ਜਨਮ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ
ਜਨਮ ਦਿਹਾੜੇ ਨੂੰ ਸਮਰਪਿਤ ਲੰਗਰ ਲਗਾਇਆ
Publish Date: Tue, 27 Jan 2026 06:14 PM (IST)
Updated Date: Wed, 28 Jan 2026 04:07 AM (IST)
ਫੋਟੋ-21 ਕੈਪਸ਼ਨ : ਚਾਹ ਪਕੋੜਿਆ ਦਾ ਲੰਗਰ ਵਰਤਾਉਂਦੇ ਹੋਏ ਪ੍ਰਧਾਨ ਜਸਬੀਰ ਸਿੰਘ ਭੋਲਾ, ਰਣਜੀਤ ਸਿੰਘ ਰਾਣਾ, ਰਛਪਾਲ ਸਿੰਘ ਤੇ ਹੋਰ ਸੇਵਾਦਾਰ। ਗੁਰਪ੍ਰੀਤ ਸਿੰਘ ਚੰਦੀ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਡਾ ਮਾਨਾਂਵਾਲਾ ਕਲਾ ਜੀਟੀ ਰੋਡ ਨੈਸ਼ਨਲ ਹਾਈਵੇ ਸਮੂਹ ਮਾਰਕੀਟ ਦੁਕਾਨਦਾਰ ਭਰਾਵਾਂ ਵੱਲੋਂ ਹਰ ਸਾਲ ਦੀ ਲੜੀ ਤਹਿਤ ਚਾਹ ਤੇ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਦਸ਼ਮੇਸ਼ ਇੰਜੀਨੀਅਰ ਵਰਕਰ ਦੇ ਮਾਲਕ ਸੇਵਾਦਾਰ ਰਸ਼ਪਾਲ ਸਿੰਘ ਨੇ ਦੱਸਿਆ ਕਿ ਚਾਹ-ਪਕੌੜਿਆਂ ਦੇ ਲੰਗਰ ਸਮੂਹ ਮਾਰਕੀਟ ਦੁਕਾਨਦਾਰਾਂ ਦੇ ਸਹਿਯੋਗ ਨਾਲ ਹਰ ਸਾਲ ਲਗਾਇਆ ਜਾਂਦਾ ਹੈ। ਇਸ ਮੌਕੇ ਅਸ਼ਵਨੀ ਕੁਮਾਰ, ਸਤਪਾਲ ਸਿੰਘ ਵਸੀਕਾ, ਜਸਬੀਰ ਸਿੰਘ ਭੋਲਾ, ਸਤਨਾਮ ਸਿੰਘ, ਸਿਮਰਨ ਸਿੰਘ, ਰਾਜੂ ਟਾਇਰ ਵਰਕਰ, ਅਤੁਲ ਨੰਦਾ, ਗੁਰਮੀਤ ਸਿੰਘ, ਰਣਜੀਤ ਸਿੰਘ ਰਾਣਾ, ਵਜ਼ੀਰ ਕੁਮਾਰ, ਜਗਦੀਸ਼ ਸਿੰਘ, ਸੋਨੂ, ਕੁਲਦੀਪ ਸਿੰਘ, ਲਖਵਿੰਦਰ ਸਿੰਘ ਲੱਖਾ ਤੇ ਹੋਰ ਉਘੇ ਸੇਵਾਦਾਰਾਂ ਵੱਲੋਂ ਸੇਵਾ ਵਿੱਚ ਵੱਧ-ਚੜ੍ਹ ਕੇ ਯੋਗਦਾਨ ਪਾਇਆ ਗਿਆ।