ਉਸਮਾ ਤੇ ਜਲਾਲ ਨੂੰ ਮਿਲੀ ਅਹਿਮ ਜ਼ਿੰਮੇਵਾਰੀ
ਹਰਜਿੰਦਰ ਸਿੰਘ ਉਸਮਾ, ਸੁਖਵਿੰਦਰ ਸਿੰਘ ਜਲਾਲ ਨੂੰ ਮਿਲੀ ਅਹਿਮ ਜਿੰਮੇਵਾਰੀ
Publish Date: Sun, 18 Jan 2026 04:28 PM (IST)
Updated Date: Sun, 18 Jan 2026 04:31 PM (IST)
ਗੌਰਵ ਜੋਸ਼ੀ, ਪੰਜਾਬੀ ਜਾਗਰਣ ਰਈਆ : ਆਮ ਆਦਮੀ ਪਾਰਟੀ ਵੱਲੋਂ ਹਰਜਿੰਦਰ ਸਿੰਘ ਰੰਧਾਵਾ ਉਸਮਾ ਨੂੰ ਵਿਧਾਨ ਸਭਾ ਟ੍ਰੇਡ ਕਮਿਸ਼ਨ ਦੇ ਹਲਕਾ ਜੰਡਿਆਲਾ ਗੁਰੂ ਦੇ ਚੇਅਰਮੈਨ ਅਤੇ ਸੁਖਵਿੰਦਰ ਸਿੰਘ ਜਲਾਲ ਉਸਮਾ ਨੂੰ ਟ੍ਰੇਡ ਕਮਿਸ਼ਨ ਦੇ ਮੈਂਬਰ ਬਣਾਇਆ ਗਿਆ ਹੈ। ਇਨ੍ਹਾਂ ਦੀ ਇਸ ਨਿਯੁਕਤੀ ਤੇ ਸਰਪੰਚ ਲਖਵਿੰਦਰ ਸਿੰਘ ਠੇਕੇਦਾਰ ਤੇ ਜ਼ਿਲ੍ਹਾ ਜੁਆਇੰਟ ਸੈਕਟਰੀ ਡਾ. ਅਰਮਿੰਦਰਬੀਰ ਸਿੰਘ ਕੋਹਾਟਵਿੰਡ ਮੁਸਲਮਾਨਾਂ, ਜ਼ਿਲ੍ਹਾ ਜੁਆਇੰਟ ਸੈਕਟਰੀ ਜੋਬਨਜੀਤ ਸਿੰਘ ਕੋਹਾਟਵਿੰਡ ਹਿੰਦੂਆਂ, ਸਤਨਾਮ ਸਿੰਘ, ਬਲਰਾਜ ਸਿੰਘ, ਸਵਰਾਜ ਸਿੰਘ ਧੇਲੀ ਸ਼ਾਹ, ਸਲਵਿੰਦਰ ਸਿੰਘ ਮਹਿਸਮਪੁਰ, ਗੁਰਦਿਆਲ ਸਿੰਘ ਮਹਿਸਮਪੁਰ, ‘ਆਪ’ ਆਗੂ ਦਿਲਬਾਗ ਸਿੰਘ ਪ੍ਰਜਾਪਤ ਜਲਾਲ ਉਸਮਾ, ਯੂਥ ਆਗੂ ਬਲਵਿੰਦਰ ਸਿੰਘ ਜਲਾਲ ਉਸਮਾ, ਪ੍ਰਧਾਨ ਬੱਬੂ ਟੇਲਰਜ਼ ਜਲਾਲ ਉਸਮਾ, ਬੂਟਾ ਸਿੰਘ ਜਲਾਲ ਉਸਮਾ ਮੀਡੀਆ ਇੰਚਾਰਜ ਬਲਾਕ ਰਈਆ ਹਲਕਾ ਜੰਡਿਆਲਾ ਗੁਰੂ ਨੇ ਇਨ੍ਹਾਂ ਨੂੰ ਵਧਾਈ ਦਿੱਤੀ ਹੈ ਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ ਹੈ।