ਸ਼ਿਵ ਸੇਵਾ ਮੰਡਲ ਨੇ ਕੱਢੀ ਵਿਸ਼ਾਲ ਸ਼ੋਭਾ ਯਾਤਰਾ
ਸ਼ਿਵ ਸੇਵਾ ਮੰਡਲ ਨੇ ਕੱਢੀ ਵਿਸ਼ਾਲ ਸ਼ੋਭਾ ਯਾਤਰਾ
Publish Date: Sat, 14 Feb 2026 04:09 PM (IST)
Updated Date: Sat, 14 Feb 2026 04:12 PM (IST)

ਰਾਜਨ ਮਹਿਰਾ, ਪੰਜਾਬੀ ਜਾਗਰਣ ਅੰਮ੍ਰਿਤਸਰ: ਸ਼ਿਵ ਸੇਵਾ ਮੰਡਲ ਵਲੋਂ ਮਹਾਸ਼ਿਵਰਾਤਰੀ ਦੇ ਮੌਕੇ ’ਤੇ ਵਿਸ਼ਾਲ ਸ਼ੋਭਾ ਯਾਤਰਾ ਬਾਂਕੇ ਬਿਹਾਰੀ ਗਲੀ ਤੋਂ ਪ੍ਰਧਾਨ ਸ਼ਾਮ ਸੁੰਦਰ ਦੀ ਅਗਵਾਈ ਵਿਚ ਕੱਢੀ ਗਈ। ਜਿਸ ਵਿਚ ਭਗਵਾਨ ਸ਼ਿਵ ਸ਼ੰਕਰ, ਮਾਤਾ ਪਾਰਵਤੀ, ਰਾਧਾ ਕ੍ਰਿਸ਼ਨ ਦੀਆ ਝਾਕੀਆਂ ਸੰਗਤਾਂ ਦੇ ਖਿੱਚ ਦਾ ਕੇਂਦਰ ਬਣੀਆ। ਸ਼ੋਭਾ ਯਾਤਰਾ ਵਿਚ ਸਾਬਕਾ ਵਿਧਾਇਕ ਸੁਨੀਲ ਦੱਤੀ, ਅਸ਼ਵਨੀ ਪੱਪੂ, ਕੌਂਸਲਰ ਸੰਦੀਪ ਸ਼ਰਮਾ ਰਿੰਕਾ, ਕੌਂਸਲਰ ਪਤੀ ਗੁਲਜਾਰ ਸਿੰਘ ਬਿੱਟੂ, ਆਲ ਇੰਡੀਆ ਹਿੰਦੂ ਸੰਘਰਸ਼ ਕਮੇਟੀ ਦੇ ਰਾਸ਼ਟਰੀ ਪ੍ਰਧਾਨ ਸਚਿਨ ਮਹਿਰਾ, ਖੁਸ਼ਹਾਲ ਸ਼ਰਮਾ ਗੌਰਵ, ਅਨਿਲ ਕੁਮਾਰ ਪੱਪੂ, ਦੀਪਕ ਅਰੋੜਾ, ਲੂਕੇਸ਼, ਰਾਮ ਬਲੀ, ਅਨਿਲ ਟੰਡਨ, ਸਚਿਨ ਬਹਿਲ, ਸੰਜੀਵ ਭਾਸਕਰ, ਮੇਸ਼ੀ ਪ੍ਰਧਾਨ, ਵਿਕਾਸ ਰਾਵਤ ਤੇ ਸਮਾਜਿਕ, ਧਾਰਮਿਕ, ਹਿੰਦੂ ਜਥੇਬੰਦੀਆਂ ਦੇ ਆਗੂਆ ਨੇ ਹਾਜ਼ਰੀ ਭਰੀ। ਵਿਸ਼ਾਲ ਸ਼ੋਭਾ ਯਾਤਰਾ ਬਾਕੇ ਬਿਹਾਰੀ ਗਲੀ ਤੋਂ ਸ਼ੁਰੂ ਹੋ ਕੇ ਬਾਬਾ ਬਰਫਾਨੀ ਮੰਦਰ, ਰਾਮ ਬਲੀ ਚੌਕ, ਬੋਹੜ ਵਾਲਾ ਸ਼ਿਵਾਲਾ, ਟੰਡਨ ਨਗਰ ਤੇ ਵਖ ਵਖ ਇਲਾਕਿਆ ਵਿਚੋਂ ਹੁੰਦੀ ਹੋਈ ਸ਼ਿਵੋਹਮ ਸਕੂਲ ਦੇ ਬਾਹਰ ਸਮਾਪਤ ਕੀਤੀ ਗਈ। ਵੱਖ-ਵੱਖ ਥਾਵਾਂ ਤੇ ਸ਼ੋਭਾ ਯਾਤਰਾ ਦਾ ਸਵਾਗਤ ਕੀਤਾ ਗਿਆ। ਪ੍ਰਧਾਨ ਸ਼ਾਮ ਸੁੰਦਰ ਨੇ ਮਹਾਂਸ਼ਿਵਰਾਤਰੀ ਦੀ ਸਮੂਹ ਸ਼ਹਿਰ ਵਾਸੀਆਂ ਨੂੰ ਵਧਾਈ ਦਿਤੀ ਅਤੇ ਕਿਹਾ ਕਿ ਭਗਵਾਨ ਸ਼ਿਵ ਸ਼ੰਕਰ ਦੇ ਆਸ਼ੀਰਵਾਦ ਦੇ ਨਾਲ ਹਰ ਸਾਲ ਸ਼ੋਭਾ ਯਾਤਰਾ ਜਾਰੀ ਰਹੇਗੀ। ਉਨ੍ਹਾਂ ਪੰਜਾਬ ਸਰਕਾਰ ਤੋ ਮੰਗ ਕੀਤੀ ਕਿ ਮਹਾਸ਼ਿਵਰਾਤਰੀ ਵਾਲੇ ਦਿਨ ਪੂਰੇ ਪੰਜਾਬ ਵਿੱਚ ਸ਼ਰਾਬ ਦੇ ਠੇਕੇ ਅਤੇ ਮੀਟ ਦੀਆਂ ਦੁਕਾਨਾਂ ਬੰਦ ਕਰਨ ਦੇ ਹੁਕਮ ਦਿੱਤੇ ਜਾਣ। ਇਸ ਮੌਕੇ ਸੁਨੀਲ ਕੁਮਾਰ ਸੋਨੂੰ, ਬੰਟੀ ਕੇਬਲ ਵਾਲਾ, ਰਾਕੇਸ਼ ਰਿੰਕੂ, ਚਿੰਨਾ, ਰੋਹਿਤ ਮਹਾਜਨ, ਵੰਸ਼, ਵਰੁਣ ਕੁਮਾਰ, ਕਰਨ, ਮੋਹਿੰਦਰ ਪ੍ਰਤਾਪ, ਰਾਜੀਵ, ਬਲਵਿੰਦਰ ਆਦਿ ਹਾਜ਼ਰ ਸਨ।