ਗੁਰਦੁਆਰਾ ਸਾਹਿਬ ਦੀ ਸੇਵਾ ਭਾਈ ਕੁਲਤਾਰ ਸਿੰਘ ਨੂੰ ਸੌਂਪੀ
ਗੁਰਦੁਆਰਾ ਸਾਹਿਬ ਦੀ ਸੇਵਾ ਭਾਈ ਕੁਲਤਾਰ ਸਿੰਘ ਨੂੰ ਸੌਂਪੀ
Publish Date: Sun, 18 Jan 2026 04:34 PM (IST)
Updated Date: Sun, 18 Jan 2026 04:37 PM (IST)
ਅੰਗੇਰਜ ਸਿੰਘ ਹੁੰਦਲ, ਪੰਜਾਬੀ ਜਾਗਰਣ ਬੰਡਾਲਾ : ਗੁਰਦੁਆਰਾ ਬਾਬਾ ਹਰੀ ਸਿੰਘ ਜੀ ਬਾਬਾ ਵਿਸਾਖਾ ਸਿੰਘ ਜੀ ਅੰਦਰਲੀ ਧਰਮਸ਼ਾਲਾ ਮੇਨ ਬਾਜ਼ਾਰ ਪਿੰਡ ਬੰਡਾਲਾ ਤੋਂ ਮੁੱਖ ਸੇਵਾਦਾਰ ਬਾਬਾ ਹਰਜੀਤ ਸਿੰਘ ਜੋ ਕੁਝ ਦਿਨ ਪਹਿਲਾਂ ਸਰੀਰਕ ਤੌਰ ’ਤੇ ਵਿਛੋੜਾ ਦੇ ਗਏ ਸਨ। ਉਨ੍ਹਾਂ ਦੇ ਦੁਸ਼ਹਿਰਾ ਸਮਾਗਮ ਦੇ ਗੁਰਦੁਆਰਾ ਸਾਹਿਬ ਦੀ ਸੇਵਾ ਦੀ ਦਸਤਾਰ ਸਿੱਖ ਸੰਗਤਾਂ ਵੱਲੋਂ ਬਾਬਾ ਜੀ ਦੇ ਭਤੀਜੇ ਭਾਈ ਕੁਲਤਾਰ ਸਿੰਘ ਪੁੱਤਰ ਜਸਬੀਰ ਸਿੰਘ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿਚ ਦਿੱਤੀ ਗਈ। ਇਸ ਸਮੇਂ ਰਾਗੀ ਭਾਈ ਬੂਟਾ ਸਿੰਘ ਨੇ ਮਨੋਹਰ ਕੀਰਤਨ ਕੀਤਾ। ਉਪਰੰਤ ਬਾਬਾ ਜੀ ਦੇ ਜੀਵਨ ’ਤੇ ਚਾਨਣਾ ਪਾਇਆ। ਇਸ ਮੌਕੇ ਬੀਬੀ ਰਵਿੰਦਰ ਕੌਰ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਮਰਜੀਤ ਸਿੰਘ ਬੰਡਾਲਾ, ਕੁਲਦੀਪ ਸਿੰਘ ਬਾਠ, ਅਮਰੀਕ ਸਿੰਘ ਬਾਠ, ਜਥੇਦਾਰ ਹਰਦਿਆਲ ਸਿੰਘ ਸੁਰ ਸਿੰਘ, ਲਖਵਿੰਦਰ ਸਿੰਘ ਲੱਖਾ ਬਰੜ, ਸੁਖਮਨਜੀਤ ਸਿੰਘ ਕਥਾਵਾਚਕ, ਬਾਬਾ ਗੁਰਿੰਦਰ ਸਿੰਘ ਨੋਨੇ, ਬਾਬਾ ਗੁਰਦੇਵ ਸਿੰਘ, ਦਲਜੀਤ ਸਿੰਘ ਤਰਨਤਾਰਨ, ਗੁਰਭੇਜ ਸਿੰਘ ਅਤੇ ਬੇਅੰਤ ਸੰਗਤਾਂ ਹਾਜ਼ਰ ਸਨ।