ਵਾਟਰ ਟਰੀਟਮੈਂਟ ਪਲਾਂਟ ਗੌਂਸਾਬਾਦ ’ਚ ਕਰਵਾਇਆ ਸ੍ਰੀ ਸੁਖਮਨੀ ਸਾਹਿਬ ਦਾ ਪਾਠ
ਵਾਟਰ ਟਰੀਟਮੈਂਟ ਪਲਾਂਟ ਗੌਂਸਾਬਾਦ ਵਿਖੇ ਕਰਵਾਇਆ ਸੁਖਮਨੀ ਸਾਹਿਬ ਦਾ ਪਾਠ
Publish Date: Thu, 12 Feb 2026 07:06 PM (IST)
Updated Date: Fri, 13 Feb 2026 04:09 AM (IST)
ਕੈਪਸ਼ਨ: ਮੁੱਖ ਮਹਿਮਾਨ ਸਮੇਤ ਹੋਰਨਾਂ ਸ਼ਖਸ਼ੀਅਤਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓੁ ਦੇ ਕੇ ਸਨਮਾਨਿਤ ਕਰਦੇ ਪ੍ਰੋਜੈਕਟ ਮੈਨੇਜਰ ਹਰਮਨਜੀਤ ਸਿੰਘ ਤੇ ਹੋਰ।
ਗੁਰਮੀਤ ਸੰਧੂ, ਪੰਜਾਬੀ ਜਾਗਰਣ
ਅੰਮ੍ਰਿਤਸਰ : ਵਾਟਰ ਸਪਲਾਈ ਸੀਵਰੇਜ ਬੋਰਡ ਅਤੇ ਕਾਰਪੋਰੇਸ਼ਨ ਅੰਮ੍ਰਿਤਸਰ ਵਾਟਰ ਟਰੀਟਮੈਂਟ ਪਲਾਂਟ ਨਾਰਥ ਜੋਨ ਗੌਸਾਾਬਾਦ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਉਣ ਦੇ ਨਾਲ-ਨਾਲ ਸਰਬੱਤ ਦੇ ਭਲੇ ਲਈ ਅਰਦਾਸ ਵੀ ਕੀਤੀ ਗਈ। ਪਾਠ ਦੇ ਭੋਗ ਉਪਰੰਤ ਮੇਅਰ ਜਤਿੰਦਰ ਸਿੰਘ ਭਾਟੀਆ ਇਕੋ ਟੈਕ ਇੰਜੀਨੀਅਰ ਕੰਪਨੀ ਮੈਨੇਜਿੰਗ ਡਾਇਰੈਕਟਰ ਪੁਲਕਿਤ ਸੂਦ ਐੱਸਸੀ ਇੰਜੀਨੀਅਰ ਡਾਕਟਰ ਜਤਨ ਵਾਸੂ ਦੇਵਾ ਪਰਮਿੰਦਰ ਸਿੰਘ ਵਧੀਕ ਨਿਗਰਾਨ ਇੰਜੀਨੀਅਰ ਗੁਰਜਿੰਦਰ ਸਿੰਘ ਕੇਆਰ ਸੈਣੀ ਪਬਲਿਕ ਹੈਲਥ ਡਿਪਾਰਟਮੈਂਟ ਐਸਡੀਓ ਦੀਪਕ ਕੁਮਾਰ ਜੂਨੀਅਰ ਇੰਜੀਨੀਅਰ ਕੁਲਬੀਰ ਸਿੰਘ ਸਮੇਤ ਨਤਮਸਤਕ ਹੁੰਦੇ ਗੁਰੂ ਘਰ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਪ੍ਰੋਜੈਕਟ ਮੈਨੇਜਰ ਹਰਮਨਜੀਤ ਸਿੰਘ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਹਾਰਦਿਕ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਮੁੱਚੇ ਅਧਿਕਾਰੀਆਂ ਵੱਲੋਂ ਦੌਰਾ ਕਰਦਿਆਂ ਟਰੀਟਮੈਂਟ ਪਲਾਂਟ ਐਮਐਲਡੀ-95 ਦੀ ਸਮਰਥਾ ਤੋਂ ਵੱਧ 140 ਕਿਊਸਿਕ ਪਾਣੀ ਪੁੱਜਣ ਤੇ ਚੱਲ ਰਹੀਆਂ ਮਸ਼ੀਨਾਂ ਦਾ ਨਿਰੀਖਣ ਕੀਤਾ। ਪੰਜਾਬ ਸਰਕਾਰ ਦੁਆਰਾ ਵਾਟਰ ਸਪਲਾਈ ਸੀਵਰੇਜ ਬੋਰਡ ਨਗਰ ਨਿਗਮ ਅੰਮ੍ਰਿਤਸਰ ਦੀ ਅਗਵਾਈ ਹੇਠ 95 ਐਮਐਲਡੀ ਪਿੰਡ ਗੌਂਸਾਬਾਦ ਨਾਰਥ ਜੋਨ ਵਿਖੇ ਇਸੇ ਤਰ੍ਹਾਂ ਅੰਮ੍ਰਿਤਸਰ ਸ਼ਹਿਰ ਦਾ ਸਾਊਥ ਜੋਨ ਵਾਟਰ ਟਰੀਟਮੈਂਟ ਪਲਾਂਟ ਪਿੰਡ ਖਾਪੜਖੇੜੀ ਵਿਖੇ ਚੱਲ ਰਿਹਾ ਹੈ। ਕੰਪਨੀ ਇਕੋ ਟੈਕ ਇੰਜੀਨੀਅਰਿੰਗ ਦੇ ਮੈਨੇਜਿੰਗ ਡਾਇਰੈਕਟਰ ਪੁਲਕਿਤ ਸੂਦ ਪ੍ਰੋਜੈਕਟ ਮੈਨੇਜਰ ਹਰਮਨਜੀਤ ਸਿੰਘ ਨੇ ਚੱਲ ਰਹੇ ਪਲਾਂਟਾਂ ਦੇ ਪ੍ਰਤੀ ਜਾਣਕਾਰੀ ਦਿੰਦੇ ਦੱਸਿਆ ਕਿ ਸਮੁੱਚੇ ਸਟਾਫ ਵੱਲੋਂ ਵਧੀਆ ਕਾਰਗੁਜ਼ਾਰੀ ਨਿਭਾਈ ਜਾ ਰਹੀ। ਧਰਤੀ ਹੇਠਲੇ ਪਾਣੀ ਦਾ ਪੱਧਰ ਨੀਵਾਂ ਹੋਣ ਹੋਣ ਕਾਰਨ ਇਸ ਪਾਣੀ ਦੀ ਸਾਂਭ ਸੰਭਾਲ 95 ਐਮਐਲਡੀ ਦੀ ਗੁਣਵੰਤਾ ਵਾਲੇ ਦੋਵੇਂ ਟਰੀਟਮੈਂਟ ਪਲਾਂਟ ਦਿਨ ਰਾਤ ਸਟਾਫ ਦੀ ਮੌਜੂਦਗੀ ਵਿਚ ਸ਼ਹਿਰ ਦੀ ਸੀਵਰੇਜ ਪ੍ਰਣਾਲੀ ਵਾਲਾ ਪਾਣੀ ਇਸ ਪਲਾਂਟ ਅੰਦਰ ਕਾਫੀ ਮਾਤਰਾ ਵਿੱਚ ਪੁੱਜ ਰਿਹਾ ਹੈ ਜੋ ਰੀਡਿੰਗ ਅਨੁਸਾਰ 140 ਐੱਮਐੱਲਡੀ ਪਾਣੀ ਨੌਰਥ ਜ਼ੋਨ ਪੁੱਜਾ ਹੈ ਅਤੇ ਸਾਊਥ ਜੋਨ ਪਲਾਂਟ ਖਾਪੜ ਖੇੜੀ ਵਿਖੇ 125 ਕਿਊਸਿਕ ਪਾਣੀ ਰੋਜ਼ਾਨਾ ਪੁੱਜ ਰਿਹਾ ਹੈ। ਬੜੇ ਵਧੀਆ ਢੰਗ ਦੇ ਨਾਲ ਇਹ ਦੋਵੇਂ ਵਾਟਰ ਟਰੀਟਮੈਂਟ ਪਲਾਂਟ ਆਪਣੀ ਜ਼ਿੰਮੇਵਾਰੀ ਸ਼ਹਿਰ ਵਾਸੀਆਂ ਲਈ ਨਿਭਾ ਰਹੇ ਹਨ। ਉਮੀਦ ਹੈ ਕਿ ਜਲਦ ਇਹਨਾਂ ਨੂੰ ਹੋਰ ਵੱਡਾ ਕਰਨ ਦਾ ਪੰਜਾਬ ਸਰਕਾਰ ਵੱਲੋਂ ਉਪਰਾਲਾ ਕੀਤਾ ਜਾਵੇਗਾ।