ਆਲ ਇੰਡੀਆ ਹਿੰਦੂ ਸੰਘਰਸ਼ ਕਮੇਟੀ ਵੱਲੋਂ ਮਰਾਠਾ ਵਿੰਗ ਦੀਆਂ ਨਿਯੁਕਤੀਆਂ
ਆਲ ਇੰਡੀਆ ਹਿੰਦੂ ਸੰਘਰਸ਼ ਕਮੇਟੀ ਵਲੋਂ ਮਰਾਠਾ ਵਿੰਗ ਦੀਆਂ ਨਿਯੁਕਤੀਆਂ
Publish Date: Tue, 24 Feb 2026 06:36 PM (IST)
Updated Date: Wed, 25 Feb 2026 04:08 AM (IST)
ਫੋਟੋ:36 ਕੈਪਸ਼ਨ : ਮਰਾਠਾ ਵਿੰਗ ਦੇ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕਰਦੇ ਹੋਏ ਸਚਿਨ ਮਹਿਰਾ, ਦੀਪਕ ਅਰੋੜਾ, ਗੋਰਖ ਨਾਥ ਤੇ ਹੋਰ। ਰਾਜਨ ਮਹਿਰਾ, ਪੰਜਾਬੀ ਜਾਗਰਣ, ਅੰਮ੍ਰਿਤਸਰ : ਆਲ ਇੰਡੀਆ ਹਿੰਦੂ ਸੰਘਰਸ਼ ਕਮੇਟੀ ਦੇ ਅਹੁਦੇਦਾਰਾਂ ਦੀ ਅਹਿਮ ਮੀਟਿੰਗ ਮਰਾਠਾ ਵਿੰਗ ਦੇ ਰਾਸ਼ਟਰੀ ਪ੍ਰਧਾਨ ਗੋਰਖ ਨਾਥ ਤੇ ਰਾਸ਼ਟਰੀ ਯੂਥ ਚੇਅਰਮੈਨ ਦੀਪਕ ਅਰੋੜਾ ਦੀ ਅਗਵਾਈ ਵਿਚ ਹੋਈ। ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਰਾਸ਼ਟਰੀ ਪ੍ਰਧਾਨ ਸਚਿਨ ਮਹਿਰਾ ਪਹੁੰਚੇ ਅਤੇ ਮਰਾਠਾ ਵਿੰਗ ਚ ਵੱਡੀ ਗਿਣਤੀ ’ਚ ਸ਼ਾਮਲ ਹੋਏ ਅਹੁਦੇਦਾਰਾਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ। ਸਚਿਨ ਮਹਿਰਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਵੱਡੀ ਪੱਧਰ ’ਤੇ ਗਊ ਸੈੱਸ ਵਸੂਲ ਰਹੀ ਹੈ, ਪਰ ਫਿਰ ਵੀ ਗਊਆਂ ਦੀ ਸੁਰੱਖਿਆ ਰੱਬ ਆਸਰੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਗਊਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਗਊਆਂ ਦੀ ਹੱਤਿਆ ਕਰਨ ਦਾ ਪਾਪ ਕਰਨ ਵਾਲੇ ਅਨਸਰਾਂ ਨੂੰ ਸਖ਼ਤ ਸਜਾ ਦੇਣ ਦੀ ਮੰਗ ਨੂੰ ਲੈ ਕੇ ਜਲਦ ਹੀ ਇਕ ਮੀਟਿੰਗ ਕਰਕੇ ਰੂਪਰੇਖਾ ਤਿਆਰ ਕੀਤੀ ਜਾਵੇਗੀ।