ਮੇਜਰ ਜਨਰਲ ਕਾਰਤਿਕ ਸ਼ੇਸ਼ਾਦਰੀ ਸ਼੍ਰੀ ਦੁਰਗਿਆਣਾ ਮੰਦਰ ’ਚ ਨਤਮਸਤਕ
ਮੇਜਰ ਜਨਰਲ ਕਾਰਤਿਕ ਸ਼ੇਸ਼ਾਦਰੀ ਸ਼੍ਰੀ ਦੁਰਗਿਆਣਾ ਮੰਦਰ ਵਿਖੇ ਨਤਮਸਤਕ
Publish Date: Sun, 18 Jan 2026 06:08 PM (IST)
Updated Date: Sun, 18 Jan 2026 06:10 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਆਰਮੀ ਦੀ ਪੈਂਥਰ ਦੇ ਮੇਜਰ ਜਨਰਲ ਕਾਰਤਿਕ ਸ਼ੇਸ਼ਾਦਰੀ ਨੇ ਆਪਣੇ ਸਾਥੀ ਅਧਿਕਾਰੀਆਂ ਨਾਲ ਸ਼੍ਰੀ ਦੁਰਗਿਆਣਾ ਮੰਦਰ ਵਿਖੇ ਨਤਮਸਤਕ ਹੋ ਕੇ ਮੱਥਾ ਟੇਕਿਆ। ਉਨ੍ਹਾਂ ਨੇ ਸ਼੍ਰੀ ਹਨੂੰਮਾਨ ਮੰਦਰ ਅਤੇ ਸ਼੍ਰੀ ਲਕਸ਼ਮੀ ਨਾਰਾਇਣ ਮੰਦਰ ਵਿਖੇ ਭਗਵਾਨ ਲਕਸ਼ਮੀ ਨਾਰਾਇਣ ਦਾ ਆਸ਼ੀਰਵਾਦ ਲਿਆ। ਮੰਦਰ ਦੀ ਤਰਫੋਂ ਪ੍ਰਧਾਨ ਪ੍ਰੋ. ਲਕਸ਼ਮੀਕਾਂਤਾ ਚਾਵਲਾ ਨੇ ਮੇਜਰ ਜਨਰਲ ਅਤੇ ਉਨ੍ਹਾਂ ਦੇ ਸਾਥੀ ਅਧਿਕਾਰੀਆਂ ਦਾ ਸਨਮਾਨ ਕੀਤਾ। ਇਸ ਦੌਰਾਨ ਸਰਪ੍ਰਸਤ ਰਾਕੇਸ਼ ਸ਼ਰਮਾ, ਰਾਜੇਸ਼ ਬੰਟੂ, ਪ੍ਰੋ. ਲਲਿਤ, ਦਿਨੇਸ਼ ਕੁਮਾਰ ਅਤੇ ਹੋਰ ਮੈਂਬਰਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ।