‘ਧੁੱਪ ਦੀ ਮਹਿਫਲ’ ’ਚ ਡਾ. ਧਰਮ ਸਿੰਘ ਸਨਮਾਨਿਤ
‘ਧੁੱਪ ਦੀ ਮਹਿਫਲ’ ’ਚ ਡਾ. ਧਰਮ ਸਿੰਘ ਸਨਮਾਨਿਤ
Publish Date: Tue, 17 Feb 2026 04:05 PM (IST)
Updated Date: Tue, 17 Feb 2026 04:06 PM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ ਅੰਮ੍ਰਿਤਸਰ : ਪੰਜਾਬੀ ਸਾਹਿਬ ਸਭਾ ਨਵੀਂ ਦਿੱਲੀ ਵਲੋਂ ਨਵਯੁੱਗ ਫਾਰਮ ਵਿਖੇ ਕਰਵਾਏ ਗਏ ਸਲਾਨਾ ਸਮਾਗਮ ਵਿਚ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਵਿਚ ਪਾਏ ਵਡਮੁੱਲੇ ਯੋਗਦਾਨ ਬਦਲੇ ‘ਧੁੱਪ ਦੀ ਮਹਿਫਲ’ ਸਮਾਗਮ ’ਚ ਡਾ. ਧਰਮ ਸਿੰਘ ਨੂੰ ਸਨਮਾਨਿਤ ਕੀਤਾ ਗਿਆ। ਸਨਮਾਨ ਵਿਚ ਇਕਵੰਜਾ ਹਜਾਰ ਰੁਪਏ, ਸ਼ਾਲ, ਸਨਮਾਨ ਚਿੰਨ੍ਹ ਅਤੇ ਸ਼ੋਭਾ ਪੱਤਰ ਭੇਂਟ ਕੀਤਾ ਗਿਆ। ਸਨਮਾਨ ਦੀ ਰਸਮ ਮੁੱਖ ਮਹਿਮਾਨ ਬਰਜਿੰਦਰ ਸਿੰਘ, ਸਭਾ ਦੇ ਪ੍ਰਧਾਨ ਗੁਲਜਾਰ ਸਿੰਘ ਸੰਧੂ ਅਤੇ ਚੇਅਰਪਰਸਨ ਪ੍ਰੋ. ਰੇਣੂਕਾ ਸਿੰਘ ਨੇ ਨਿਭਾਈ। ਇਥੇ ਇਹ ਦੱਸਣਯੋਗ ਹੈ ਕਿ ਡਾ. ਧਰਮ ਸਿੰਘ ਪਿਛਲੀ ਅੱਧੀ ਸਦੀ ਤੋਂ ਖੋਜ ਖੇਤਰ ਵਿਚ ਕਾਰਜਸ਼ੀਲ ਹਨ ਅਤੇ ਉਨ੍ਹਾਂ ਦੀਆਂ ਹੁਣ ਤੱਕ ਵੀਹ ਪੁਸਤਕਾਂ ਛਪ ਚੁੱਕੀਆਂ ਹਨ, ਜਿਨ੍ਹਾਂ ਵਿਚੋਂ ਕਈ ਤਾਂ ਯੂਨੀਵਰਸਿਟੀਆਂ ਦੀਆਂ ਵੱਖ-ਵੱਖ ਕਲਾਸਾਂ ਵਿਚ ਪੜ੍ਹਾਈਆਂ ਜਾ ਰਹੀਆਂ ਹਨ। ਉਹ ਅਖਬਾਰਾਂ ਰਸਾਲਿਆਂ ਵਿਚ ਵੀ ਲਗਾਤਾਰ ਆਪਣੀ ਖੋਜ ਛਪਵਾੳੇੁਂਦੇ ਰਹਿੰਦੇ ਹਨ। ਸਮਾਗਮ ਨੂੰ ਸੰਬੋਧਨ ਕਰਦਿਆਂ ਡਾ. ਧਰਮ ਸਿੰਘ ਨੇ ਕਿਹਾ ਕਿ ਇਹ ਸਨਮਾਨ ਮੇਰੇ ਕੀਤੇ ਹੋਏ ਖੋਜ ਕਾਰਜ ਦਾ ਹੈ। ਉਨ੍ਹਾਂ ਪੰਜਾਬੀ ਸਾਹਿਤ ਸਭਾ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ।