ਅਮਰੀਕਾ-ਭਾਰਤ ਵਪਾਰ ਸਮਝੌਤਾ ਕਿਸਾਨਾਂ ਲਈ ਤਬਾਹੀ ਦਾ ਫ਼ੈਸਲਾ : ‘ਆਪ’
ਅਮਰੀਕਾ–ਭਾਰਤ ਵਪਾਰ ਸਮਝੌਤਾ ਕਿਸਾਨਾਂ ਲਈ ਤਬਾਹੀ ਦਾ ਫੈਸਲਾ : ਆਪ
Publish Date: Thu, 12 Feb 2026 08:25 PM (IST)
Updated Date: Fri, 13 Feb 2026 04:15 AM (IST)

ਫੋਟੋ-37 ਕੈਪਸ਼ਨ : ਹਾਲ ਗੇਟ ਵਿਖੇ ਰੋਸ ਪ੍ਰਦਰਸ਼ਨ ਦੌਰਾਨ ਆਪ ਦੇ ਚੀਫ ਸਪੋਕਸਪਰਸਨ ਕੁਲਦੀਪ ਸਿੰਘ ਧਾਲੀਵਾਲ, ਲੋਕ ਸਭਾ ਇੰਚਾਰਜ ਜਸਕਰਨ ਸਿੰਘ ਬੰਦੇਸ਼ਾ, ਟ੍ਰੇਡਰਜ਼ ਕਮਿਸ਼ਨ ਪੰਜਾਬ ਸਰਕਾਰ ਦੇ ਜਿਲ੍ਹਾ ਚੇਅਰਮੈਨ ਗੁਰਪ੍ਰੀਤ ਸਿੰਘ ਕਟਾਰੀਆ ਤੇ ਹੋਰ। * ਹਾਲ ਗੇਟ ਵਿਖੇ ‘ਆਪ’ ਆਗੂਆਂ ਨੇ ਕਿਸਾਨਾਂ ਦੇ ਹੱਕ ’ਚ ਰੋਸ ਪ੍ਰਦਰਸ਼ਨ ਕੀਤਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਯੂਨਿਟ ਵੱਲੋਂ ਅੰਮ੍ਰਿਤਸਰ ਦੇ ਹਾਲ ਗੇਟ ਵਿਖੇ ਮੋਦੀ ਸਰਕਾਰ ਵੱਲੋਂ ਅਮਰੀਕਾ ਅਤੇ ਭਾਰਤ ਦਰਮਿਆਨ ਕੀਤੇ ਵਪਾਰ ਸਮਝੌਤੇ ਦੇ ਵਿਰੋਧ ਵਿਚ ਕਿਸਾਨਾਂ ਦੀ ਹੜਤਾਲ ਨੂੰ ਸਮੱਰਥਨ ਦਿੰਦਿਆਂ ਕਿਸਾਨਾਂ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਰੋਸ ਪ੍ਰਦਰਸ਼ਨ ਵਿਚ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਅਤੇ ਟਰੇਡ ਵਿੰਗ ਦੇ ਅਹੁਦੇਦਾਰਾਂ ਵੱਲੋਂ ਅਹਿਮ ਭੂਮਿਕਾ ਅਦਾ ਕੀਤੀ ਗਈ । ਇਸ ਪ੍ਰੋਗਰਾਮ ਦੀ ਅਗਵਾਈ ਆਪ ਦੇ ਚੀਫ ਸਪੋਕਸਪਰਸਨ ਕੁਲਦੀਪ ਸਿੰਘ ਧਾਲੀਵਾਲ, ਲੋਕ ਸਭਾ ਇੰਚਾਰਜ ਜਸਕਰਨ ਸਿੰਘ ਬੰਦੇਸ਼ਾ, ਜਿਲ੍ਹਾ ਪ੍ਰਧਾਨ ਅੰਮ੍ਰਿਤਸਰ ਸ਼ਹਿਰੀ ਪ੍ਰਭਬੀਰ ਸਿੰਘ ਬਰਾੜ, ਜਿਲ੍ਹਾ ਪ੍ਰਧਾਨ ਅੰਮ੍ਰਿਤਸਰ ਦਿਹਾਤੀ ਗੁਰਪ੍ਰਤਾਪ ਸੰਧੂ, ਸ਼ੀਤਲ ਜੁਨੇਜਾ, ਸਰਬਜੀਤ ਸਿੰਘ ਬੱਲ, ਬਲਬੀਰ ਸਿੰਘ ਬੋਪਾਰਾਏ, ਟ੍ਰੇਡਰਜ਼ ਕਮਿਸ਼ਨ ਪੰਜਾਬ ਸਰਕਾਰ ਦੇ ਜਿਲ੍ਹਾ ਚੇਅਰਮੈਨ ਗੁਰਪ੍ਰੀਤ ਸਿੰਘ ਕਟਾਰੀਆ ਅਤੇ ਅਭਿਸ਼ੇਕ ਬਾਂਸਲ ਨੇ ਕੀਤੀ। ਨੇਤਾਵਾਂ ਨੇ ਕਿਹਾ ਹੈ ਕਿ ਮੋਦੀ ਸਰਕਾਰ ਵੱਲੋਂ ਅਮਰੀਕੀ ਉਤਪਾਦਾਂ ‘ਤੇ 0 ਫ਼ੀਸਦੀ ਆਯਾਤ ਟੈਕਸ ਲਗਾਉਣਾ ਅਤੇ ਅਮਰੀਕਾ ਵੱਲੋਂ ਭਾਰਤੀ ਉਤਪਾਦਾਂ ਤੇ 18 ਫ਼ੀਸਦੀ ਨਿਰਯਾਤ ਟੈਕਸ ਲਗਾਉਣਾ ਭਾਰਤੀ ਕਿਸਾਨਾਂ ਦੀ ਰੋਜ਼ੀ-ਰੋਟੀ ‘ਤੇ ਸਿੱਧਾ ਹਮਲਾ ਹੈ। ਇਸ ਫੈਸਲੇ ਨਾਲ ਭਾਰਤੀ ਖੇਤੀ ਮਾਰਕੀਟ ਅਮਰੀਕਾ ਦੀ ਸਬਸਿਡੀ ਵਾਲੀ ਪੈਦਾਵਾਰ ਨਾਲ ਭਰ ਜਾਵੇਗੀ। ਜਦੋਂ ਅਮਰੀਕੀ ਉਤਪਾਦ ਭਾਰਤ ਵਿੱਚ ਬਿਨਾਂ ਟੈਕਸ ਦੇ ਆਉਣਗੇ ਤਾਂ ਦੇਸੀ ਫਸਲਾਂ ਦੀਆਂ ਕੀਮਤਾਂ ਡਿੱਗਣਗੀਆਂ ਤੇ ਕਿਸਾਨ ਆਪਣੀ ਲਾਗਤ ਵੀ ਨਹੀਂ ਕੱਢ ਸਕਣਗੇ। ਨਿੱਜੀ ਕੰਪਨੀਆਂ ਸਸਤਾ ਆਯਾਤ ਖਰੀਦਣ ਨੂੰ ਤਰਜੀਹ ਦੇਣਗੀਆਂ। ਆਪ ਨੇਤਾਵਾਂ ਨੇ ਚੇਤਾਵਨੀ ਦਿੱਤੀ ਕਿ ਦੇਸ਼ ਦੇ 85 ਫੀਸਦੀ ਤੋਂ ਵੱਧ ਛੋਟੇ ਤੇ ਦਰਮਿਆਨੇ ਕਿਸਾਨ ਸਭ ਤੋਂ ਵੱਧ ਪਿਸਣਗੇ, ਕਿਉਂਕਿ ਉਨ੍ਹਾਂ ਕੋਲ ਨਾ ਸਟੋਰੇਜ ਦੀ ਸਹੂਲਤ ਹੈ ਅਤੇ ਨਾ ਹੀ ਵੱਡੀ ਮਾਰਕੀਟ ਤੱਕ ਪਹੁੰਚ। ਡੇਅਰੀ ਖੇਤਰ ਵਿੱਚ ਵੀ ਅਮਰੀਕੀ ਦੁੱਧ ਪਾਊਡਰ ਅਤੇ ਹੋਰ ਉਤਪਾਦ ਆਉਣ ਨਾਲ ਪਿੰਡਾਂ ਦੀ ਰੋਜ਼ਾਨਾ ਆਮਦਨ ਨੂੰ ਵੱਡਾ ਝਟਕਾ ਲੱਗੇਗਾ, ਜਿਸ ਦਾ ਸਿੱਧਾ ਅਸਰ ਔਰਤਾਂ ਅਤੇ ਛੋਟੇ ਕਿਸਾਨਾਂ ‘ਤੇ ਪਵੇਗਾ। ਉਨ੍ਹਾਂ ਕਿਹਾ ਕਿ ਜਿੱਥੇ ਅਮਰੀਕਾ ਵਿੱਚ ਕਿਸਾਨ ਸਿਰਫ਼ 2 ਫੀਸਦੀ ਤੋਂ ਘੱਟ ਅਬਾਦੀ ਹਨ, ਉੱਥੇ ਭਾਰਤ ਵਿੱਚ ਲਗਭਗ ਅੱਧੀ ਅਬਾਦੀ ਖੇਤੀ ‘ਤੇ ਨਿਰਭਰ ਹੈ। ਅੰਤ ਵਿਚ ਸਾਰੇ ਨੇਤਾਵਾਂ ਨੇ ਇੱਕ-ਸੁਰ ਹੁੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨਾਂ ਦੇ ਨਾਲ ਖੜੀ ਹੈ ਅਤੇ ਕੇਂਦਰ ਸਰਕਾਰ ਤੋਂ ਇਸ ਫੈਸਲੇ ਨੂੰ ਵਾਪਿਸ ਕਰਾਉਣ ਵਿੱਚ ਕਿਸਾਨਾਂ ਦਾ ਹਰ ਹੀਲੇ ਸਾਥ ਦੇਵੇਗੀ। ਇਸ ਮੌਕੇ ਜ਼ਿਲ੍ਹਾ ਸਕੱਤਰ ਮੁਖਵਿੰਦਰ ਸਿੰਘ ਵਿਰਦੀ, ਜਿਲਾ ਸਕੱਤਰ ਦਿਹਾਤੀ ਗੁਰਸ਼ਰਨ ਸਿੰਘ ਗੋਲਡੀ, ਮੀਡੀਆ ਸਕੱਤਰ ਮਾਝਾ ਜੋਨ ਵਰੁਣ ਰਾਣਾ, ਡਾ. ਇੰਦਰਪਾਲ, ਕਾਮਨਾ ਆਨੰਦ, ਮਨਦੀਪ ਸਿੰਘ ਮੌਂਗਾ, ਵਿਕਰਮਜੀਤ ਵਿੱਕੀ, ਹਰਪ੍ਰੀਤ ਸਿੰਘ ਬੇਦੀ, ਹਰਿੰਦਰ ਸਿੰਘ, ਸਤਪਾਲ ਸੋਖੀ, ਰਮਨ ਕੁਮਾਰ, ਹਰੀਸ਼ ਬੱਬਰ, ਕਿਰਪਾਲ ਸਿੰਘ, ਕੁਨਾਲ ਧਵਨ, ਪਰਮਿੰਦਰ ਸੇਠੀ, ਗੌਰਵ ਅਗਰਵਾਲ, ਸੁਨੀਲ ਕੁਮਾਰ, ਰਵੀ ਸ਼ੰਕਰ, ਸੰਦੀਪ ਸਿੰਘ ਭਿੰਡਰ, ਤਰਲੋਕੀ ਨਾਥ, ਤਿਲਕ ਰਾਜ, ਮੈਡਮ ਸੁਨੀਤਾ ਸਮੇਤ ਵੱਡੀ ਗਿਣਤੀ ਵਿਚ ਆਮ ਆਦਮੀ ਪਾਰਟੀ ਦੇ ਵਰਕਰ ਹਾਜ਼ਰ ਸਨ।