ਖਾਲਸਾ ਕਾਲਜ ਦੇ ‘ਸੰਵਾਦ’ ਦਾ 24ਵਾਂ ਅੰਕ ਲੋਕ ਅਰਪਿਤ ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਖ਼ਾਲਸਾ ਕਾਲਜ ਵਿਖੇ ਪੰਜਾਬੀ ਅਧਿਐਨ ਵਿਭਾਗ ਵੱਲੋਂ ਪ੍ਰਕਾਸ਼ਿਤ ਹੋਣ ਵਾਲ਼ੇ ਛਿਮਾਹੀ ਖੋਜ ਰਸਾਲੇ ‘ਸੰਵਾਦ’ ਦਾ 24ਵਾਂ ਅੰਕ ਖ਼ਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਅਤੇ ਸੰਵਾਦ ਮੈਗਜ਼ੀਨ ਦੇ ਸਰਪ੍ਰਸਤ ਡਾ. ਮਹਿਲ
Publish Date: Thu, 24 Sep 2026 04:34 PM (IST)
Updated Date: Thu, 24 Sep 2026 04:36 PM (IST)
ਰਮੇਸ਼ ਰਾਮਪੁਰਾ, ਪੰਜਾਬੀ ਜਾਗਰਣ ਅੰਮ੍ਰਿਤਸਰ : ਖ਼ਾਲਸਾ ਕਾਲਜ ਵਿਖੇ ਪੰਜਾਬੀ ਅਧਿਐਨ ਵਿਭਾਗ ਵੱਲੋਂ ਪ੍ਰਕਾਸ਼ਿਤ ਹੋਣ ਵਾਲ਼ੇ ਛਿਮਾਹੀ ਖੋਜ ਰਸਾਲੇ ‘ਸੰਵਾਦ’ ਦਾ 24ਵਾਂ ਅੰਕ ਖ਼ਾਲਸਾ ਯੂਨੀਵਰਸਿਟੀ ਦੇ ਉਪ ਕੁਲਪਤੀ ਅਤੇ ਸੰਵਾਦ ਮੈਗਜ਼ੀਨ ਦੇ ਸਰਪ੍ਰਸਤ ਡਾ. ਮਹਿਲ ਸਿੰਘ ਵੱਲੋਂ ਲੋਕ ਅਰਪਿਤ ਕੀਤਾ ਗਿਆ। ਇਸ ਮੌਕੇ ਡਾ. ਮਹਿਲ ਸਿੰਘ ਨੇ ਉਕਤ ਮੈਗਜ਼ੀਨ ਦੀ ਆਮਦ ’ਤੇ ਮੁੱਖ ਸੰਪਾਦਕ ਅਤੇ ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ, ਰਜਿਸਟਰਾਰ ਡਾ. ਦਵਿੰਦਰ ਸਿੰਘ, ਅਕਾਦਮਿਕ ਮਾਮਲੇ ਡੀਨ ਡਾ. ਤਮਿੰਦਰ ਸਿੰਘ ਭਾਟੀਆ, ਸਟੂਡੈਂਟ ਵੈੱਲਫੇਅਰ ਡੀਨ ਡਾ. ਦਲਜੀਤ ਸਿੰਘ ਅਤੇ ਵਿਭਾਗ ਮੁਖੀ ਡਾ. ਪਰਮਿੰਦਰ ਸਿੰਘ ਸਮੇਤ ਟੀਮ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀ ਲਗਨ ਅਤੇ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਕਾਲਜ ਦੇ ਮਾਣਮੱਤੇ ਇਤਿਹਾਸ ’ਚ ਪੰਜਾਬੀ ਵਿਭਾਗ ਦਾ ਯੋਗਦਾਨ ਵਿਸ਼ੇਸ਼ ਮਹੱਤਵ ਦਾ ਧਾਰਨੀ ਹੈ। ਉਨ੍ਹਾਂ ਕਿਹਾ ਕਿ ਕਾਲਜ ਦਾ ਇਹ ਵਿਭਾਗ ਜਿੱਥੇ ਐੱਮਏ ਪੰਜਾਬੀ ਸ਼ੁਰੂ ਕਰਨ ਵਾਲਾ ਪਹਿਲਾ ਵਿਭਾਗ ਹੈ ਉੱਥੇ ਐੱਮ.ਫਿੱਲ ਪੰਜਾਬੀ ਤੋਂ ਬਾਅਦ ਕਿਸੇ ਸੰਸਥਾ ’ਚ ਪੰਜਾਬੀ ਦੀ ਪੀਐੱਚਡੀ ਕਰਵਾਉਣ ਵਾਲ਼ਾ ਵੀ ਪਹਿਲਾ ਵਿਭਾਗ ਬਣ ਗਿਆ ਹੈ। ਇਸ ਮੌਕੇ ਪ੍ਰਿੰ. ਡਾ. ਰੰਧਾਵਾ ਨੇ ਕਿਹਾ ਕਿ ਪੰਜਾਬੀ ਖੋਜ ਦੇ ਖੇਤਰ ’ਚ ਆਪਣੀ ਵੱਖਰੀ ਪਛਾਣ ਬਣਾਉਣ ਵਾਲ਼ਾ ਸੰਵਾਦ ਜਨਵਰੀ 2015 ਤੋਂ ਲਗਾਤਾਰ ਪ੍ਰਕਾਸ਼ਿਤ ਹੋ ਰਿਹਾ ਹੈ। ਉਨ੍ਹਾਂ ਕਿਹਾ ਅਕਾਦਮਿਕ ਪੱਧਰ ’ਤੇ ਉੱਚ ਮਿਆਰ ਦਾ ਹੋਣ ਕਰਕੇ ਇਸ ਰੈਫਰੀਡ ਮੈਗਜ਼ੀਨ ਨੂੰ ਯੂਜੀਸੀ ਕੇਅਰ ਲਿਸਟ ’ਚ ਵੀ ਸ਼ਾਮਿਲ ਹੋਣ ਦਾ ਮਾਣ ਪ੍ਰਾਪਤ ਹੈ। ਇਸ ਮੌਕੇ ਡਾ. ਭਾਟੀਆ ਨੇ ਵਧਾਈ ਦਿੰਦਿਆਂ ਕਿਹਾ ਕਿ ਆਪਸੀ ਤਾਲਮੇਲ ਅਤੇ ਮਿਹਨਤੀ ਟੀਮ ਨਾਲ ਹੀ ਅਜਿਹੀਆਂ ਪ੍ਰਾਪਤੀਆਂ ਸੰਭਵ ਹੁੰਦੀਆਂ ਹਨ। ਇਸ ਮੌਕੇ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਵਿਭਾਗ ਅਕਾਦਮਿਕ, ਸਾਹਿਤਕ, ਖੋਜ ਤੇ ਸੰਵਾਦ ਦੇ ਖੇਤਰ ’ਚ ਨਿਰੰਤਰ ਕਾਰਜਸ਼ੀਲ ਹੈ। ਉਨ੍ਹਾਂ ਕਿਹਾ ਕਿ ਵਿਭਾਗ ਆਪਣੀ ਮਹਾਨ ਚਿੰਤਨ ਪ੍ਰੰਪਰਾ ਨੂੰ ਅਗਾਂਹ ਤੋਰਦਿਆਂ ਸਮਕਾਲ ਨਾਲ ਸੰਵਾਦ ਰਚਾ ਰਿਹਾ ਹੈ ਅਤੇ ਭਵਿੱਖ ਦੀਆਂ ਚੁਣੌਤੀਆਂ ਤੇ ਸੰਭਾਵਨਾਵਾਂ ਦੇ ਨਕਸ਼ ਤਲਾਸ਼ਦਾ ਹੋਇਆ ਨਿਰੰਤਰ ਪੰਜਾਬੀ ਭਾਸ਼ਾ, ਸਾਹਿਤ ਤੇ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ’ਚ ਵਡਮੁੱਲਾ ਯੋਗਦਾਨ ਪਾ ਰਿਹਾ ਹੈ।