ਨੈਸ਼ਨਲ ਇੰਗਲਿਸ਼ ਓਲੰਪਿਆਡ ’ਚ ਇੰਟਰਨੈਸ਼ਨਲ ਫਤਿਹ ਅਕੈਡਮੀ ਦੀ ਕਾਮਯਾਬੀ
ਨੈਸ਼ਨਲ ਇੰਗਲਿਸ਼ ਓਲੰਪਿਆਡ ’ਚ ਇੰਟਰਨੈਸ਼ਨਲ ਫਤਿਹ ਅਕੈਡਮੀ ਦੀ ਕਾਮਯਾਬੀ
Publish Date: Thu, 12 Feb 2026 08:39 PM (IST)
Updated Date: Fri, 13 Feb 2026 04:15 AM (IST)

ਫੋਟੋ-22, 23, 24, 25, 26 ਕੈਪਸ਼ਨ : ਇਨਾਮ ਜਿੱਤਣ ਵਾਲੇ ਇੰਟਰਨੈਸ਼ਨਲ ਫਤਿਹ ਅਕੈਡਮੀ ਦੇ ਹੋਣਹਾਰ ਵਿਿਦਆਰਥੀ। ਗੁਰਪ੍ਰੀਤ ਸਿੰਘ ਚੰਦੀ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਦੇਸ਼ ਪੱਧਰ ਦੀ ਮੁਕਾਬਲੇਬਾਜ਼ੀ ਵਿਚ ਆਪਣੀ ਕਾਬਲੀਅਤ ਦਾ ਲੋਹਾ ਮਨਵਾਉਂਦੇ ਹੋਏ ਇੰਟਰਨੈਸ਼ਨਲ ਫਤਿਹ ਅਕੈਡਮੀ ਦੇ ਵਿਿਦਆਰਥੀਆਂ ਨੇ ਕਾਮਯਾਬੀ ਦਾ ਨਵਾਂ ਮਿਆਰ ਸਥਾਪਿਤ ਕੀਤਾ ਹੈ। ਨੈਸ਼ਨਲ ਇੰਗਲਿਸ਼ ਓਲੰਪਿਆਡ ਵਿਚ ਸਕੂਲ ਦੇ ਵਿਿਦਆਰਥੀਆਂ ਨੇ ਰਾਸ਼ਟਰੀ ਅਤੇ ਜ਼ੋਨਲ ਪੱਧਰ ‘ਤੇ ਉੱਚ ਸਥਾਨ ਹਾਸਲ ਕਰਦੇ ਹੋਏ ਸੰਸਥਾ ਨੂੰ ਦੇਸ਼ ਭਰ ਵਿਚ ਵਿਸ਼ੇਸ਼ ਪਛਾਣ ਦਿਵਾਈ ਹੈ। ਇਹ ਸਫਲਤਾਵਾਂ ਵਿਿਦਆਰਥੀਆਂ ਦੀ ਨਿਰੰਤਰ ਮਿਹਨਤ, ਅਨੁਸ਼ਾਸਨ ਅਤੇ ਅਧਿਆਪਕਾਂ ਦੀ ਸਮਰਪਿਤ ਰਹਿਨੁਮਾਈ ਦਾ ਨਤੀਜਾ ਹਨ। ਗ੍ਰੇਡ ਦਸਵੀਂ ਦੇ ਹੋਣਹਾਰ ਵਿਿਦਆਰਥੀ ਅਮਨ ਸਿੰਘ ਬਲ ਨੇ ਆਲ ਇੰਡੀਆ ਰੈਂਕ 9 ਪ੍ਰਾਪਤ ਕਰਕੇ ਵਿਸ਼ੇਸ਼ ਮਾਣ ਹਾਸਲ ਕੀਤਾ। ਉਸ ਨੂੰ ਨਕਦ ਇਨਾਮ, ਮੈਡਲ, ਸਰਟੀਫਿਕੇਟ ਅਤੇ ਕੀਮਤੀ ਪੁਸਤਕਾਂ ਨਾਲ ਸਨਮਾਨਿਤ ਕੀਤਾ ਗਿਆ। ਹਰਸੀਰਤ ਕੌਰ ਨੇ ਆਲ ਇੰਡੀਆ ਰੈਂਕ 21 ਹਾਸਲ ਕਰਕੇ ਮੈਡਲ, ਸਰਟੀਫਿਕੇਟ ਅਤੇ ਪ੍ਰਤਿਸ਼ਠਿਤ ਪੁਸਤਕਾਂ ਦੇ ਇਨਾਮ ਜਿੱਤੇ। ਗੁਰਨਾਜ ਸਿੰਘ ਬਲ ਨੇ ਆਲ ਇੰਡੀਆ ਰੈਂਕ 70 ਅਤੇ ਜ਼ੋਨਲ ਰੈਂਕ 1 ਪ੍ਰਾਪਤ ਕਰਕੇ ਮੈਡਲ, ਸਰਟੀਫਿਕੇਟ ਅਤੇ 4000 ਰੁਪਏ ਦੀ ਆਨਲਾਈਨ ਸਬਸਕ੍ਰਿਪਸ਼ਨ ਹਾਸਲ ਕੀਤੀ। ਇਸ ਤੋਂ ਇਲਾਵਾ ਸਵਰੀਤ ਕੌਰ ਨੇ ਆਲ ਇੰਡੀਆ ਰੈਂਕ 82 ਪ੍ਰਾਪਤ ਕਰਕੇ ਮੈਡਲ ਅਤੇ ਸਰਟੀਫਿਕੇਟ ਜਿੱਤੇ। ਵੀਰਾਜਬੀਰ ਸਿੰਘ ਨੇ ਜ਼ੋਨਲ ਰੈਂਕ 29 ਹਾਸਲ ਕਰਕੇ ਮੈਡਲ ਅਤੇ ਸਰਟੀਫਿਕੇਟ ਪ੍ਰਾਪਤ ਕੀਤੇ। ਸਕੂਲ ਦੇ ਚੇਅਰਮੈਨ ਜਗਬੀਰ ਸਿੰਘ ਰੰਧਾਵਾ ਅਤੇ ਚੇਅਰਪਰਸਨ ਰਵਿੰਦਰ ਕੌਰ ਨੇ ਵਿਿਦਆਰਥੀਆਂ, ਮਾਪਿਆਂ ਅਤੇ ਅਧਿਆਪਕ ਵਰਗ ਨੂੰ ਦਿਲੋਂ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਲਬਧੀਆਂ ਸੰਸਥਾ ਦੀ ਉੱਚ ਮਿਆਰੀ ਸਿੱਖਿਆ ਅਤੇ ਲਗਾਤਾਰ ਮਿਹਨਤ ਦਾ ਪ੍ਰਤੀਕ ਹਨ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਇੰਟਰਨੈਸ਼ਨਲ ਫਤਿਹ ਅਕੈਡਮੀ ਦੇ ਵਿਿਦਆਰਥੀ ਭਵਿੱਖ ਵਿਚ ਵੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਨਵੀਆਂ ਉੱਚਾਈਆਂ ਛੂਹਣਗੇ। ਇਹ ਉਪਲਬਧੀਆਂ ਸਿਰਫ਼ ਇਨਾਮ ਨਹੀਂ, ਸਗੋਂ ਭਵਿੱਖ ਦੀਆਂ ਵੱਡੀਆਂ ਉਡਾਣਾਂ ਦਾ ਆਰੰਭ ਹਨ।