਿੰਘ, ਪ੍ਰੋ: ਸੁਖਮੀਨ ਬਾਵਾ, ਪ੍ਰੋ: ਪ੍ਰਨੀਤ ਕੌਰ ਢਿੱਲੋ, ਡਾ: ਸਾਵੰਤ ਸਿੰਘ ਮੰਟੋ, ਪ੍ਰੋ: ਮਲਕਿੰਦਰ ਸਿੰਘ, ਪ੍ਰੋ: ਦਲਜੀਤ ਸਿੰਘ, ਡਾ: ਮਮਤਾ ਮਹਿੰਦਰੂ, ਪ੍ਰੋ: ਵਿਜੇ ਬਰਨਾਰਡ, ਡਾ: ਜਸਵਿੰਦਰ ਕੌਰ ਔਲਖ, ਪ੍ਰੋ: ਪੂਜਾ ਕਾਲੀਆ, ਪ੍ਰੋ: ਗੁਰਪ੍ਰੀਤ ਸਿੰਘ, ਪ੍ਰੋ: ਹਰਸ਼ ਸਲਾਰੀਆ, ਪ੍ਰੋ: ਸੌਰਵ ਮੇਘ, ਪ੍ਰੋ: ਹਰਮਨਪ੍ਰੀਤ ਸਿੰਘ, ਪ੍ਰੋ: ਅਭਿਸ਼ੇਕ ਠਾਕੁਰ, ਡਾ. ਅਕਾਂਕਸ਼ਾ ਨੌਟਿਆਲ, ਪ੍ਰੋ: ਵਿਮਲਜੀਤ ਕੌਰ, ਪ੍ਰੋ: ਰਵਨੀਤ ਕੌਰ ਤੋਂ ਇਲਾਵਾ ਐਮਏ ਅੰਗਰੇਜ਼ੀ, ਬੀਏ (ਆਨਰਜ਼) ਅੰਗਰੇਜ਼ੀ ਅਤੇ ਬੀ.ਏ. ਸੋਸ਼ਲ ਸਾਇੰਸਿਜ਼ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ’ਚ ਹਾਜ਼ਰ ਸਨ।