ਸਰੀਰ ’ਚ ਕੋਈ ਵੀ ਦਰਦ ਹੋਵੇ ਅਣਗੋਲ਼ਿਆ ਨਾ ਕਰੋ : ਡਾ. ਅਸਵ
ਸ਼ਰੀਰ ’ਚ ਕੋਈ ਵੀ ਦਰਦ ਹੋਵੇ ਅਣਗੋਲ਼ਿਆ ਨਾ ਕਰੋ : ਡਾ. ਅਸਵ
Publish Date: Tue, 31 Mar 2026 05:57 PM (IST)
Updated Date: Wed, 01 Apr 2026 04:07 AM (IST)

* ਫਿਜੀਓਥੈਰੇਪੀ ਦੀਆਂ ਤਕਨੀਕਾਂ ਨਾਲ ਹਰ ਦਰਦ ਦਾ ਇਲਾਜ ਸੰਭਵ: ਡਾ. ਅਸਵ ਫੋਟੋ- ਕੈਪਸ਼ਨ : ਮਰੀਜ਼ ਦਾ ਚੈਕਅਪ ਦੌਰਾਨ ਫਿਜੀਓਥੈਰੇਪੀ ਦੇ ਮਾਹਰ ਡਾ. ਅਸਵ ਅਰੋੜਾ। ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ਸਰੀਰ ਦੇ ਕਿਸੇ ਵੀ ਹਿੱਸੇ ’ਚ ਹੋਣ ਵਾਲੀ ਦਰਦ ਨੂੰ ਅਣਗੋਲਿਆ ਨਹੀਂ ਕਰਨਾ ਚਾਹੀਦਾ ਹੈ। ਅੱਜ-ਕੱਲ੍ਹ ਮੌਸਮ ਦੀ ਤਬਦੀਲੀ ਕਾਰਨ ਅਕਸਰ ਹੀ ਆਮ ਤੌਰ ’ਤੇ ਬਜੁਰਗਾਂ ਦੇ ਗੋਡਿਆਂ ਦੇ ਦਰਦ ਹੋਣ ਦੀ ਸ਼ਿਕਾਇਤ ਰਹਿੰਦੀ ਹੈ ਅਤੇ ਉਨ੍ਹਾਂ ਨੂੰ ਇਲਾਜ ਦੀ ਲੋੜ ਪੈਂਦੀ ਹੈ। ਸ਼ਰੀਰ ਵਿਚ ਕੋਈ ਵੀ ਦਰਦ ਹੋਵੇ ਤਾਂ ਉਸ ਨੂੰ ਅਣਗੋਲਿਆ ਨਾ ਕਰੋ ਅਤੇ ਉਸ ਦਾ ਇਲਾਜ ਜਰੂਰ ਕਰਵਾਓ। ਇਹ ਪ੍ਰਗਟਾਵਾ ਦੋਬੁਰਜੀ ਰੋਡ ਸਥਿਤ (ਨਜ਼ਦੀਕ ਅਲਫਾ ਸਿਟੀ ਕਲੌਨੀ ਬੱਸ ਸਟਾਪ) ‘ਪਿਨੇਕਲ ਫਿਜੀਓਥੈਰੇਪੀ ਸੈਂਟਰ’ ਦੇ ਸੰਚਾਲਕ ਡਾ. ਅਸਵ ਅਰੋੜਾ ਨੇ ਗੱਲਬਾਤ ਕਰਦਿਆਂ ਕੀਤਾ। ਜਿਕਰਯੋਗ ਹੈ ਕਿ ਡਾ. ਅਸਵ ਅਰੋੜਾ ਗੋਡਿਆਂ ਦੀ ਦਰਦ ਅਤੇ ਹੋਰ ਜੋੜਾਂ ਦੇ ਦਰਦਾਂ ਦੇ ਇਲਾਜ ਵਿਚ ਮਾਹਰ ਹਨ। ਡਾ. ਅਸਵ ਅਰੋੜਾ ਨੇ ਕਿਹਾ ਕਿ ਪਿੱਠ ਦਰਦ ਅਤੇ ਲੱਤਾਂ ਵਿਚ ਦਰਦ ਤੋਂ ਪ੍ਰੇਸ਼ਾਨ ਮਰੀਜਾਂ ਨੂੰ ਲਾਪ੍ਰਵਾਹੀ ਨਹੀਂ ਵਰਤਣੀ ਚਾਹੀਦੀ ਅਤੇ ਉਸ ਦਾ ਇਲਾਜ ਜਰੂਰ ਕਰਵਾਓ। ਉਨ੍ਹਾਂ ਦੱਸਿਆ ਕਿ ਕਿਸੇ ਵੀ ਤਰ੍ਹਾਂ ਦੇ ਕਮਰ ਦਰਦ ਨੂੰ ਅਣਗੋਲ਼ਿਆ ਕਰਨਾ ਖਤਰਨਾਕ ਸਾਬਤ ਹੋ ਸਕਦਾ ਹੈ, ਕਿਉਂਕਿ ਇਹ ਦਰਦ ਰੀੜ ਦੀ ਹੱਡੀ ਨੂੰ ਜਕੜ ਵਿਚ ਲੈ ਸਕਦਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਇਥੇ ਫਿਜੀਓਥੈਰੇਪੀ ਦੀਆਂ ਅਜਿਹੀਆਂ ਕਈ ਤਕਨੀਕਾਂ ਹਨ ਕਿ ਦਰਦ ਦਾ ਬਿਹਤਰ ਇਲਾਜ ਕੀਤਾ ਜਾਂਦਾ ਹੈ। ਡਾ. ਅਸਵ ਅਰੋੜਾ ਨੇ ਕਿਹਾ ਕਿ ਸ਼ਿਆਟਿਕਾ, ਕਮਰ ਦਰਦ, ਸਰਵਾਈਕਲ, ਮੋਡਿਆਂ ਦਾ ਦਰਦ, ਅਧਰੰਗ ਆਦਿ ਦੇ ਮਰੀਜਾਂ ਨੂੰ ਇਥੇ ਇਲਾਜ ਲਈ ਤਰ੍ਹਾਂ ਦੀ ਸਹੂਲਤ ਮਿਲੇਗੀ। ਉਨ੍ਹਾਂ ਕਿਹਾ ਕਿ ਸ਼ਿਆਟਿਕਾ ਦੀ ਦਰਦ ਵੀ ਅਜਿਹੀ ਹੁੰਦੀ ਹੈ, ਜੋ ਇਨਸਾਨ ਨੂੰ ਬਹੁਤ ਪ੍ਰੇਸ਼ਾਨੀ ਕਰਦੀ ਹੈ ਅਤੇ ਤੁਰਨ-ਫਿਰਨ ਤੋਂ ਇਲਾਵਾ ਸੌਣ ਵਿਚ ਵੀ ਮੁਸ਼ਕਿਲ ਆਉਂਦੀ ਹੈ। ਡਾ. ਅਸਵ ਅਰੋੜਾ ਨੇ ਕਿਹਾ ਕਿ ਅਜਿਹੇ ਮਰੀਜਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਉਹ ਇਥੇ ਆ ਕੇ ਇਲਾਜ ਤੋਂ ਬਾਅਦ ਅਜਿਹੀਆਂ ਬੀਮਾਰੀਆਂ ਤੋਂ ਛੁਟਕਾਟਾ ਪਾ ਸਕਦੇ ਹਨ।