ਬੈਂਕਾਕ ਤੋਂ ਆਏ ਦੋ ਯਾਤਰੀਆਂ ਤੋਂ 3140 ਗ੍ਰਾਮ ਗਾਂਜਾ ਬਰਾਮਦ
ਬੈਂਕਾਕ ਤੋਂ ਆਏ ਦੋ ਯਾਤਰੀਆਂ ਤੋਂ 3140 ਗ੍ਰਾਮ ਗਾਂਜਾ ਬਰਾਮਦ
Publish Date: Sat, 14 Feb 2026 08:00 PM (IST)
Updated Date: Sun, 15 Feb 2026 04:13 AM (IST)
ਫੋਟੋਆਂ: 19, 20 (ਇਹ ਫੋਟੋ 1640 ਗਾਂਜੇ ਵਾਲੇ ਦੀ ਹੈ। ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਕਸਟਮ ਵਿਭਾਗ ਨੇ ਦੋ ਵੱਖ-ਵੱਖ ਮਾਮਲਿਆਂ ’ਚ 3140 ਗ੍ਰਾਮ ਗਾਂਜਾ ਬਰਾਮਦ ਕੀਤਾ ਹੈ। ਦੋਵੇਂ ਯਾਤਰੀ ਬੈਂਕਾਕ ਤੋਂ ਆਏ ਸਨ ਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪਹਿਲੇ ਮਾਮਲੇ ’ਚ ਥਾਈ ਲਾਇਨ ਏਅਰਲਾਈਨਜ਼ ਦੀ ਉਡਾਣ ਐੱਸਐੱਲ-214 ਤੇ ਪਹੁੰਚਣ ਵਾਲੇ ਇਕ ਯਾਤਰੀ ਦੇ ਸਾਮਾਨ ਦੀ ਜਾਂਚ ਕੀਤੀ ਗਈ ਅਤੇ ਉਸ ਦੇ ਸਾਮਾਨ ’ਚੋਂ 1640 ਗ੍ਰਾਮ ਗਾਂਜਾ ਬਰਾਮਦ ਕੀਤਾ ਗਿਆ। ਇਹ ਯਾਤਰੀ 12 ਫਰਵਰੀ ਨੂੰ ਹਵਾਈ ਅੱਡੇ ਤੇ ਉਤਰਿਆ ਸੀ। ਇਕ ਹੋਰ ਮਾਮਲੇ ਵਿਚ ਮਜੀਠਾ ਰੋਡ ਵਾਸੀ ਸੌਰਭ ਕੁਮਾਰ ਤੋਂ ਡੇਢ ਕਿੱਲੋ ਹਾਈਡ੍ਰੋਪੋਨਿਕ ਗਾਂਜਾ ਬਰਾਮਦ ਕੀਤਾ ਗਿਆ ਹੈ ਅਤੇ ਇਸ ਦੀ ਕੀਮਤ ਲਗਪਗ 1.5 ਕਰੋੜ ਦੱਸੀ ਜਾ ਰਹੀ ਹੈ। ਇਹ ਉਸੇ ਥਾਈ ਲਾਇਨ ਏਅਰਲਾਈਨਜ਼ ਦੀ ਉਡਾਣ ਤੇ ਆਇਆ ਸੀ। ਮੁਲਜਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।