ਆਸਥਾ ਦਾ ਪਵਿੱਤਰ ਤਿਉਹਾਰ ਸ਼ਿਵਰਾਤਰੀ : ਭੱਲਾ
ਆਸਥਾ ਦਾ ਪਵਿੱਤਰ ਤਿਉਹਾਰ ਸ਼ਿਵਰਾਤਰੀ : ਭੱਲਾ
Publish Date: Tue, 17 Feb 2026 04:01 PM (IST)
Updated Date: Tue, 17 Feb 2026 04:03 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਸੰਸਾਰ ਭਰ ਵਿਚ ਮਨਾਏ ਜਾਣ ਵਾਲੇ ਮਹਾਸ਼ਿਵਰਾਤਰੀ ਦੇ ਪਵਿੱਤਰ ਤਿਉਹਾਰ ਦੇ ਮੌਕੇ ਯੋਗ ਸਾਧਨ ਆਸ਼ਰਮ ਛੇਹਰਟਾ ਵਿਖੇ ਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਸਵਾਮੀ ਗੁਰਬਖਸ਼ ਰਾਏ ਮਹਾਰਾਜ ਦੀ ਪ੍ਰਧਾਨਗੀ ਵਿਚ ਧੂੰਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਆਸ਼ਰਮ ਦੇ ਪ੍ਰਮੁੱਖ ਸੇਵਕ ਰੋਟਰੀ ਆਸਥਾ ਦੇ ਸਾਬਕਾ ਪ੍ਰਧਾਨ ਅੰਦੇਸ਼ ਭੱਲਾ, ਵਾਰਡ ਨੰਬਰ 79 ਦੇ ਕੌਂਸਲਰ ਧਰਮਜੀਤ ਬੋਬੀ, ਅਸ਼ਵਨੀ ਐਰੀ, ਗੁਰਸ਼ਰਨ ਸਿੰਘ, ਹਰਦੀਪ ਸਿੰਘ, ਸੰਜੀਵ ਕੁਮਾਰ, ਰਾਜੇਸ਼ ਸ਼ਰਮਾ, ਨਰੇਸ਼ ਸ਼ਰਮਾ, ਰਾਜਨ, ਅਜੇ ਕੁਮਾਰ, ਰਜਿੰਦਰ ਨਈਅਰ, ਵਿਜੇ ਪਟਵਾਰੀ ਵਡਾਲੀ ਵਾਲੇ, ਗੁਪਤਾ ਜੀ ਸਹਿਤ ਯੋਗ ਸਾਧਨ ਆਸ਼ਰਮ ਦੇ ਸਮੂਹ ਸੇਵਾਦਾਰ ਅਤੇ ਯੋਗ ਪ੍ਰੇਮੀ ਮੌਜੂਦ ਸਨ।