ਹਰ ਪਿੰਡ ’ਚ ਟੂਰਨਾਮੈਂਟ ਹੋਣੇ ਚਾਹੀਦੇ : ਰੋਬਨ, ਭਲਾਈਪੁਰ
ਹਰ ਪਿੰਡ ’ਚ ਟੂਰਨਾਮੈਂਟ ਹੋਣੇ ਚਾਹੀਦੇ- ਰੋਬਨ, ਭਲਾਈਪੁਰ
Publish Date: Sat, 14 Feb 2026 04:08 PM (IST)
Updated Date: Sat, 14 Feb 2026 04:09 PM (IST)
ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ- ਦਾਣਾ ਮੰਡੀ ਰਈਆ ਵਿਖੇ ਮੰਡੀ ਇਲੈਵਨ ਕਲੱਬ ਵੱਲੋਂ ਨੌਵਾਂ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਜਿਸ ਦਾ ਉਦਘਾਟਨ ਨਗਰ ਪੰਚਾਇਤ ਰਈਆ ਦੇ ਪ੍ਰਧਾਨ ਗੁਰਹਰਵਿੰਦਰ ਸਿੰਘ ਰੋਬਨ ਮਾਨ ਤੇ ਯੂਥ ਆਗੂ ਸੁਰਜਨ ਸਿੰਘ ਸੋਨੂੰ ਭਲਾਈਪੁਰ ਵੱਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਰੋਬਨ ਮਾਨ ਤੇ ਸੋਨੋ ਭਲਾਈਪੁਰ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਮੰਡੀ 11 ਕਲੱਬ ਵੱਲੋਂ ਹਰ ਸਾਲ ਬਹੁਤ ਹੀ ਵਧੀਆ ਢੰਗ ਦੇ ਨਾਲ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਟੂਰਨਾਮੈਂਟ ਕਰਵਾਉਣ ਨਾਲ ਨੌਜਵਾਨਾਂ ਵਿਚ ਭਾਰੀ ਉਤਸ਼ਾਹ ਆਵੇਗਾ ਅਤੇ ਉਹ ਨਸ਼ੇ ਦੀ ਦਲ-ਦਲ ਤੋਂ ਦੂਰ ਜਾਣਗੇ। ਉਨ੍ਹਾਂ ਇਹ ਵੀ ਕਿਹਾ ਕਿ ਹਰ ਪਿੰਡ ਹਰ ਕਸਬੇ ਦੇ ਵਿਚ ਇਸ ਤਰ੍ਹਾਂ ਦੇ ਟੂਰਨਾਮੈਂਟ ਹੋਣੇ ਚਾਹੀਦੇ ਹਨ ਤਾਂ ਕਿ ਸਾਡੀ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਚੰਗੀ ਸਿੱਖਿਆ ਮਿਲ ਸਕੇ। ਇਸ ਮੌਕੇ ਦਲਜੀਤ ਸਿੰਘ ਭੁੱਲਰ, ਵਰਿੰਦਰ ਸਿੰਘ ਜੋਤੀ ਢਿੱਲੋ, ਗੁਰਮੇਜ ਸਿੰਘ ਚੀਮਾਂ, ਨਰੇਸ਼ ਅਰੋੜਾ ਨਿੱਕੂ, ਰਾਹੁਲ ਭੰਡਾਰੀ, ਸੁੱਖਵਿੰਦਰ ਸਿੰਘ ਭੱਟੀ, ਪਰਮਿੰਦਰ ਸਿੰਘ ਮਾਨ, ਜੈ ਇੰਦਰ ਸਿੰਘ, ਪਵਨ ਸ਼ਰਮਾ, ਮਧੂਰ ਸ਼ਰਮਾ, ਬੱਬਾ, ਦਵਿੰਦਰ ਸਿੰਘ ਗੋਲਡੀ, ਲੱਕੀ ਭਾਰਦਵਾਜ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।