‘ਹੈਮਰ ਫਿੱਟਨੈੱਸ ਜਿੰਮ’ ਦੇ ਐੱਮਡੀ ਵਰੁਣ ਸ਼ਰਮਾ ਸਨਮਾਨਿਤ
‘ਹੈਮਰ ਫਿਟਨਸ ਜਿੰਮ’ ਦੇ ਐੱਮਡੀ ਵਰੁਣ ਸ਼ਰਮਾ ਸਨਮਾਨਿਤ
Publish Date: Sat, 14 Feb 2026 04:05 PM (IST)
Updated Date: Sat, 14 Feb 2026 04:09 PM (IST)

ਅਮਨਦੀਪ ਸਿੰਘ, ਪੰਜਾਬੀ ਜਾਗਰਣ ਅੰਮ੍ਰਿਤਸਰ : ‘ਹੈਮਰ ਫਿਟਨਸ ਜਿੰਮ’ ਦੇ ਐੱਮਡੀ ਵਰੁਣ ਸ਼ਰਮਾ ਨੂੰ ਧਾਰਮਿਕ ਸਮਾਰੋਹ ਦੌਰਾਨ ਡੇਰਾ ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਤੋਂ ਸੰਤ ਬਾਬਾ ਗੁਰਦੇਵ ਸਿੰਘ ਕੁਲੀ ਵਾਲਿਆਂ ਵਲੋਂ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਲੋਕਦੀਪ ਸਿੰਘ ਘੁੰਮਣ ਸੰਤ ਬਾਬਾਂ ਹਜ਼ਾਰਾ ਸਿੰਘ ਨਿੱਕੇ ਘੁੰਮਣ ਅਤੇ ਗੁਰਜੀਤ ਸਿੰਘ ਕੁੱਲੀ ਵਾਲੇ ਆਦਿ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਵਰੁਣ ਸ਼ਰਮਾ ਇਕ ਸਮਾਜ ਸੇਵਕ ਵਜੋਂ ਵੀ ਸਮਾਜ ਵਿਚ ਵਿਚਰਦੇ ਆ ਰਹੇ ਹਨ ਅਤੇ ਕਈ ਐੱਨਜੀਓ ਤੇ ਸੰਸਥਾਵਾਂ ਨਾਲ ਜੁੜਦਿਆਂ ਸਮੇਂ-ਸਮੇਂ ’ਤੇ ਸਮਾਜ ਪ੍ਰਤੀ ਆਪਣੀਆਂ ਸੇਵਾਵਾਂ ਨਿਭਾਉਂਦੇ ਰਹਿੰਦੇ ਹਨ। ਸਮਾਜ ਸੇਵੀ ਕਾਰਜਾਂ ਵਿਚ ਉਨ੍ਹਾਂ ਦਾ ਯੋਗਦਾਨ ਅਤੇ ਸਮਰਪਿਤ ਭਾਵਨਾ ਨੂੰ ਦੇਖਦਿਆਂ ਬਾਬਾ ਗੁਰਦੇਵ ਸਿੰਘ ਕੁਲੀ ਵਾਲਿਆਂ ਵਲੋਂ ਅਸ਼ੀਰਵਾਦ ਦਿੰਦਿਆਂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਭੇਂਟ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਰੁਣ ਸ਼ਰਮਾ ਵਲੋਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਕਸਰਤ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਅਤੇ ਇਹ ਬਹੁਤ ਵਧੀਆ ਉਪਰਾਲਾ ਹੈ। ਉਨ੍ਹਾਂ ਸਮੂਹ ਨੌਜਵਾਨਾਂ ਦੀ ਹੌਂਸਲਾ ਅਫਜਾਈ ਵੀ ਕੀਤੀ। ਦੱਸਣਯੋਗ ਹੈ ਕਿ ਵਰੁਣ ਸ਼ਰਮਾ ਸਮਾਜ ਸੇਵੀ ਕਾਰਜਾਂ ਵਿਚ ਵੱਧ ਚੜ੍ਹ ਕੇ ਯੋਗਦਾਨ ਪਾਉਂਦਿਆਂ ਖੂਨਦਾਨ ਵੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਉਹ ਫਿਟਨਸ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ‘ਹੈਲਥ ਫਿਟਨਸ’ ਸੈਮੀਨਾਰ ਆਦਿ ਵੀ ਕਰਦੇ ਹਨ। ਵਰੁਣ ਸ਼ਰਮਾ ਦੱਸਦੇ ਹਨ ਕਿ ਉਨ੍ਹਾਂ ਵਲੋਂ ਲੋਕਾਂ ਨੂੰ ਜਾਗਰੂਕ ਕਰਦਿਆਂ ਕੋਈ ਵੀ ਕਿਸੇ ਕਿਸਮ ਦਾ ਪ੍ਰੋਡਕਟ ਖਾਣ ਲਈ ਪ੍ਰੇਰਿਤ ਨਹੀਂ ਕੀਤਾ ਜਾਂਦਾ ਹੈ। ਨਿਊਟ੍ਰੇਸ਼ਨ, ਡਾਈਟ ਪਲਾਨ, ਜੁੰਬਾ, ਡਾਂਸ ਆਦਿ ਐਕਟੀਵਿਟੀਆਂ ਅਨੁਸਾਰ ਫਿਟਨੈੱਸ ਕਾਇਮ ਰੱਖੀ ਜਾਂਦੀ ਹੈ। ਇਸ ਮੌਕੇ ਵਰੁਣ ਸ਼ਰਮਾ ਨੇ ਕਿਹਾ ਕਿ ਧਾਰਮਿਕ ਸਮਾਰੋਹ ਸਾਨੂੰ ਆਪਸੀ ਪੇ੍ਰਮ ਭਾਵਨਾ ਦਾ ਸੁਨੇਹਾ ਦਿੰਦੇ ਹਨ ਅਤੇ ਸਾਨੂੰ ਅਜਿਹੇ ਸਮਾਗਮਾਂ ਵਿਚ ਜਰੂਰ ਹਾਜ਼ਰੀ ਭਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸਮਾਰੋਹ ਸਾਨੂੰ ਸਭ ਦੇ ਸਹਿਯੋਗ ਨਾਲ ਮਨਾਉਂਦੇ ਰਹਿਣਾ ਚਾਹੀਦਾ ਹੈ।