- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੁਲਦੀਪ ਸਿੰਘ ਭੁੱਲਰ, ਪੰਜਾਬੀ ਜਾਗਰਣ ਜੰਡਿਆਲਾ ਗੁਰੂ : ਬੇਰਿੰਗ ਸਕੂਲ, ਜੰਡਿਆਲਾ ਗੁਰੂ ਵਿਖੇ 10ਵਾਂ ਸਾਲਾਨਾ ਖੇਡ ਹਫਤਾ ਉਤਸਾਹ ਅਤੇ ਜੋਸ਼ ਨਾਲ ਕਰਵਾਇਆ ਗਿਆ। ਇਸ ਖੇਡ ਹਫਤੇ ਵਿਚ ਸਕੂਲ ਦੇ ਵਿਿਦਆਰਥੀਆਂ ਨੇ ਵੱਡੀ ਗਿਣਤੀ ਵਿਚ ਭਾਗ ਲੈਂਦਿਆਂ

ਕੁਲਦੀਪ ਸਿੰਘ ਭੁੱਲਰ, ਪੰਜਾਬੀ ਜਾਗਰਣ
ਜੰਡਿਆਲਾ ਗੁਰੂ : ਬੇਰਿੰਗ ਸਕੂਲ, ਜੰਡਿਆਲਾ ਗੁਰੂ ਵਿਖੇ 10ਵਾਂ ਸਾਲਾਨਾ ਖੇਡ ਹਫਤਾ ਉਤਸਾਹ ਅਤੇ ਜੋਸ਼ ਨਾਲ ਕਰਵਾਇਆ ਗਿਆ। ਇਸ ਖੇਡ ਹਫਤੇ ਵਿਚ ਸਕੂਲ ਦੇ ਵਿਿਦਆਰਥੀਆਂ ਨੇ ਵੱਡੀ ਗਿਣਤੀ ਵਿਚ ਭਾਗ ਲੈਂਦਿਆਂ ਆਪਣੀ ਖੇਡ ਪ੍ਰਤਿਭਾ ਅਤੇ ਹੁਨਰ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਖੇਡ ਹਫਤੇ ਦਾ ਆਰੰਭ 11 ਨਵੰਬਰ ਨੂੰ ਸਕੂਲ ਦੇ ਕੋਆਰਡੀਨੇਟਰ, ਪੀਟੀਆਈ ਅਧਿਆਪਕਾ ਅਤੇ ਸਕੂਲ ਦੀ ਕੈਬਨਿਟ ਟੀਮ ਵੱਲੋਂ ਰੰਗੀਨ ਗ਼ੁਬਾਰੇ ਉਡਾ ਕੇ ਕੀਤਾ ਗਿਆ। ਸਕੂਲ ਦੀ ਬੈਂਡ ਟੀਮ ਦੁਆਰਾ ਮਾਰਚ ਪਾਸ ਕਰਨ ਤੋਂ ਬਾਅਦ ਸਹੁੰ ਚੁਕਾਈ ਗਈ ਅਤੇ ਖੇਡ ਹਫਤੇ ਦਾ ਆਰੰਭ ਕੀਤਾ ਗਿਆ। ਖੇਡ ਮੇਲੇ ਦੌਰਾਨ ਵਿਿਦਆਰਥੀਆਂ ਲਈ ਵੱਖ-ਵੱਖ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਵਿਚ 50 ਮੀਟਰ ,60 ਮੀਟਰ ,100 ਮੀਟਰ ਅਤੇ 200 ਮੀਟਰ ਦੌੜ, ਲੰਬੀ ਛਾਲ,ਗੋਲਾ ਸੁੱਟਣ ਸਮੇਤ ਹੋਰ ਕਈ ਮੁਕਾਬਲੇ ਸ਼ਾਮਲ ਸਨ। ਇਸ ਮੌਕੇ ਵੱਖ-ਵੱਖ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਜੇਤੂ ਵਿਿਦਆਰਥੀਆਂ ਨੂੰ ਮੈਡਲ ਅਤੇ ਸਰਟੀਫਿਕੇਟ ਦੇਖ ਕੇ ਸਨਮਾਨਿਤ ਕੀਤਾ ਗਿਆ। ਸਕੂਲ ਦੇ ਅਧਿਆਪਕਾਂ ਨੇ ਖੇਡ ਹਫਤੇ ਦੇ ਸਫ਼ਲ ਆਯੋਜਨ ਵਿੱਚ ਅਹਿਮ ਯੋਗਦਾਨ ਪਾਇਆ। ਇਹ ਮੁਕਾਬਲੇ ਚਾਰ ਵਰਗਾਂ ਅਧੀਨ ਕਰਵਾਏ। ਅੰਤ ਵਿਚ ਰੋਲੰਿਗ ਕੱਪ ਦਾ ਜੇਤੂ 'ਰੂਬੀ ਹਾਊਸ' ਰਿਹਾ ਅਤੇ ਵਧੀਆ ਖਿਡਾਰੀਆਂ ਦੇ ਖਿਤਾਬ ਜਸਨੂਰ ਸਿੰਘ (ਜਮਾਤ ਦੂਜੀ), ਗੁਰਸ਼ਾਨ ਸਿੰਘ (ਜਮਾਤ ਪੰਜਵੀਂ), ਸਮਰੀਨ ਕੌਰ (ਜਮਾਤ ਸੱਤਵੀ) ਅਤੇ ਜਸ਼ਨਦੀਪ ਸਿੰਘ (ਜਮਾਤ ਦਸਵੀਂ) ਦੇ ਹਿੱਸੇ ਆਏ। ਸਕੂਲ ਦੇ ਪ੍ਰਿੰਸੀਪਲ ਹੈਬਰੋਨਿਕਾ ਦਾਸ ਨੇ ਵਿਿਦਆਰਥੀਆਂ ਦੇ ਉਤਸਾਹ ਅਤੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ਅਤੇ ਖੇਡਾਂ ਵਿਚ ਹੋਰ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਇਹ ਦੱਸਿਆ ਕਿ ਖੇਡਾਂ ਨਾ ਸਿਰਫ ਸਰੀਰਕ ਅਤੇ ਮਾਨਸਿਕ ਵਿਕਾਸ ਵਿੱਚ ਸਹਾਈ ਹੁੰਦੀਆਂ ਹਨ, ਸਗੋਂ ਵਿਿਦਆਰਥੀਆਂ ਵਿੱਚ ਅਨੁਸ਼ਾਸਨ, ਟੀਮ ਭਾਵਨਾ, ਆਪਸੀ ਸਹਿਯੋਗ ਅਤੇ ਆਤਮ ਵਿਸ਼ਵਾਸ ਵਰਗੇ ਗੁਣਾਂ ਦਾ ਵੀ ਵਿਕਾਸ ਕਰਦੀਆਂ ਹਨ। ਖੇਡ ਹਫਤੇ ਦਾ ਸਮਾਪਤੀ ਸਮਾਰੋਹ ਬੜੇ ਉਤਸਾਹ ਅਤੇ ਖੁਸ਼ੀ ਦੇ ਮਾਹੌਲ ਵਿੱਚ ਸੰਪੰਨ ਹੋਇਆ।