ਘਰ ਦੇ ਬਾਹਰ ਚਲਾਈਆਂ ਗੋਲੀਆਂ, ਕੇਸ ਦਰਜ
ਘਰ ਦੇ ਬਾਹਰ ਚਲਾਈਆਂ ਗੋਲੀਆਂ, ਕੇਸ ਦਰਜ
Publish Date: Sun, 18 Jan 2026 05:38 PM (IST)
Updated Date: Sun, 18 Jan 2026 05:40 PM (IST)

- ਮੱਤੇਵਾਲ ਥਾਣੇ ਦੀ ਪੁਲਿਸ ਨੇ ਝਾਮਕਾ ਪਿੰਡ ਦੇ ਜਤਿੰਦਰ ਸਿੰਘ ਵਿਰੁੱਧ ਕੀਤਾ ਮਾਮਲਾ ਦਰਜ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਅੰਮ੍ਰਿਤਸਰ : ਮੱਤੇਵਾਲ ਥਾਣੇ ਦੇ ਅਧਿਕਾਰ ਖੇਤਰ ਅਧੀਨ ਆਉਂਦੇ ਝਾਮਕਾ ਪਿੰਡ ਵਿਚ ਰਹਿਣ ਵਾਲੀ ਇੱਕ ਔਰਤ ਦੇ ਪ੍ਰੇਮੀ ਨੇ ਉਸ ਦੇ ਘਰ ਦੇ ਬਾਹਰ ਗੋਲੀਆਂ ਚਲਾਈਆਂ ਅਤੇ ਭੱਜ ਗਿਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਮੌਕੇ ’ਤੇ ਪਹੁੰਚੀ। ਔਰਤ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਝਾਮਕਾ ਪਿੰਡ ਦੇ ਰਹਿਣ ਵਾਲੇ ਜਤਿੰਦਰ ਸਿੰਘ ਵਿਰੁੱਧ ਗੋਲੀਆਂ ਚਲਾਉਣ ਦਾ ਮਾਮਲਾ ਦਰਜ ਕਰ ਲਿਆ ਹੈ। ਏਐੱਸਆਈ ਰਾਜਵੰਤ ਸਿੰਘ ਨੇ ਦੱਸਿਆ ਕਿ ਮੁਲਜਮ ਦੀ ਭਾਲ ਜਾਰੀ ਹੈ ਅਤੇ ਉਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਔਰਤ ਦਾ ਪਤੀ ਡਰਾਈਵਰ ਹੈ ਅਤੇ ਮੁਲਜ਼ਮ ਪਿੰਡ ਵਿਚ ਕਾਫ਼ੀ ਜ਼ਮੀਨ ਦਾ ਮਾਲਕ ਹੈ। ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿਚ ਉਸ ਨੇ ਦੱਸਿਆ ਕਿ ਉਹ ਛੇ ਮਹੀਨੇ ਪਹਿਲਾਂ ਮੁਲਜ਼ਮ ਦੇ ਸੰਪਰਕ ਵਿਚ ਆਈ ਸੀ। ਉਨ੍ਹਾਂ ਵਿਚ ਪ੍ਰੇਮ ਸਬੰਧ ਬਣ ਗਏ ਸਨ ਅਤੇ ਇਕ-ਦੂਜੇ ਨਾਲ ਮੋਬਾਈਲ ਫੋਨ ’ਤੇ ਗੱਲ ਵੀ ਕਰਨ ਲੱਗ ਪਏ ਸਨ। ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਜਤਿੰਦਰ ਸਿੰਘ ਸ਼ਰਾਬ ਦੇ ਨਸ਼ੇ ਵਿਚ ਉਸ ਨਾਲ ਲੜਾਈ-ਝਗੜਾ ਕਰਨ ਲੱਗਾ ਸੀ। ਉਹ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੀ ਸੀ। ਇਸ ਕਾਰਨ ਉਸ ਨੇ ਆਪਣੇ ਪ੍ਰੇਮੀ ਜਤਿੰਦਰ ਸਿੰਘ ਤੋਂ ਦੂਰੀ ਬਣਾਉਣੀ ਸ਼ੁਰੂ ਕਰ ਦਿੱਤੀ। ਜਤਿੰਦਰ ਸਿੰਘ ਉਸ ਨੂੰ ਸਰੀਰਕ ਸਬੰਧਾਂ ਲਈ ਤੰਗ ਕਰਨ ਲੱਗ ਪਿਆ ਸੀ। ਜਦੋਂ ਉਸ ਨੇ ਇਨਕਾਰ ਕਰ ਦਿੱਤਾ ਤਾਂ ਮੁਲਜ਼ਮ ਨੇ 16 ਜਨਵਰੀ ਨੂੰ ਉਨ੍ਹਾਂ ਦੇ ਘਰ ਤੋਂ ਥੋੜ੍ਹੀ ਦੂਰੀ ’ਤੇ ਗੋਲੀਬਾਰੀ ਕੀਤੀ, ਜੋ ਉਨ੍ਹਾਂ ਦੇ ਘਰ ਦੀ ਕੰਧ ’ਤੇ ਲੱਗੀ।