200 ਬੱਚਿਆਂ ਨੂੰ ਸਕੂਲ ਦੀਆਂ ਵਰਦੀਆਂ ਤੇ ਪੱਗਾਂ ਦਿੱਤੀਆਂ ਦਰਸ਼ਨ ਸਿੰਘ ਚੀਚਾ, ਪੰਜਾਬੀ ਜਾਗਰਣ ਘਰਿੰਡਾ : ਸਿੱਖਿਆ ਦੇ ਖੇਤਰ ਚ ਅਹਿਮ ਰੋਲ ਨਿਭਾਉਣ ਵਾਲੀ ਗੁਰੂ ਨਾਨਕ ਸਿੱਖਿਆ ਅਤੇ ਸੇਵਾ ਸੁਸਾਇਟੀ
Publish Date: Mon, 05 Oct 2026 04:08 PM (IST)
Updated Date: Mon, 05 Oct 2026 04:11 PM (IST)
ਦਰਸ਼ਨ ਸਿੰਘ ਚੀਚਾ, ਪੰਜਾਬੀ ਜਾਗਰਣ ਘਰਿੰਡਾ : ਸਿੱਖਿਆ ਦੇ ਖੇਤਰ ਚ ਅਹਿਮ ਰੋਲ ਨਿਭਾਉਣ ਵਾਲੀ ਗੁਰੂ ਨਾਨਕ ਸਿੱਖਿਆ ਅਤੇ ਸੇਵਾ ਸੁਸਾਇਟੀ ਬਾਰਡਰ ਏਰੀਏ ਦੇ ਇਤਿਹਾਸਕ ਪਿੰਡ ਭਕਨਾ ਕਲਾਂ ਦੇ ਬਾਬਾ ਸੋਹਣ ਸਿੰਘ ਭਕਨਾ ਯਾਦਗਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਹੁੰਚੇ। ਇਸ ਦੌਰਾਨ ਪ੍ਰਿੰਸੀਪਲ ਸ਼ਰਨਜੀਤ ਕੌਰ ਤੇ ਸਮੂਹ ਸਟਾਫ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਬੱਚਿਆਂ ਦੀ ਮਦਦ ਵਾਸਤੇ ਰੱਖੇ ਗਏ ਪ੍ਰੋਗਰਾਮ ਦੌਰਾਨ ਬੱਚਿਆਂ ਨੂੰ ਜਿੱਥੇ 200 ਬੱਚਿਆਂ ਨੂੰ ਸਕੂਲ ਦੀ ਵਰਦੀਆਂ ਅਤੇ ਪੱਗਾਂ ਦਿੱਤੀਆਂ ਗਈਆਂ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਹੁਸ਼ਿਆਰ ਨਗਰ ਨੇ ਕਿਹਾ ਕਿ ਸਭ ਤੋਂ ਉੱਤਮ ਦਾਨ ‘ਵਿੱਦਿਆ ਦਾਨ’ ਹੈ, ਜਿਸ ਨਾਲ ਬੱਚੇ ਅਤੇ ਬੱਚਿਆਂ ਦਾ ਪਰਿਵਾਰ ਦਾ ਭਵਿੱਖ ਉਜਵੱਲ ਹੋ ਜਾਂਦਾ ਹੈ ।ਸਾਡੀ ਸੁਸਾਇਟੀ ਵੱਲੋਂ ਲਗਾਤਾਰ ਖਾਲਸਾ ਕਾਲਜ ਅਤੇ ਕਈ ਸਕੂਲਾਂ ਦੇ ਬੱਚਿਆਂ ਨੂੰ ਸਕਾਲਰਸ਼ਿਪ ਦਿੱਤੀ ਜਾ ਰਹੀ ਹੈ। ਕਈ ਤਰ੍ਹਾਂ ਬੱਚਿਆਂ ਮਦਦ ਵੀ ਕੀਤੀ ਜਾ ਰਹੀ ਹੈ, ਉਥੇ ਇਨ੍ਹਾਂ ਬੱਚਿਆਂ ਨੂੰ ਪ੍ਰੇਰਨਾ ਦਿੱਤੀ ਕਿ ਕਿਸੇ ਮੁਸ਼ਕਿਲ, ਰੁਕਾਵਟ ਨੂੰ ਸਾਹਮਣੇ ਨਹੀਂ ਰੱਖਣਾ। ਆਪਣੇ ਟੀਚੇ ਦੇ ਪ੍ਰਾਪਤੀ ਕਰਨ ਵਾਸਤੇ ਸਖਤ ਮਿਹਨਤ ਕਰਨਾ। ਸੁਸਾਇਟੀ ਹਮੇਸ਼ਾਂ ਤੁਹਾਡੇ ਨਾਲ ਖੜੀ ਹੈ। ਸਕੂਲ ਤੋਂ ਬਾਅਦ ਵੀ ਆਪਣੇ ਕਾਲਜ ਦੀ ਵਿੱਦਿਆ ਪ੍ਰਾਪਤ ਕਰਨ ਲਈ ਖਾਲਸਾ ਕਾਲਜ ਅੰਮ੍ਰਿਤਸਰ ਵਿਖੇ ਬੱਚਿਆਂ ਨੂੰ ਇਥੋਂ ਦੇ ਬੱਚਿਆਂ ਨੂੰ ਸਕਾਲਰਸ਼ਿਪ ਵੱਡੀ ਪੱਧਰ ’ਤੇ ਦਿੱਤੀ ਜਾਵੇਗੀ। ਸਕੂਲ ਦੇ ਪ੍ਰਿੰਸੀਪਲ ਸ਼ਰਨਜੀਤ ਕੌਰ ਤੇ ਸਟਾਫ ਆਦਿ ਦਾ ਵੀ ਧੰਨਵਾਦ ਕੀਤਾ। ਇਸ ਮੌਕੇ ਸਟੇਜ ਸੇਵਾ ਲੈਕਚਰਾਰ ਹਰਮੀਤ ਸਿੰਘ ਨੇ ਨਿਭਾਈ ਅਤੇ ਪ੍ਰਿੰਸੀਪਲ ਵੱਲੋਂ ਵੀ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਉਨ੍ਹਾਂ ਵੱਲੋਂ ਖਾਲਸਾ ਗਲੋਬਲ ਰੀਚ ਫਾਊਡੇਸ਼ਨ ਦਾ ਵਿਸ਼ੇਸ਼ ਧੰਨਵਾਦ ਕੀਤਾ। ਇਸ ਸਮੇਂ ਸੋਸਾਇਟੀ ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਹੁਸ਼ਿਆਰ ਨਗਰ ਨਾਲ ਸੋਸਾਇਟੀ ਦੇ ਮੈਂਬਰ ਜਸਮਿੰਦਰਜੀਤ ਸਿੰਘ ਹੁਸ਼ਿਆਰ ਨਗਰ, ਸਾਹਿਬ ਸਿੰਘ ਜਠੌਲ, ਨਿਰਵੈਰ ਸਿੰਘ ਨੱਥੂਪੁਰਾ, ਜਸਬੀਰ ਸਿੰਘ ਭਕਨਾ ਸਮਾਜ ਸੇਵਕ ਭਾਈ ਦਰਸ਼ਨ ਸਿੰਘ ਮੈਂਬਰ ਹਾਜ਼ਰ ਸਨ।