ਇੰਦਰਜੀਤ ਪੰਡੋਰੀ ਨੂੰ ਸ਼੍ਰੋਅਦ ਵੱਲੋਂ ਹਲਕਾ ਦੱਖਣੀ ਇੰਚਾਰਜ ਬਣਾਉਣ ਦੀ ਉੱਠੀ ਮੰਗ
ਇੰਦਰਜੀਤ ਪੰਡੋਰੀ ਨੂੰ ਸ਼੍ਰੋਅਦ ਵੱਲੋਂ ਹਲਕਾ ਦੱਖਣੀ ਇੰਚਾਰਜ ਬਣਾਉਣ ਦੀ ਉੱਠੀ ਮੰਗ
Publish Date: Mon, 19 Jan 2026 04:32 PM (IST)
Updated Date: Mon, 19 Jan 2026 04:33 PM (IST)
ਗਗਨਦੀਪ ਸਿੰਘ ਬੇਦੀ, ਪੰਜਾਬੀ ਜਾਗਰਣ,
ਅੰਮ੍ਰਿਤਸਰ : ਵਾਰਡ ਨੰਬਰ 43 ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰ ਇੰਦਰਜੀਤ ਸਿੰਘ ਪੰਡੋਰੀ ਨੂੰ ਹਲਕਾ ਦੱਖਣੀ ਅੰਮ੍ਰਿਤਸਰ ਦਾ ਇੰਚਾਰਜ ਬਣਾਉਣ ਦੀ ਮੰਗ ਜ਼ੋਰ ਫੜਦੀ ਦਿਖਾਈ ਦੇ ਰਹੀ ਹੈ। ਕਈ ਅਕਾਲੀ ਆਗੂ ਉਨ੍ਹਾਂ ਦੇ ਹੱਕ ਵਿੱਚ ਅੱਗੇ ਆਉਂਦੇ ਦਿਖਾਈ ਦੇ ਰਹੇ ਹਨ। ‘ਪੰਜਾਬੀ ਜਾਗਰਣ’ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਟਕਸਾਲੀ ਆਗੂ ਕੁਲਦੀਪ ਸਿੰਘ ਦਾਸੂਵਾਲ ਅਤੇ ਵਾਰਡ ਨੰਬਰ 47 ਤੋਂ ਅਕਾਲੀ ਆਗੂ ਯੁਵਰਾਜ ਸਿੰਘ ਨੇ ਮੰਗ ਕੀਤੀ ਕਿ ਹਲਕਾ ਦੱਖਣੀ ਅੰਮ੍ਰਿਤਸਰ ਦੀ ਕਮਾਂਡ ਕੌਂਸਲਰ ਇੰਦਰਜੀਤ ਸਿੰਘ ਪੰਡੋਰੀ ਨੂੰ ਸੌਂਪੀ ਜਾਣੀ ਚਾਹੀਦੀ ਹੈ, ਕਿਉਂਕਿ ਪੰਡੋਰੀ ਇਕ ਅਜਿਹੇ ਸ਼ਖਸ ਹਨ, ਜੋ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਹੁੰਦਿਆਂ ਹੋਇਆਂ ਅਕਾਲੀ ਦਲ ਵੱਲੋਂ ਜੇਤੂ ਕੌਂਸਲਰ ਬਣੇ। ਦਾਸੂਵਾਲੀਆ ਅਤੇ ਯੁਵਰਾਜ ਨੇ ਕਿਹਾ ਕਿ 2027 ਵਿਧਾਨ ਸਭਾ ਚੋਣਾਂ ਨੇੜੇ ਹਨ, ਜਿਸ ਕਰਕੇ ਜਲਦ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਹਲਕੇ ਦਾ ਇੰਚਾਰਜ ਐਲਾਨਣਾ ਚਾਹੀਦਾ ਹੈ ਤਾਂ ਜੋ ਹਲਕੇ ਦੇ ਅਕਾਲੀ ਆਗੂਆਂ ਨੂੰ ਲਾਮਬੰਦ ਕਰ ਕੇ ਘਰ-ਘਰ ਪਾਰਟੀ ਦੀਆਂ ਨੀਤੀਆਂ ਨੂੰ ਪਹੁੰਚਾਇਆ ਜਾ ਸਕੇ।