- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਅੰਮ੍ਰਿਤਸਰ : ਕੇਂਦਰ ਸਰਕਾਰ ਦੀ ‘ਪ੍ਰਗਤੀ-50’ ਪਹਿਲ 'ਚ ਅੰਮ੍ਰਿਤਸਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਜਿਸ ਤਹਿਤ ਧਾਰਮਿਕ ਸ਼ਹਿਰ ਨੂੰ ਸ਼ਹਿਰੀ ਸਫਾਈ ਅਤੇ

ਕੇਂਦਰ ਸਰਕਾਰ ਦੀ ‘ਪ੍ਰਗਤੀ-50’ ਪਹਿਲ 'ਚ ਅੰਮ੍ਰਿਤਸਰ ਦਾ ਨਾਂ ਵੀ ਸ਼ਾਮਲ, ਸ਼ਹਿਰ ਨੂੰ ਸ਼ਹਿਰੀ ਸਫਾਈ ਅਤੇ ਠੋਸ ਕਚਰਾ ਪ੍ਰਬੰਧਨ ਦਾ ਮਾਡਲ ਬਣਾਇਆ ਜਾਵੇਗਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ
ਅੰਮ੍ਰਿਤਸਰ : ਕੇਂਦਰ ਸਰਕਾਰ ਦੀ ‘ਪ੍ਰਗਤੀ-50’ ਪਹਿਲ 'ਚ ਅੰਮ੍ਰਿਤਸਰ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਜਿਸ ਤਹਿਤ ਧਾਰਮਿਕ ਸ਼ਹਿਰ ਨੂੰ ਸ਼ਹਿਰੀ ਸਫਾਈ ਅਤੇ ਠੋਸ ਕਚਰਾ ਪ੍ਰਬੰਧਨ ਦਾ ਮਾਡਲ ਬਣਾਇਆ ਜਾਣਾ ਹੈ। ਇਸ ਤਹਿਤ ਸਿਰਫ ਸੜਕਾਂ ਅਤੇ ਗਲੀਆਂ ਦੀ ਨਿਯਮਿਤ ਸਫਾਈ ਹੀ ਕਾਫੀ ਨਹੀਂ ਹੋਵੇਗੀ, ਸਗੋਂ ਘਰੋਂ ਕਚਰਾ ਚੁੱਕਣ ਤੋਂ ਲੈ ਕੇ ਗਿੱਲਾ-ਸੁੱਕਾ ਕੂੜਾ ਵੱਖਰਾ-ਵੱਖਰਾ ਇਕੱਠਾ ਕਰਨ, ਆਵਾਜਾਈ, ਪ੍ਰੋਸੈਸਿੰਗ ਅਤੇ ਅੰਤਿਮ ਨਿਪਟਾਰੇ ਤੱਕ ਪੂਰੀ ਵਿਵਸਥਾ ਨੂੰ ਵਿਿਗਆਨਕ ਤਰੀਕੇ ਨਾਲ ਲਾਗੂ ਕਰਨਾ ਹੋਵੇਗਾ। ਵਰਤਮਾਨ 'ਚ ਸ਼ਹਿਰ 'ਚੋਂ ਰੋਜ਼ਾਨਾ 700 ਟਨ ਕੂੜਾ ਨਿਕਲ ਰਿਹਾ ਹੈ। ਤਾਜ਼ਾ ਨਿਕਲਣ ਵਾਲੇ ਕੂੜੇ ਦੀ ਪ੍ਰੋਸੈਸਿੰਗ ਨਾ ਹੋ ਕੇ ਇਸ ਨੂੰ ਭਗਤਾਂਵਾਲਾ ਡੰਪ 'ਤੇ ਸੁੱਟਿਆ ਜਾ ਰਿਹਾ ਹੈ, ਉੱਥੇ ਘਰਾਂ ਤੋਂ ਨਿਯਮਿਤ ਕੂੜਾ ਚੁੱਕਣ ਦੀ ਗੱਲ ਕਰੀਏ ਤਾਂ 45 ਫੀਸਦੀ ਤੋਂ ਵੱਧ ਨਹੀਂ ਹੋ ਪਾ ਰਹੀ। ਗਿੱਲਾ-ਸੁੱਕਾ ਕੂੜਾ ਵੱਖਰਾ-ਵੱਖਰਾ ਲੈਣ ਦੀ ਸਥਿਤੀ ਵੀ ਜ਼ੀਰੋ ਹੈ। ਹਾਲਾਕਿ ਦੂਜੇ ਪਾਸੇ ਨਿਗਮ 80 ਫੀਸਦੀ ਕੂੜਾ ਚੁੱਕਣ ਦਾ ਦਾਅਵਾ ਕਰ ਰਿਹਾ ਹੈ। ਅਜਿਹੇ 'ਚ ‘ਮਾਡਲ ਸਿਟੀ’ ਦਾ ਟੀਚਾ ਨਿਗਮ ਲਈ ਵੱਡੀ ਚੁਣੌਤੀ ਹੈ। ਇਸ ਟੀਚੇ ਨੂੰ ਪੂਰਾ ਕਰਨ ਲਈ ਲੋਕਾਂ ਨੂੰ ਵੀ ਆਪਣੀ ਆਦਤ ਬਦਲਦਿਆਂ ਡਸਟਬਿਨ 'ਚ ਹੀ ਗਿੱਲਾ-ਸੁੱਕਾ ਕਚਰਾ ਵੱਖਰਾ-ਵੱਖਰਾ ਦੇਣਾ ਹੋਵੇਗਾ।
ਸ਼ਹਿਰ 'ਚ 45 ਥਾਵਾਂ 'ਤੇ ਲੱਗਦੇ ਨੇ ਕੂੜੇ ਦੇ ਪੱਕੇ ਢੇਰ
ਸ਼ਹਿਰ ਦੀ ਗੱਲ ਕਰੀਏ ਤਾਂ ਰੋਜਾਨਾ ਕੂੜਾ ਨਾ ਚੁੱਕੇ ਜਾਣ ਕਾਰਨ ਵੱਖ-ਵੱਖ ਹਿੱਸਿਆਂ 'ਚ ਕਰੀਬ 45 ਥਾਵਾਂ 'ਤੇ ਕੂੜੇ ਦੇ ਪੱਕੇ ਢੇਰ ਲੱਗਦੇ ਹਨ। ਹਾਲਾਕਿ ਨਿਗਮ ਵੱਲੋਂ ਸੜਕਾਂ 'ਤੇ ਲੱਗਣ ਵਾਲੇ ਇਨ੍ਹਾਂ ਢੇਰਾਂ ਨੂੰ ਚੁਕਵਾਇਆ ਜਾਂਦਾ ਹੈ, ਪਰ ਰੋਜਾਨਾ ਕੂੜਾ ਨਾ ਚੁੱਕੇ ਜਾਣ ਕਾਰਨ ਲੋਕ ਸੜਕਾਂ, ਗਲੀਆਂ ਕਿਨਾਰੇ ਕੂੜਾ ਸੁੱਟਣ ਲਈ ਮਜਬੂਰ ਹਨ। ਹਾਲ ਹੀ 'ਚ ਮੇਅਰ ਅਤੇ ਕਮਿਸ਼ਨਰ ਸਾਹਮਣੇ 16 ਕੌਂਸਲਰਾਂ ਨੇ ਵੀ ਨਿਯਮਿਤ ਕੂੜਾ ਨਾ ਚੁੱਕੇ ਜਾਣ ਦਾ ਮੁੱਦਾ ਉਠਾਇਆ ਸੀ। ਜਿਸ 'ਚ ਕਿਹਾ ਗਿਆ ਸੀ ਕਿ ਕਈ ਥਾਵਾਂ 'ਤੇ ਵਾਰਡ 'ਚ ਸਿਰਫ ਇੱਕ ਹੀ ਗੱਡੀ ਜਾ ਰਹੀ ਹੈ, ਉੱਥੇ ਘਰਾਂ ਦੀ ਬਜਾਏ ਵਪਾਰਕ ਅਦਾਰਿਆਂ ਤੋਂ ਕੂੜਾ ਚੁੱਕਣ ਨੂੰ ਤਰਜੀਹ ਦੇਣ ਦੀ ਗੱਲ ਵੀ ਕਹੀ ਗਈ ਸੀ।
ਭਗਤਾਂਵਾਲਾ ਡੰਪ ਤੋਂ 9 ਲੱਖ ਟਨ ਕੂੜਾ ਖਤਮ, ਢਾਈ ਲੱਖ ਨਵਾਂ ਪਹੁੰਚਿਆ
ਨਗਰ ਨਿਗਮ ਵੱਲੋਂ ਭਗਤਾਂਵਾਲਾ ਡੰਪ 'ਤੇ ਕਰਵਾਏ ਗਏ ਟੋਪੋਗ੍ਰਾਫਿਕ ਸਰਵੇ 'ਚ ਉੱਥੇ 14.67 ਲੱਖ ਮੀਟ੍ਰਿਕ ਟਨ ਕੂੜਾ ਹੋਣ ਦੀ ਗੱਲ ਸਾਹਮਣੇ ਆਈ ਸੀ। ਇਸ 'ਚ ਪਹਿਲੇ ਫੇਜ਼ 'ਚ 11 ਲੱਖ ਮੀਟ੍ਰਿਕ ਟਨ ਕੂੜਾ ਖਤਮ ਕਰਨ ਲਈ ਬਾਇਓਰੈਮੀਡੀਏਸ਼ਨ ਸ਼ੁਰੂ ਕਰਵਾਈ ਗਈ ਸੀ, ਉੱਥੇ ਹੁਣ ਤੱਕ 9 ਲੱਖ ਟਨ ਕੂੜਾ ਖਤਮ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਡੋਰ-ਟੂ-ਡੋਰ ਕੂੜਾ ਚੁੱਕਣ-ਟ੍ਰਾਂਸਪੋਰਟੇਸ਼ਨ-ਪ੍ਰੋਸੈਸਿੰਗ ਦਾ ਕੰਮ ਪਿਛਲੇ ਸਾਲ ਨਵੀਂ ਕੰਪਨੀ ਨੂੰ ਦਿੱਤਾ ਗਿਆ ਸੀ। ਇਸ 'ਚ ਤਾਜ਼ਾ ਕੂੜੇ ਨੂੰ ਨਾਲ ਹੀ ਪ੍ਰੋਸੈਸ ਕਰਨਾ ਸੀ, ਉੱਥੇ ਹੁਣ ਤੱਕ ਪ੍ਰੋਸੈਸਿੰਗ ਸੈਂਟਰ ਅਲਾਟ ਨਾ ਹੋਣ ਕਾਰਨ ਰੋਜ਼ਾਨਾ 700 ਟਨ ਕੂੜਾ ਭਗਤਾਂਵਾਲਾ ਡੰਪ 'ਤੇ ਜਾ ਰਿਹਾ ਹੈ। ਅਜਿਹੇ ਉੱਥੇ ਢਾਈ ਲੱਖ ਮੀਟ੍ਰਿਕ ਟਨ ਤੋਂ ਵੱਧ ਨਵਾਂ ਕੂੜਾ ਵੀ ਇਕੱਠਾ ਹੋ ਚੁੱਕਾ ਹੈ। ਇਹ ਹੀ ਨਹੀਂ ਟ੍ਰਾਂਸਫਰ ਸਟੇਸ਼ਨਾਂ 'ਤੇ ਵੀ ਲਗਾਤਾਰ ਕੂੜੇ ਦੇ ਢੇਰ ਰਹਿਣ ਨੂੰ ਲੈ ਕੇ ਲੋਕ ਲਗਾਤਾਰ ਨਿਗਮ ਨੂੰ ਕੋਸ ਰਹੇ ਹਨ।
ਤਾਜ਼ਾ ਕੂੜਾ ਵੀ ਨਾਲ ਹੀ ਪ੍ਰੋਸੈਸ ਹੋਵੇਗਾ: ਮੇਅਰ
ਸ਼ਹਿਰ 'ਚ 80 ਫੀਸਦੀ ਕੂੜਾ ਚੁੱਕਿਆ ਜਾ ਰਿਹਾ ਹੈ, ਉੱਥੇ ਭਗਤਾਂਵਾਲਾ ਡੰਪ 'ਤੇ ਤਾਜ਼ਾ ਕੂੜੇ ਦੀ ਪ੍ਰੋਸੈਸਿੰਗ ਦਾ ਕੰਮ ਵੀ ਜਲਦੀ ਸ਼ੁਰੂ ਕਰਵਾਇਆ ਜਾਵੇਗਾ। ਉੱਥੇ ਨਵਾਂ ਕੂੜਾ ਨਾਲ ਹੀ ਖਤਮ ਕੀਤਾ ਜਾਵੇਗਾ। ਸ਼ਹਿਰ ਦੇ ਅੰਦਰ ਕੂੜੇ ਦੇ ਢੇਰ ਦਿਖਾਈ ਨਹੀਂ ਦੇਣਗੇ।
(ਜਤਿੰਦਰ ਸਿੰਘ ਭਾਟੀਆ, ਮੇਅਰ ਨਗਰ ਨਿਗਮ)
ਨਿਗਮ ਨੂੰ ਕੀ ਕਰਨਾ ਹੋਵੇਗਾ
- ਹਰ ਘਰ ਅਤੇ ਵਪਾਰਕ ਅਦਾਰੇ ਤੋਂ ਸਮੇਂ ਸਿਰ ਡੋਰ-ਟੂ-ਡੋਰ ਕੂੜਾ ਚੁੱਕਣ ਦੀ ਵਿਵਸਥਾ।
- ਗਿੱਲੇ ਅਤੇ ਸੁੱਕੇ ਕਚਰੇ ਦਾ ਸਰੋਤ ਪੱਧਰ 'ਤੇ ਹੀ ਵੱਖਰਾ ਕਰਨਾ ਯਕੀਨੀ ਬਣਾਉਣਾ।
- ਕੂੜਾ ਚੁੱਕਣ ਤੋਂ ਬਾਅਦ ਉਸ ਦੀ ਵਿਿਗਆਨਕ ਢੰਗ ਨਾਲ ਢੋਆ-ਢੁਆਈ ਅਤੇ ਪ੍ਰੋਸੈਸਿੰਗ।
- ਸ਼ਹਿਰ 'ਚ ਬਣੇ ਗੈਰ-ਕਾਨੂੰਨੀ ਕੂੜਾ ਡੰਪ ਖਤਮ ਕਰਕੇ ਸਥਾਈ ਕਚਰਾ ਪ੍ਰਬੰਧਨ ਵਿਵਸਥਾ ਵਿਕਸਤ ਕਰਨਾ।
- ਕਚਰੇ ਤੋਂ ਖਾਦ, ਰੀਸਾਈਕਲੰਿਗ ਅਤੇ ਹੋਰ ਲਾਭਦਾਇਕ ਸਮੱਗਰੀ ਕੱਢਣ 'ਤੇ ਜ਼ੋਰ।
- ਵਰਤੇ ਹੋਏ ਪਾਣੀ ਅਤੇ ਸੀਵਰੇਜ ਦੇ ਬਿਹਤਰ ਪ੍ਰਬੰਧ ਦੀ ਵਿਵਸਥਾ।
- ਕੂੜਾ ਚੁੱਕਣ ਵਾਲੇ ਵਾਹਨਾਂ ਦੀ ਜੀਪੀਐੱਸ ਆਧਾਰਿਤ ਨਿਗਰਾਨੀ ਅਤੇ ਰੂਟ ਦੀ ਨਿਯਮਿਤ ਮਾਨੀਟਰਿੰਗ।
- ਬਾਜ਼ਾਰਾਂ, ਧਾਰਮਿਕ ਸਥਾਨਾਂ ਅਤੇ ਭੀੜ-ਭਾੜ ਵਾਲੇ ਖੇਤਰਾਂ ਲਈ ਵੱਖਰੀ ਸਫਾਈ ਯੋਜਨਾ।
- ਖੁੱਲ੍ਹੇ 'ਚ ਕੂੜਾ ਸੁੱਟਣ ਅਤੇ ਗੰਦਗੀ ਫੈਲਾਉਣ ਵਾਲਿਆਂ 'ਤੇ ਨਿਯਮਾਂ ਅਨੁਸਾਰ ਕਾਰਵਾਈ।
------------------------------------
ਸ਼ਹਿਰ ਵਾਸੀਆਂ ਨੂੰ ਕੀ ਕਰਨਾ ਹੋਵੇਗਾ
- ਘਰ ਤੋਂ ਹੀ ਗਿੱਲਾ-ਸੁੱਕਾ ਕੂੜਾ ਵੱਖਰਾ-ਵੱਖਰਾ ਦੇਣਾ।
- ਸੜਕ, ਖਾਲੀ ਪਲਾਟ ਜਾਂ ਜਨਤਕ ਥਾਂ 'ਤੇ ਕੂੜਾ ਨਾ ਸੁੱਟਣਾ।
- ਨਿਰਧਾਰਤ ਸਮੇਂ 'ਤੇ ਹੀ ਕੂੜਾ ਕਲੈਕਸ਼ਨ ਟੀਮ ਨੂੰ ਕੂੜਾ ਦੇਣਾ।
- ਦੁਕਾਨਦਾਰ ਅਤੇ ਰੇਹੜੀ-ਫੜ੍ਹੀ ਵਾਲੇ ਆਪਣੀ ਥਾਂ 'ਤੇ ਡਸਟਬਿਨ ਰੱਖਣ।
- ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਘੱਟ ਕਰਨੀ।
- ਕੂੜਾ ਸਾੜਣ ਦੀ ਬਜਾਏ ਨਿਗਮ ਦੀ ਵਿਵਸਥਾ ਨੂੰ ਸੌਂਪਣਾ।
- ਮੁਹੱਲੇ 'ਚ ਗੰਦਗੀ ਦਿਖਣ 'ਤੇ ਨਿਗਮ ਨੂੰ ਸ਼ਿਕਾਇਤ ਕਰਨਾ ਅਤੇ ਹੱਲ ਦੀ ਨਿਗਰਾਨੀ ਕਰਨਾ।