ਮਾਸਟਰ ਬਲਬੀਰ ਸਿੰਘ ਮਜੀਠਾ ਨਮਿੱਤ ਅੰਤਿਮ ਅਰਦਾਸ ’ਚ ਸ਼ਖ਼ਸੀਅਤਾਂ ਵੱਲੋਂ ਸ਼ਮੂਲੀਅਤ
ਮਾਸਟਰ ਬਲਬੀਰ ਸਿੰਘ ਮਜੀਠਾ ਨਮਿਤ ਅੰਤਿਮ ਅਰਦਾਸ ’ਚ ਵੱਡੀ ਗਿਣਤੀ ’ਚ ਸੰਗਤਾਂ ਹੋਈਆਂ ਸ਼ਾਮਿਲ
Publish Date: Mon, 19 Jan 2026 06:27 PM (IST)
Updated Date: Mon, 19 Jan 2026 06:30 PM (IST)
ਜਸਪਾਲ ਸਿੰਘ ਗਿੱਲ, ਪੰਜਾਬੀ ਜਾਗਰਣ
ਮਜੀਠਾ : ਮਜੀਠਾ ਸ਼ਹਿਰੀ ਕਾਂਗਰਸ ਦੇ ਪ੍ਰਧਾਨ, ਕੌਂਸਲਰ ਤੇ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਮਜੀਠਾ ਨਵਦੀਪ ਸਿੰਘ ਸੋਨਾ ਤੇ ਡਾ. ਨਵਜੋਤ ਸਿੰਘ ਦੇ ਪਿਤਾ ਸੇਵਾਮੁਕਤ ਅਧਿਆਪਕ ਮਾਸਟਰ ਬਲਬੀਰ ਸਿੰਘ ਨਮਿੱਤ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ, ਰਾਜਸੀ ਪਾਰਟੀਆਂ, ਧਾਰਮਿਕ ਜਥੇਬੰਦੀਆਂ ਤੇ ਸਮਾਜਿਕ ਸੰਸਥਾਵਾਂ ਦੇ ਆਗੂਆਂ ਨੇ ਸ਼ਮੂਲੀਅਤ ਕੀਤੀ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਤੋਂ ਬਾਅਦ ਦਾਣਾ ਮੰਡੀ ਵਿਚ ਰੱਖੇ ਕੀਰਤਨ ਸਮਾਗਮ ਵਿੱਚ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਰਾਗੀ ਭਾਈ ਜਸਪਿੰਦਰ ਸਿੰਘ ਨੇ ਇਲਾਹੀ ਬਾਣੀ ਦਾ ਕੀਰਤਨ ਕੀਤਾ। ਉਪਰੰਤ ਮੁੱਖ ਅਰਦਾਸੀਏ ਭਾਈ ਕੁਲਵਿੰਦਰ ਸਿੰਘ ਨੇ ਅਰਦਾਸ ਬੇਨਤੀ ਕੀਤੀ ਤੇ ਹੁਕਮਨਾਮਾ ਸਰਵਣ ਕਰਵਾਇਆ। ਜ਼ਿਕਰਯੋਗ ਹੈ ਕਿ ਇਹ ਪਰਿਵਾਰ ਕਾਂਗਰਸ ਦੇ ਮਜੀਠਾ ਹਲਕੇ ਤੋਂ ਇੰਚਾਰਜ ਭਗਵੰਤਪਾਲ ਸਿੰਘ ਸੱਚਰ ਦੇ ਅਤਿ ਨਜ਼ਦੀਕੀ ਹਨ।
ਇਸ ਦੌਰਾਨ ਭਗਵੰਤ ਪਾਲ ਸਿੰਘ ਸੱਚਰ ਵੱਲੋਂ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਸ਼ੋਕ ਸੰਦੇਸ਼ ਪੜ੍ਹਿਆ। ਇਸ ਮੌਕੇ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਸਾਬਕਾ ਮੰਤਰੀ ਤੇ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੀਨੀਅਰ ਆਗੂ ਜਗਵਿੰਦਰ ਪਾਲ ਸਿੰਘ ਜੱਗਾ ਮਜੀਠਾ, ਸ਼੍ਰੋਮਣੀ ਅਕਾਲੀ ਦਲ ਤੋਂ ਐਡਵੋਕੇਟ ਰਾਕੇਸ਼ ਪ੍ਰਾਸ਼ਰ, ਸਾਬਕਾ ਚੇਅਰਮੈਨ ਗੁਰਮੀਤ ਸਿੰਘ ਭੀਲੋਵਾਲ, ਨਿਸ਼ਾਨ ਸਿੰਘ ਭੰਗਾਲੀ, ਨਵਤੇਜ ਸਿੰਘ ਸੋਹੀਆ, ਪਟਵਾਰੀ ਦੁਰਗਾ ਦਾਸ ਮਜੀਠਾ, ਤਰੁਨ ਕੁਮਾਰ ਅਬਰੋਲ, ਪ੍ਰਗਟ ਸਿੰਘ ਚੋਗਾਵਾਂ, ਸੁੱਖ ਭੰਗੂ, ਅਨੂਪ ਸਿੰਘ ਆੜਤੀਆ, ਰਵਿੰਦਰ ਸਿੰਘ ਵਿੰਦਾ, ਕੁਲਦੀਪ ਸਿੰਘ ਤਲਵੰਡੀ, ਗੁਰਚਰਨ ਸਿੰਘ ਵੇਗੇਵਾਲ, ਸਰਪੰਚ ਜਤਿੰਦਰ ਸਿੰਘ ਕੱਥੂਨੰਗਲ, ਸਰਪੰਚ ਬਲਕਾਰ ਸਿੰਘ, ਸਖਬੀਰ ਸਿੰਘ ਬੋਪਾਰਾਏ, ਪੰਮਾ ਮਜੀਠਾ, ਗੋਗਾ ਮਜੀਠਾ, ਸੁਲੱਖਣ ਸਿੰਘ, ਮੋਹਨ ਸਿੰਘ, ਮਨੋਹਰ ਗਾਲੋਵਾਲੀ, ਪੱਪੀ ਭੱਲਾ, ਕਾਲੇ ਸ਼ਾਹ, ਬਿੱਟੂ ਪ੍ਰਧਾਨ ਮਜੀਠਾ, ਸੁਖਵਿੰਦਰ ਸਿੰਘ ਆਕੜ ਮਜੀਠਾ, ਅਜੇ ਚੋਪੜਾ, ਪਿੰਟੂ ਆਰੇ ਵਾਲੇ, ਬਾਊ ਨਰੇਸ਼, ਹਰਮਨ ਸਿੰਘ ਗਿੱਲ, ਜਸਪਾਲ ਸਿੰਘ, ਸਤਨਾਮ ਸਿੰਘ ਪਾਖਰਪੁਰ, ਲਾਡੀ ਮਜੀਠਾ, ਗੋਕਲ ਮਜੀਠਾ, ਸਾਰਜ ਸਿੰਘ ਗਿੱਲ, ਪ੍ਰੀਤਇੰਦਰ ਸਿੰਘ ਢਿੱਲੋਂ, ਅਸ਼ੋਕ ਕੁਮਾਰ ਮੱਤੇਵਾਲ, ਸੋਨੀ ਗਿੱਲ ਪੰਧੇਰ, ਸੰਨੀ ਕੱਥੂਨੰਗਲ ਖੁਰਦ, ਬਿਕਰਮਜੀਤ ਸਿੰਘ ਭੋਮਾ, ਗੁਰਮੀਤ ਸਿੰਘ ਅਠਵਾਲ, ਰਮਿੰਦਰ ਸਿੰਘ ਮਿੰਟੂ, ਸੁਖਪਾਲ ਸਿੰਘ, ਸਮੇਤ ਸੰਗਤਾਂ ਆਦਿ ਹਾਜ਼ਰ ਸਨ।