ਘੁਮਾਣ ਦੇ ਪਿੰਡ ਸੱਖੋਵਾਲ 'ਚ ਸਨਸਨੀ: ਵਿਅਕਤੀ ਦਾ ਬੇਰਹਿਮੀ ਨਾਲ ਕਤਲ, ਲਾਸ਼ ਨੂੰ ਤੂੜੀ 'ਚ ਦੱਬ ਕੇ ਲੁਕਾਇਆ ਥਾਣਾ ਘੁਮਾਣ ਦੇ ਐਸਐਚ ਓ ਮੈਡਮ ਰਜਵੰਤ ਕੌਰ ਮੌਕੇ ਤੇ ਪੁੱਜੇ ਹਨ ਅਤੇ ਉਨਾਂ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਭੈਣ ਲਖਵਿੰਦਰ ਕੌਰ ਵਾਸੀ ਯੋਧੇ ਨੇ ਦੱਸਿਆ ਕਿ ਉਸਦਾ ਮ੍ਰਿਤਕ ਭਰਾ ਸਤਨਾਮ ਸਿੰਘ ਘਰ ਚ ਇਕੱਲਾ ਰਹਿੰਦਾ ਸੀ ਅਤੇ ਉਸ ਦੀ ਫੋਨ ਤੇ ਹਰ ਰੋਜ਼ ਉਸ ਨਾਲ ਗੱਲ ਹੁੰਦੀ ਸੀ ਪਰ ਬੀਤੇ ਚਾਰ ਦਿਨ ਤੋਂ ਉਸਦਾ ਫੋਨ ਲੱਗ ਨਹੀਂ ਸੀ ਰਿਹਾ।
Publish Date: Thu, 10 Sep 2026 02:48 PM (IST)
Updated Date: Thu, 10 Sep 2026 04:40 PM (IST)
ਰਣਜੀਤ ਸਿੰਘ ਬਾਵਾ, ਪੰਜਾਬੀ ਜਾਗਰਣ ,ਘੁਮਾਣ। ਥਾਣਾ ਘੁਮਾਣ ਦੇ ਅਧੀਨ ਆਉਂਦੇ ਪਿੰਡ ਸੱਖੋਵਾਲ ਚ ਇੱਕ ਵਿਅਕਤੀ ਦੀ ਭੇਤਭਰੇ ਹਾਲਤ ਚ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਸਤਨਾਮ ਸਿੰਘ ਸੱਤਾ ਉਮਰ 55 ਸਾਲ ਪੁੱਤਰ ਜੋਗਿੰਦਰ ਸਿੰਘ ਪਿੰਡ ਸੱਖੋਵਾਲ ਵਜੋਂ ਹੋਈ ਹੈ। ਮ੍ਰਿਤਕ ਦੀ ਲਾਸ਼ ਤੂੜੀ ਚ ਦੱਬੀ ਹੋਈ ਸੀ। ਮ੍ਰਿਤਕ ਵਿਅਕਤੀ ਆਪਣੇ ਘਰ ਚ ਇਕੱਲਾ ਰਹਿੰਦਾ ਸੀ। ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਕਤਲ ਦਾ ਖਦਸ਼ਾ ਪ੍ਰਗਟਾਇਆ ਹੈ।
ਥਾਣਾ ਘੁਮਾਣ ਦੇ ਐਸਐਚ ਓ ਮੈਡਮ ਰਜਵੰਤ ਕੌਰ ਮੌਕੇ ਤੇ ਪੁੱਜੇ ਹਨ ਤੇ ਉਨਾਂ ਨੇ ਲਾਸ਼ ਨੂੰ ਕਬਜ਼ੇ ਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਭੈਣ ਲਖਵਿੰਦਰ ਕੌਰ ਵਾਸੀ ਯੋਧੇ ਨੇ ਦੱਸਿਆ ਕਿ ਉਸਦਾ ਮ੍ਰਿਤਕ ਭਰਾ ਸਤਨਾਮ ਸਿੰਘ ਘਰ ਚ ਇਕੱਲਾ ਰਹਿੰਦਾ ਸੀ ਤੇ ਉਸ ਦੀ ਫੋਨ ਤੇ ਹਰ ਰੋਜ਼ ਉਸ ਨਾਲ ਗੱਲ ਹੁੰਦੀ ਸੀ ਪਰ ਬੀਤੇ ਚਾਰ ਦਿਨ ਤੋਂ ਉਸਦਾ ਫੋਨ ਲੱਗ ਨਹੀਂ ਸੀ ਰਿਹਾ।
ਉਸ ਨੇ ਦੱਸਿਆ ਕਿ ਅੱਜ ਉਹ ਪਿੰਡ ਆਏ ਤੇ ਜਦ ਘਰ ਆਣ ਕੇ ਦੇਖਿਆ ਤਾਂ ਤੂੜੀ ਵਾਲੇ ਕਮਰੇ ਚ ਉਸਦੀ ਲਾਸ਼ ਨੂੰ ਤੂੜੀ ਚ ਦੱਬਿਆ ਹੋਇਆ ਸੀ। ਉਸ ਨੇ ਦੱਸਿਆ ਕਿ ਉਸਦੇ ਭਰਾ ਦਾ ਕਤਲ ਹੋਇਆ ਹੈ ਅਤੇ ਲਾਸ਼ ਦੀ ਹਾਲਤ ਬਹੁਤ ਬੁਰੀ ਹੋਈ ਪਈ ਹੈ। ਉਧਰ ਥਾਣਾ ਘੁਮਾਣ ਦੇ ਐਸਐਚਓ ਮੈਡਮ ਰਜਵੰਤ ਕੌਰ ਨੇ ਕਿਹਾ ਕਿ ਲਾਸ਼ ਨੂੰ ਕਬਜ਼ੇ ਚ ਲੈ ਲਿਆ ਗਿਆ ਹੈ ਅਤੇ ਪੋਸਟਮਾਰਟਮ ਲਈ ਬਟਾਲਾ ਦੇ ਸਿਵਲ ਹਸਪਤਾਲ ਦੇ ਮੋਰਚਰੀ ਹਾਊਸ ਚ ਲਾਸ਼ ਭੇਜ ਦਿੱਤੀ ਗਈ ਹੈ।
ਉਹਨਾਂ ਕਿਹਾ ਕਿ ਲਾਸ਼ ਬੁਰੀ ਤਰ੍ਹਾਂ ਗਰਮੀ ਨਾਲ ਖਰਾਬ ਹੋ ਚੁੱਕੀ ਹੈ। ਉਹਨਾਂ ਕਿਹਾ ਕਿ ਮੁਢਲੀ ਜਾਂਚ ਤੋਂ ਕਤਲ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਅਤੇ ਇਸ ਸਬੰਧੀ ਜਾਂਚ ਕੀਤੀ ਜਾ ਰਹੀ।