ਚਰਨ ਸਿੰਘ ਸੰਧੂ ਦਾ ਕੀਤਾ ਸਨਮਾਨ
ਚਰਨ ਸਿੰਘ ਸੰਧੂ ਦਾ ਹੋਇਆ ਸਵਾਗਤ ਤੇ ਸਨਮਾਨ
Publish Date: Sun, 18 Jan 2026 04:46 PM (IST)
Updated Date: Sun, 18 Jan 2026 04:49 PM (IST)

ਗੁਰਮੀਤ ਸੰਧੂ, ਪੰਜਾਬੀ ਜਾਗਰਣ ਅੰਮ੍ਰਿਤਸਰ : ਸੀਨੀਅਰ ਕਾਂਗਰਸੀ ਆਗੂ ਚਰਨ ਸਿੰਘ ਸੰਧੂ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਕਿਸਾਨ ਕਮੇਟੀ ਦਾ ਜਨਰਲ ਸਕੱਤਰ ਨਿਯੁਕਤ ਹੋਣ ’ਤੇ ਨੌਜਵਾਨ ਕਾਂਗਰਸੀ ਆਗੂ ਤੇ ਕੌਂਸਲਰ ਰਛਪਾਲ ਸਿੰਘ ਖਿਆਲਿਆ ਵੱਲੋਂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਤੇ ਮੂੰਹ ਮਿੱਠਾ ਕਰਵਾ ਕੇ ਸਵਾਗਤ ਤੇ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਚਰਨ ਸਿੰਘ ਸੰਧੂ ਬੀਤੇ ਲੰਮੇ ਸਮੇਂ ਤੋਂ ਕਾਂਗਰਸ ਪਾਰਟੀ ਦੇ ਲਈ ਪ੍ਰਚਾਰ ਤੇ ਪ੍ਰਸਾਰ ਕਰਨ ਦੇ ਨਾਲ-ਨਾਲ ਪਾਰਟੀ ਦੀ ਮਜ਼ਬੂਤੀ ਵਾਸਤੇ ਵੀ ਦਿਨ-ਰਾਤ ਸਖਤ ਮਿਹਨਤ ਕਰਦੇ ਆ ਰਹੇ ਹਨ। ਪਾਰਟੀ ਪ੍ਰਤੀ ਉਨ੍ਹਾਂ ਦੀਆਂ ਸ਼ਾਨਦਾਰ ਤੇ ਬੇਮਿਸਾਲ ਸੇਵਾਵਾਂ ਨੂੰ ਮੁੱਖ ਰੱਖਦੇ ਹੋਏ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਚਰਨ ਸਿੰਘ ਸੰਧੂ ਨੂੰ ਕਿਸਾਨ ਪੱਖੀ ਤੇ ਕਿਸਾਨ ਹਿਤੈਸ਼ੀ ਹੋਣ ਦੇ ਨਾਤੇ ਪਾਰਟੀ ਦੀ ਕਿਸਾਨ ਕਮੇਟੀ ਦੇ ਸੂਬਾਈ ਜਨਰਲ ਸਕੱਤਰ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਹੈ। ਇਸ ਮੌਕੇ ਉੱਘੇ ਨੌਜਵਾਨ ਕਾਂਗਰਸੀ ਆਗੂ ਤੇ ਕੌਂਸਲਰ ਰਛਪਾਲ ਸਿੰਘ ਸੰਧੂ ਨੇ ਕਿਹਾ ਕਿ ਚਰਨ ਸਿੰਘ ਸੰਧੂ ਇਕ ਸਾਫ ਸੁਥਰੇ ਅਕਸ਼ ਵਾਲੇ ਤੇ ਅਗਾਹ ਵਧੂ ਸੋਚ ਵਾਲੇ ਕਾਂਗਰਸੀ ਆਗੂ ਹਨ। ਉਨ੍ਹਾਂ ਨੇ ਸਿੱਧੇ ਤੇ ਅਸਿੱਧੇ ਰੂਪ ਵਿਚ ਕਿਸਾਨ ਅੰਦੋਲਨਾਂ ਤੇ ਸੰਘਰਸ਼ਾਂ ਵਿਚ ਹਿੱਸਾ ਲਿਆ ਹੈ। ਉਨ੍ਹਾਂ ਦੀ ਸੰਜੀਦਗੀ ਤੇ ਸੁਹਿਰਦਤਾ ਦੀ ਚੁਫੇਰਿਓਂ ਪ੍ਰਸ਼ੰਸ਼ਾ ਹੋਈ ਤੇ ਉਨ੍ਹਾਂ ਦੀ ਨਿਯੁਕਤੀ ਨੂੰ ਹਰੇਕ ਪਾਸਿਓਂ ਸਮਰਥਨ ਤੇ ਹਮਾਇਤ ਹਾਸਲ ਹੋਈ ਹੈ। ਉਹ ਖੁਦ ਪੇਂਡੂ ਤੇ ਕਿਸਾਨ ਪਿਛੋਕੜ ਵਾਲੇ ਵਿਅਕਤੀ ਹਨ, ਜੋ ਕਿਸਾਨਾਂ ਦੀ ਨਬਜ ਪਛਾਨਣ ਦੀ ਮੁਹਾਰਤ ਰੱਖਦੇ ਹਨ। ਉਨ੍ਹਾਂ ਨੇ ਕਿਸਾਨੀ ਮੁਸ਼ਕਿਲਾਂ ਦਾ ਸੰਤਾਪ ਆਪਣੇ ਪਿੰਡੇ ਤੇ ਹੰਢਾਇਆ ਹੈ। ਕਿਸਾਨੀ ਘੋਲਾਂ ਪ੍ਰਤੀ ਉਹ ਹਾਂ ਤੇ ਉਸਾਰੂ ਪੱਖੀ ਸੋਚ ਰੱਖਦੇ ਹਨ। ਆਸ ਕੀਤੀ ਜਾਂਦੀ ਹੈ ਕਿ ਚਰਨ ਸਿੰਘ ਸੰਧੂ ਪਾਰਟੀ ਵੱਲੋਂ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਤੇ ਸੇਵਾਵਾਂ ਨੂੰ ਬਾਖੂਬੀ ਨਿਭਾਉਣਗੇ। ਇਸ ਮੌਕੇ ਨਵ-ਨਿਯੁਕਤ ਜਨਰਲ ਸਕੱਤਰ ਚਰਨ ਸਿੰਘ ਸੰਧੂ ਨੇ ਸਮੁੱਚੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕਰਦਿਆਂ ਪਾਰਟੀ ਵੱਲੋਂ ਸੌਂਪੀ ਗਈ ਜ਼ਿੰਮੇਵਾਰੀ ਨੂੰ ਤਨਦੇਹੀ ਦੇ ਨਾਲ ਨਿਭਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਰੇਲਵੇ ਯੂਆਰਐੱਮਯੂ ਯੂਨੀਅਨ ਆਗੂ ਰਾਜਬੀਰ ਸਿੰਘ ਰੰਧਾਵਾ, ਰੇਲਵੇ ਰਿਟਾਇਰਡ ਵੈੱਲਫੇਅਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਸਵਰਨ ਸਿੰਘ ਸੰਧੂ, ਖੇਡ ਪ੍ਰਮੋਟਰ ਬਾਬਾ ਗੁਰਮੇਜ ਸਿੰਘ ਕੋਟ ਖਾਲਸਾ, ਸੰਦੀਪ ਕੁਮਾਰ ਤੇ ਸੰਧੂ ਪਰਿਵਾਰ ਦੇ ਹੋਰ ਮੈਂਬਰ ਆਦਿ ਹਾਜ਼ਰ ਸਨ।